22-03- 2024
TV9 Punjabi
Author: Rohit
Pic Credit: PTI/INSTAGRAM/GETTY/X
ਆਈਪੀਐਲ 2025 ਵਿੱਚ ਕੁੱਝ ਖਿਡਾਰੀ ਖੇਡ ਰਹੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਬੱਲਾ ਹੋਣ 'ਤੇ ਘੱਟ ਚੌਕੇ ਅਤੇ ਜ਼ਿਆਦਾ ਛੱਕੇ ਲਗਾਏ।
ਆਈਪੀਐਲ 2025 ਵਿੱਚ ਖੇਡਣ ਵਾਲੇ ਖਿਡਾਰੀਆਂ ਵਿੱਚ ਆਂਦਰੇ ਰਸਲ ਦਾ ਨਾਂਅ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ। ਉਹਨਾਂ ਨੇ ਹੁਣ ਤੱਕ ਆਈਪੀਐਲ ਵਿੱਚ 209 ਛੱਕੇ ਮਾਰੇ ਹਨ। ਜਦੋਂ ਕਿ ਸਿਰਫ਼ 170 ਚੌਕੇ ਮਾਰੇ ਹਨ।
ਵੈਸਟ ਇੰਡੀਜ਼ ਦਾ ਇੱਕ ਹੋਰ ਅਜਿਹਾ ਖਿਡਾਰੀ ਹੈ, ਜਿਸਦਾ ਨਾਂਅ ਨਿਕੋਲਸ ਪੂਰਨ ਹੈ। ਉਹਨਾਂ ਨੇ 127 ਛੱਕੇ ਮਾਰੇ ਹਨ। ਪਰ ਸਿਰਫ਼ 112 ਚੌਕੇ ਹਨ।
ਭਾਰਤੀ ਵੀ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਚੌਕਿਆਂ ਨਾਲੋਂ ਵੱਧ ਛੱਕੇ ਮਾਰੇ। ਸ਼ਿਵਮ ਦੂਬੇ ਨੇ ਹੁਣ ਤੱਕ ਆਈਪੀਐਲ ਵਿੱਚ 101 ਛੱਕੇ ਮਾਰੇ ਹਨ। ਪਰ ਉਹਨਾਂ ਦੇ ਨਾਂਅ ਸਿਰਫ਼ 86 ਚੌਕੇ ਹਨ।
ਆਰਸੀਬੀ ਦੇ ਨਵੇਂ ਨਿਯੁਕਤ ਕਪਤਾਨ ਰਜਤ ਪਾਟੀਦਾਰ ਵੀ ਇੱਕ ਅਜਿਹਾ ਹੀ ਖਿਡਾਰੀ ਹੈ। ਉਹਨਾਂ ਨੇ 54 ਛੱਕੇ ਮਾਰੇ ਹਨ, ਪਰ ਸਿਰਫ਼ 51 ਚੌਕੇ ਮਾਰੇ ਹਨ।
ਵੈਸਟ ਇੰਡੀਜ਼ ਦਾ ਇੱਕ ਹੋਰ ਖਿਡਾਰੀ ਹੈ ਜੋ ਚੌਕਿਆਂ ਨਾਲੋਂ ਵੱਧ ਛੱਕੇ ਮਾਰਦਾ ਹੈ। ਅਸੀਂ ਹੇਟਮੇਅਰ ਬਾਰੇ ਗੱਲ ਕਰ ਰਹੇ ਹਾਂ, ਜਿਸਨੇ 76 ਚੌਕੇ ਲਗਾਏ ਹਨ। ਪਰ ਉਹਨਾਂ ਨੇ 82 ਛੱਕੇ ਮਾਰੇ ਹਨ।
SRH ਲਈ ਖੇਡਣ ਵਾਲੇ ਹੇਨਰਿਕ ਕਲਾਸੇਨ ਨੇ ਵੀ ਚੌਕਿਆਂ ਨਾਲੋਂ ਜ਼ਿਆਦਾ ਛੱਕੇ ਮਾਰੇ। ਕਲਾਸੇਨ ਨੇ 56 ਚੌਕਿਆਂ ਦੇ ਮੁਕਾਬਲੇ 64 ਛੱਕੇ ਮਾਰੇ ਹਨ।