RR Vs PBKS: ਸੈਮ ਕਰਨ ਦੀ ਕਪਤਾਨੀ ਪਾਰੀ ਦੀ ਬਦੌਲਤ ਜਿੱਤਿਆ ਪੰਜਾਬ , ਰਿਆਨ ਦੀ ਮਿਹਨਤ ਬੇਕਾਰ
RR Vs PBKS: ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਦੀ ਟੀਮ ਨੇ 145 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦਾ ਪਿੱਛਾ ਕਰਨ ਆਈ ਪੰਜਾਬ ਕਿੰਗਜ਼ ਦੀ ਟੀਮ ਸ਼ੁਰੂਆਤ 'ਚ ਹੀ ਫਿੱਕੀ ਰਹੀ ਪਰ ਕਪਤਾਨ ਸੈਮ ਕਰਨ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਪੰਜਾਬ ਨੇ 7 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਮੈਚ ਜਿੱਤ ਲਿਆ।
RR Vs PBKS: ਆਈਪੀਐਲ ਦੇ 65ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ ਹੈ। ਉਨ੍ਹਾਂ ਦੀ ਜਿੱਤ ਵਿੱਚ ਕਪਤਾਨ ਸੈਮ ਕਰਨ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ 153 ਦੇ ਸਟ੍ਰਾਈਕ ਰੇਟ ‘ਤੇ 41 ਗੇਂਦਾਂ ‘ਤੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੇ 145 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਪੰਜਾਬ ਨੇ 7 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਹਾਲਾਂਕਿ ਰਾਜਸਥਾਨ ਰਾਇਲਜ਼ ਦੀ ਟੀਮ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਪਰ ਇਸ ਹਾਰ ਨਾਲ ਉਸ ਦੇ ਅੰਕ ਸੂਚੀ ਵਿੱਚ ਟਾਪ-2 ਵਿੱਚ ਬਣੇ ਰਹਿਣ ਦੇ ਸੁਪਨੇ ਖ਼ਤਰੇ ਵਿੱਚ ਪੈ ਗਏ ਹਨ।
ਰਾਜਸਥਾਨ ਨੇ ਇਸ ਸੈਸ਼ਨ ਦਾ ਆਪਣਾ 13ਵਾਂ ਮੈਚ ਆਪਣੇ ਦੂਜੇ ਘਰੇਲੂ ਮੈਦਾਨ, ਗੁਹਾਟੀ ਵਿੱਚ ਖੇਡਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 145 ਦੌੜਾਂ ਦਾ ਟੀਚਾ ਰੱਖਿਆ ਗਿਆ ਸੀ। ਇਸ ਦਾ ਪਿੱਛਾ ਕਰਨ ਆਈ ਪੰਜਾਬ ਦੀ ਟੀਮ ਨੇ ਪਾਵਰ ਪਲੇਅ ਵਿੱਚ ਤਿੰਨ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ 22 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਵਿਦਾ ਹੋ ਗਏ ਅਤੇ ਪੰਜਾਬ ਦੀ ਟੀਮ ਫਿੱਕੀ ਪੈ ਗਈ। ਟੀਮ ਨੇ 48 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਪਰ ਕਪਤਾਨ ਸੈਮ ਕਰਨ ਨੇ ਦੌੜਾਂ ਦਾ ਪਿੱਛਾ ਕਰਨ ਦੀ ਜ਼ਿੰਮੇਵਾਰੀ ਲਈ ਅਤੇ ਜਿਤੇਸ਼ ਸ਼ਰਮਾ ਦੇ ਨਾਲ ਪਾਰੀ ਨੂੰ ਸੰਭਾਲਿਆ। ਉਨ੍ਹਾਂ ਨੇ 41 ਗੇਂਦਾਂ ‘ਤੇ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਅੱਗੇ ਵਧਾਇਆ। ਅੰਤ ਵਿੱਚ ਆਸ਼ੂਤੋਸ਼ ਸ਼ਰਮਾ ਨੇ ਵੀ 10 ਗੇਂਦਾਂ ਵਿੱਚ 17 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਪੰਜਾਬ ਨੇ 7 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।
ਕੰਮ ਨਹੀਂ ਆਈ ਰਿਆਨ ਦੀ ਪਾਰੀ
ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਸਲੋਅ ਪਿੱਚ ‘ਤੇ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਯਸ਼ਸਵੀ ਜੈਸਵਾਲ ਪਹਿਲੇ ਹੀ ਓਵਰ ਵਿੱਚ ਆਊਟ ਹੋ ਗਏ ਅਤੇ ਰਾਜਸਥਾਨ ਦੀ ਟੀਮ ਸਿਰਫ਼ 38 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਕਪਤਾਨ ਸੰਜੂ ਸੈਮਸਨ ਅਤੇ ਆਈਪੀਐਲ ਡੈਬਿਊ ਕਰਨ ਵਾਲੇ ਟਾਮ ਕੋਹਲਰ ਕੈਡਮੋਰ ਨੇ 18-18 ਦੌੜਾਂ ਦੀ ਛੋਟੀ ਪਾਰੀ ਖੇਡੀ। ਪਰ ਵਿਚਕਾਰਲੇ ਓਵਰਾਂ ਵਿੱਚ ਵੀ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਇਸ ਕਾਰਨ ਟੀਮ ਮੁਸੀਬਤ ਵਿੱਚ ਪੈ ਗਈ। ਫਿਰ ਸਥਾਨਕ ਸਟਾਰ ਰਿਆਨ ਪਰਾਗ ਨੇ ਰਵੀਚੰਦਰਨ ਅਸ਼ਵਿਨ ਨਾਲ ਪਾਰੀ ਨੂੰ ਸੰਭਾਲਿਆ। ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ਇੱਕ-ਇੱਕ ਦੌੜ ਜੋੜੀ ਅਤੇ 34 ਗੇਂਦਾਂ ਵਿੱਚ 48 ਦੌੜਾਂ ਬਣਾਈਆਂ। ਪਰ ਉਸ ਦੀ ਇਹ ਪਾਰੀ ਰਾਜਸਥਾਨ ਲਈ ਕੋਈ ਕੰਮ ਨਹੀਂ ਆ ਸਕੀ। ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਫੁੱਟਬਾਲਰ ਸੁਨੀਲ ਛੇਤਰੀ ਲੈਣਗੇ ਸੰਨਿਆਸ, ਭਾਵੁਕ ਵੀਡੀਓ ਪੋਸਟ ਕਰ ਕੀਤਾ ਐਲਾਨ
ਮੁਸੀਬਤ ਵਿੱਚ ਰਾਜਸਥਾਨ ਰਾਇਲਜ਼
ਰਾਜਸਥਾਨ ਰਾਇਲਜ਼ ਨੇ ਟੂਰਨਾਮੈਂਟ ਦੀ ਚੰਗੀ ਸ਼ੁਰੂਆਤ ਕੀਤੀ ਸੀ। ਸੰਜੂ ਸੈਮਸਨ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਟੀਮ ਟਾਪ-2 ‘ਚ ਹੋਵੇਗੀ। ਇਸ ਨਾਲ ਫਾਈਨਲ ਵਿੱਚ ਜਾਣ ਦੇ ਦੋ ਮੌਕੇ ਮਿਲਣਗੇ। ਪਰ ਰਾਜਸਥਾਨ ਪਿਛਲੇ ਕੁਝ ਮੈਚਾਂ ‘ਚ ਸੰਘਰਸ਼ ਕਰ ਰਿਹਾ ਹੈ ਅਤੇ ਇਸ ਮੈਚ ‘ਚ ਮਿਲੀ ਹਾਰ ਨਾਲ ਇਹ ਉਮੀਦ ‘ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।