ਤਰਨਤਾਰਨ ‘ਚ ਟਿਕਟ ਨੂੰ ਲੈ ਕੇ ਵਧੀਆਂ ਸਰਗਰਮੀਆਂ, ਕਈ ਆਗੂਆਂ ਨੇ ਸ਼ੁਰੂ ਕੀਤੀਆਂ ਮੀਟਿੰਗਾਂ
Tarn Taran by-election: ਆਮ ਆਦਮੀ ਪਾਰਟੀ ਦੇ ਡਾਇਰੈਕਟਰ ਪੰਜਾਬ ਯੂਥ ਵਿੰਗ ਡੇਵਲਪਮੇਂਟ ਬੋਰਡ ਤੇ ਜਿਲ੍ਹਾ ਪ੍ਰਧਾਨ ਯੂਥ ਵਿੰਗ ਅੰਗਦਦੀਪ ਸਿੰਘ ਸੋਹਲ ਵੱਲੋਂ ਵੀ ਹਲਕੇ 'ਚ ਸਿਆਸਤ ਤੇਜ਼ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਅੰਗਦਦੀਪ ਸਿੰਘ ਸੋਹਲ ਸ਼ੁਰੂਆਤੀ ਦਿਨਾਂ 'ਚ ਕਨੇਡਾ 'ਚ ਰਹਿ ਕੇ ਆਮ ਆਦਮੀ ਪਾਰਟੀ ਦੇ ਲਈ ਕੰਮ ਕਰ ਰਹੇ ਸਨ।

ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਪਿੱਛਲੇ ਦਿਨੀਂ ਦੇਹਾਂਤ ਹੋਣ ਤੋਂ ਬਾਅਦ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਸੀਟ ਤੇ ਸਿਆਸਤ ਭੱਖ ਦੀ ਹੋਈ ਵੀ ਦਿਖਾਈ ਦੇ ਰਹੀ ਹੈ। ਆਮ ਆਦਮੀ ਪਾਰਟੀ ਦੇ ਕਈ ਲੀਡਰ ਟਿਕਟ ਲੈਣ ਦੇ ਲਈ ਚਾਹਵਾਨ ਹਨ ਜਿਨ੍ਹਾਂ ਵੱਲੋਂ ਹਲਕੇ ‘ਚ ਲੋਕਾਂ ਨੂੰ ਮਿਲਣਾ ਵੀ ਸ਼ੁਰੂ ਕਰ ਦਿੱਤਾ ਗਿਆ।
ਆਮ ਆਦਮੀ ਪਾਰਟੀ ਦੇ ਡਾਇਰੈਕਟਰ ਪੰਜਾਬ ਯੂਥ ਵਿੰਗ ਡੇਵਲਪਮੇਂਟ ਬੋਰਡ ਤੇ ਜਿਲ੍ਹਾ ਪ੍ਰਧਾਨ ਯੂਥ ਵਿੰਗ ਅੰਗਦਦੀਪ ਸਿੰਘ ਸੋਹਲ ਵੱਲੋਂ ਵੀ ਹਲਕੇ ‘ਚ ਸਿਆਸਤ ਤੇਜ਼ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਅੰਗਦਦੀਪ ਸਿੰਘ ਸੋਹਲ ਸ਼ੁਰੂਆਤੀ ਦਿਨਾਂ ‘ਚ ਕਨੇਡਾ ‘ਚ ਰਹਿ ਕੇ ਆਮ ਆਦਮੀ ਪਾਰਟੀ ਦੇ ਲਈ ਕੰਮ ਕਰ ਰਹੇ ਸਨ। ਬਾਅਦ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ ਤੋਂ ਵਾਪਸ ਆ ਕੇ ਹਲਕੇ ‘ਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਜਾਗਰੂਕ ਕਰ ਰਹੇ ਹਨ। ਹਲਕੇ ‘ਚ ਲੋਕਾਂ ਨਾਲ ਮੀਟਿੰਗਾਂ ਵੀ ਕਰ ਰਹੇ ਹਨ।
ਅੰਗਦਦੀਪ ਸਿੰਘ ਸੋਹਲ ਨੇ ਕਿਹਾ ਜੇਕਰ ਆਪ ਪਾਰਟੀ ਹਲਕੇ ਤੋਂ ਉਨ੍ਹਾਂ ਨੂੰ ਚੋਣ ਲੜਨ ਦਾ ਮੌਕਾ ਦਿੰਦੀ ਹੈ ਤਾਂ ਉਹ ਹਲਕਾ ਸਰਵ-ਪੱਖੀ ਵਿਕਾਸ ਤੋਂ ਇਲਾਵਾ ਖ਼ਾਸਕਰ ਸਿਹਤ ਸਹੂਲਤਾਂ ਨੂੰ ਪਿੰਡ ਪੱਧਰ ਤੇ ਲੈ ਕੇ ਜਾਣਗੇ। ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਸਖ਼ਤੀ ਨਾਲ ਕੰਮ ਕੀਤਾ ਜਾਵੇਗਾ। ਬਾਰਡਰ ਬੈਲਟ ਦੇ ਨਾਲ ਲੱਗਦੇ ਪਿੰਡਾਂ ਦਾ ਖਾਸ ਧਿਆਨ ਰੱਖਦਿਆਂ ਹੋਇਆ ਵਿਕਾਸ ਕਰਾਉਣਗੇ। ਗੈਂਗਸਟਰਵਾਦ ਨੂੰ ਨੱਥ ਪਾਈ ਜਾਵੇਗੀ। ਅਗੰਦ ਸੋਹਲ ਨੇ ਕਿਹਾ ਕਿ ਉਹ ਪਹਿਲਾਂ ਵੀ ਹਲਕੇ ਦੀ ਸੇਵਾ ਕਰ ਰਹੇ ਹਨ ਅਤੇ ਅਗਾਂਹ ਵੀ ਕਰਦੇ ਰਹਿਣਗੇ।