ਗੌਤਮ ਗੰਭੀਰ ਤੋਂ ਬਾਅਦ ਜ਼ਹੀਰ ਖਾਨ ਹੁਣ ਟੀਮ ਇੰਡੀਆ ਦੇ ਬਣ ਸਕਦੇ ਨੇ ਗੇਂਦਬਾਜ਼ੀ ਕੋਚ?

Updated On: 

10 Jul 2024 17:01 PM IST

ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣ ਗਏ ਹਨ ਅਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੀ ਕੋਚਿੰਗ ਟੀਮ 'ਚ ਕੁਝ ਨਵੇਂ ਨਾਂ ਸ਼ਾਮਲ ਹੋਣ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਜ਼ਹੀਰ ਖਾਨ ਟੀਮ ਇੰਡੀਆ ਨਾਲ ਗੇਂਦਬਾਜ਼ੀ ਕੋਚ ਦੇ ਰੂਪ 'ਚ ਸ਼ਾਮਲ ਹੋ ਸਕਦੇ ਹਨ। ਇਸ ਦੌੜ ਵਿੱਚ ਦੋ ਹੋਰ ਨਾਂ ਸ਼ਾਮਲ ਹਨ।

ਗੌਤਮ ਗੰਭੀਰ ਤੋਂ ਬਾਅਦ ਜ਼ਹੀਰ ਖਾਨ ਹੁਣ ਟੀਮ ਇੰਡੀਆ ਦੇ ਬਣ ਸਕਦੇ ਨੇ ਗੇਂਦਬਾਜ਼ੀ ਕੋਚ?

ਜ਼ਹੀਰ ਖਾਨ ਦੀ ਪੁਰਾਣੀ ਤਸਵੀਰ (pic credit: Rebecca Naden/PA Images via Getty Images)

Follow Us On
ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣ ਗਏ ਹਨ, ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਪਰ ਹੁਣ ਸਵਾਲ ਇਹ ਹੈ ਕਿ ਉਹਨਾਂ ਦੀ ਕੋਚਿੰਗ ਟੀਮ ਵਿਚ ਹੋਰ ਕੌਣ ਸ਼ਾਮਲ ਹੋਵੇਗਾ? ਖਬਰਾਂ ਹਨ ਕਿ ਗੌਤਮ ਗੰਭੀਰ ਦੀ ਕੋਚਿੰਗ ਟੀਮ ‘ਚ ਨਵਾਂ ਬੱਲੇਬਾਜ਼ੀ ਕੋਚ ਅਤੇ ਗੇਂਦਬਾਜ਼ੀ ਕੋਚ ਸ਼ਾਮਲ ਹੋਣ ਜਾ ਰਿਹਾ ਹੈ। ਇਨ੍ਹਾਂ ਅਹੁਦਿਆਂ ਲਈ ਕਈ ਵੱਡੇ ਖਿਡਾਰੀਆਂ ਦੇ ਨਾਂ ਸਾਹਮਣੇ ਆ ਰਹੇ ਹਨ। ਵੱਡੀ ਖਬਰ ਇਹ ਹੈ ਕਿ ਟੀਮ ਇੰਡੀਆ ਨੂੰ 2011 ‘ਚ ਵਿਸ਼ਵ ਕੱਪ ਦਿਵਾਉਣ ਵਾਲੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਗੇਂਦਬਾਜ਼ੀ ਕੋਚ ਬਣਨ ਦੀ ਦੌੜ ‘ਚ ਹਨ। ANI ਦੀ ਰਿਪੋਰਟ ਮੁਤਾਬਕ ਜ਼ਹੀਰ ਖਾਨ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬਣਨ ਦੀ ਦੌੜ ‘ਚ ਹਨ। ਜ਼ਹੀਰ ਹੀ ਨਹੀਂ, ਸਾਬਕਾ ਤੇਜ਼ ਗੇਂਦਬਾਜ਼ ਲਕਸ਼ਮੀਪਤੀ ਬਾਲਾਜੀ ਵੀ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬਣਨ ਦੇ ਦਾਅਵੇਦਾਰ ਹਨ। ਹਾਲਾਂਕਿ ਇਸ ਅਹੁਦੇ ਲਈ ਇਕ ਹੋਰ ਦਾਅਵੇਦਾਰ ਹੈ ਅਤੇ ਉਹ ਹੈ ਸਾਬਕਾ ਤੇਜ਼ ਗੇਂਦਬਾਜ਼ ਵਿਨੈ ਕੁਮਾਰ।

ਜ਼ਹੀਰ ਖਾਨ ਦੇ ਕੋਚ ਬਣਨ ‘ਤੇ ਹੋਵੇਗਾ ਵੱਡਾ ਫਾਇਦਾ

ਜੇਕਰ ਜ਼ਹੀਰ ਖਾਨ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬਣਦੇ ਹਨ ਤਾਂ ਇਸ ਨਾਲ ਰੋਹਿਤ ਅਤੇ ਕੰਪਨੀ ਨੂੰ ਕਾਫੀ ਫਾਇਦਾ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਜ਼ਹੀਰ ਖਾਨ ਕੋਲ ਅੰਤਰਰਾਸ਼ਟਰੀ ਕ੍ਰਿਕਟ ਦਾ ਲੰਬਾ ਤਜਰਬਾ ਹੈ। ਉਹ ਦੁਨੀਆ ਦੇ ਹਰ ਕੋਨੇ ‘ਚ ਕ੍ਰਿਕਟ ਖੇਡ ਚੁੱਕਾ ਹੈ। ਨਾਲ ਹੀ, ਉਹ ਟੀਮ ਸਿਸਟਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਟੀਮ ਅਤੇ ਖਿਡਾਰੀਆਂ ਨੂੰ ਸੰਭਾਲਣ ਦੇ ਕੰਮ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਹ ਵੀ ਪੜ੍ਹੋ-ਅਭਿਸ਼ੇਕ ਸ਼ਰਮਾ ਨੇ ਵੀ T20 ਰੈਂਕਿੰਗ ਵਿੱਚ ਮਚਾਇਆ ਤਹਿਲਕਾ, ਰਿਤੁਰਾਜ ਗਾਇਕਵਾੜ ਨੇ Top 10 ਵਿੱਚ ਮਾਰੀ ਐਂਟਰੀ ਜ਼ਹੀਰ ਖਾਨ ਨੇ ਟੀਮ ਇੰਡੀਆ ਲਈ 200 ਵਨਡੇ ਮੈਚਾਂ ‘ਚ 282 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ 92 ਟੈਸਟਾਂ ‘ਚ 311 ਵਿਕਟਾਂ ਲਈਆਂ ਹਨ। ਆਈਪੀਐਲ ਵਿੱਚ ਵੀ ਉਨ੍ਹਾਂ ਨੇ 100 ਮੈਚਾਂ ਵਿੱਚ 102 ਵਿਕਟਾਂ ਲਈਆਂ ਸਨ। ਟੀਮ ਇੰਡੀਆ ਨੇ ਆਉਣ ਵਾਲੇ 2 ਸਾਲਾਂ ‘ਚ 5 ICC ਟੂਰਨਾਮੈਂਟਾਂ ‘ਚ ਹਿੱਸਾ ਲੈਣਾ ਹੈ। ਜਿਸ ਵਿੱਚ ਚੈਂਪੀਅਨਸ ਟਰਾਫੀ, ਵਨਡੇ ਵਿਸ਼ਵ ਕੱਪ, ਟੀ-20 ਵਿਸ਼ਵ ਕੱਪ ਅਤੇ ਦੋ ਟੈਸਟ ਚੈਂਪੀਅਨਸ਼ਿਪ ਸ਼ਾਮਲ ਹਨ।

ਅਭਿਸ਼ੇਕ ਨਾਇਰ ਦੀ ਐਂਟਰੀ ਦੀ ਪੁਸ਼ਟੀ?

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜ਼ਹੀਰ ਖਾਨ ਟੀਮ ਇੰਡੀਆ ਦੇ ਗੇਂਦਬਾਜ਼ੀ ਕੋਚ ਬਣਨਗੇ ਜਾਂ ਨਹੀਂ ਪਰ ਅਭਿਸ਼ੇਕ ਨਾਇਰ ਜ਼ਰੂਰ ਬੱਲੇਬਾਜ਼ੀ ਕੋਚ ਬਣ ਸਕਦੇ ਹਨ। ਅਭਿਸ਼ੇਕ ਨਾਇਰ ਕੇਕੇਆਰ ਦੇ ਸਹਾਇਕ ਕੋਚ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੋਲ ਪਹਿਲੀ ਸ਼੍ਰੇਣੀ ਕ੍ਰਿਕਟ ਦਾ ਲੰਬਾ ਤਜਰਬਾ ਵੀ ਹੈ। ਜਲਦ ਹੀ ਟੀਮ ਇੰਡੀਆ ਦੇ ਨਵੇਂ ਕੋਚਿੰਗ ਸਟਾਫ ਦੀ ਤਸਵੀਰ ਸਾਫ ਹੋ ਜਾਵੇਗੀ।