AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

IND vs SA: ਸਾਉਥ ਅਫਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾਇਆ, ਟੀਮ ਇੰਡੀਆ ਦੀ ਬੱਲੇਬਾਜ਼ੀ ਰਹੀ ਪੂਰੀ ਤਰ੍ਹਾਂ ਫਲਾਪ

IND vs SA: ਟੀ-20 ਵਰਲਡ ਕੱਪ 2024 ਦੇ ਫਾਈਨਲ ਦੇ ਰੀ-ਮੈਚ ਵਜੋਂ ਦੇਖੇ ਜਾ ਰਹੇ ਇਸ ਮੁਕਾਬਲੇ ਵਿੱਚ ਟੀਮ ਇੰਡੀਆ ਤੋਂ ਦਬਦਬਾ ਬਣਾਉਣ ਦੀ ਉਮੀਦ ਸੀ। ਟਾਸ ਹਾਰਨ ਤੋਂ ਬਾਅਦ ਜਦੋਂ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਸ਼ੁਰੂ ਕੀਤੀ ਤਾਂ ਇੱਕ ਸਮੇਂ ਅਜਿਹਾ ਹੁੰਦਾ ਵੀ ਦਿਖਾਈ ਦਿੱਤਾ।

IND vs SA: ਸਾਉਥ ਅਫਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾਇਆ, ਟੀਮ ਇੰਡੀਆ ਦੀ ਬੱਲੇਬਾਜ਼ੀ ਰਹੀ ਪੂਰੀ ਤਰ੍ਹਾਂ ਫਲਾਪ
Image Credit source: Getty Images
tv9-punjabi
| Updated On: 23 Feb 2026 10:42 AM IST

ਟੀ-20 ਵਰਲਡ ਕੱਪ 2026 ਵਿੱਚ ਮੌਜੂਦਾ ਚੈਂਪੀਅਨ ਭਾਰਤੀ ਟੀਮ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਟੂਰਨਾਮੈਂਟ ਦੇ ਸੁਪਰ-8 ਗੇੜ ਦੇ ਆਪਣੇ ਪਹਿਲੇ ਹੀ ਮੈਚ ਵਿੱਚ ਟੀਮ ਇੰਡੀਆ ਨੂੰ ਦੱਖਣੀ ਅਫ਼ਰੀਕਾ ਹੱਥੋਂ 76 ਦੌੜਾਂ ਦੀ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਐਤਵਾਰ, 22 ਫਰਵਰੀ ਨੂੰ ਖੇਡੇ ਗਏ ਇਸ ਅਹਿਮ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੇ ਡੇਵਿਡ ਮਿਲਰ ਦੀ ਸ਼ਾਨਦਾਰ ਅੱਧੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ 187 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਇਸ ਦੇ ਜਵਾਬ ਵਿੱਚ ਮਾਰਕੋ ਯਾਨਸਨ ਦੀ ਅਗਵਾਈ ਵਾਲੇ ਅਫ਼ਰੀਕੀ ਗੇਂਦਬਾਜ਼ੀ ਹਮਲੇ ਸਾਹਮਣੇ ਭਾਰਤੀ ਬੱਲੇਬਾਜ਼ੀ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਅਤੇ ਪੂਰੀ ਟੀਮ ਮਹਿਜ਼ 111 ਦੌੜਾਂ ‘ਤੇ ਹੀ ਢੇਰ ਹੋ ਗਈ।

ਮਿਲਰ, ਬ੍ਰੇਵਿਸ ਅਤੇ ਸਟੱਬਸ ਨੇ ਸੰਭਾਲੀ ਪਾਰੀ

ਟੀ-20 ਵਰਲਡ ਕੱਪ 2024 ਦੇ ਫਾਈਨਲ ਦੇ ਰੀ-ਮੈਚ ਵਜੋਂ ਦੇਖੇ ਜਾ ਰਹੇ ਇਸ ਮੁਕਾਬਲੇ ਵਿੱਚ ਟੀਮ ਇੰਡੀਆ ਤੋਂ ਦਬਦਬਾ ਬਣਾਉਣ ਦੀ ਉਮੀਦ ਸੀ। ਟਾਸ ਹਾਰਨ ਤੋਂ ਬਾਅਦ ਜਦੋਂ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਸ਼ੁਰੂ ਕੀਤੀ ਤਾਂ ਇੱਕ ਸਮੇਂ ਅਜਿਹਾ ਹੁੰਦਾ ਵੀ ਦਿਖਾਈ ਦਿੱਤਾ। ਚੌਥੇ ਓਵਰ ਵਿੱਚ ਮਹਿਜ਼ 20 ਦੌੜਾਂ ਤੱਕ ਦੱਖਣੀ ਅਫ਼ਰੀਕਾ ਦੇ ਚੋਟੀ ਦੇ 3 ਬੱਲੇਬਾਜ਼ ਪਵੇਲੀਅਨ ਪਰਤ ਗਏ ਸਨ, ਜਿਸ ਵਿੱਚ 2 ਵਿਕਟਾਂ ਜਸਪ੍ਰੀਤ ਬੁਮਰਾਹ ਨੇ ਲਈਆਂ। ਪਰ ਇਸ ਤੋਂ ਬਾਅਦ ਡੇਵਿਡ ਮਿਲਰ ਅਤੇ ਡੇਵਾਲਡ ਬ੍ਰੇਵਿਸ ਨੇ ਅਜਿਹੀ ਸਾਂਝੇਦਾਰੀ ਕੀਤੀ, ਜਿਸ ਨੇ ਟੀਮ ਇੰਡੀਆ ਨੂੰ ਬੈਕਫੁੱਟ ‘ਤੇ ਧੱਕ ਦਿੱਤਾ। ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 97 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।

ਯਾਨਸਨ ਅਤੇ ਬੌਸ਼ ਨੇ ਭਾਰਤੀ ਬੱਲੇਬਾਜ਼ੀ ਨੂੰ ਕੀਤਾ ਪਰੇਸ਼ਾਨ

ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀਆਂ ਨਜ਼ਰਾਂ ਅਭਿਸ਼ੇਕ ਸ਼ਰਮਾ ‘ਤੇ ਸਨ, ਜੋ ਪਿਛਲੇ ਤਿੰਨਾਂ ਮੈਚਾਂ ਵਿੱਚ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੇ ਸਨ। ਅਭਿਸ਼ੇਕ ਨੇ ਇਸ ਵਾਰ ਖਾਤਾ ਜ਼ਰੂਰ ਖੋਲ੍ਹਿਆ ਪਰ ਉਸ ਤੋਂ ਪਹਿਲਾਂ ਹੀ ਭਾਰਤ ਮੁਸੀਬਤ ਵਿੱਚ ਫਸ ਗਿਆ ਸੀ। ਪਹਿਲੇ ਓਵਰ ਵਿੱਚ ਹੀ ਈਸ਼ਾਨ ਕਿਸ਼ਨ ਜ਼ੀਰੋ ‘ਤੇ ਆਊਟ ਹੋ ਗਏ, ਜਦਕਿ ਦੂਜੇ ਓਵਰ ਦੀ ਪਹਿਲੀ ਗੇਂਦ ‘ਤੇ ਤਿਲਕ ਵਰਮਾ ਪਵੇਲੀਅਨ ਪਰਤ ਗਏ। ਅਭਿਸ਼ੇਕ ਨੇ ਚੌਕੇ ਨਾਲ ਖਾਤਾ ਖੋਲ੍ਹਿਆ ਅਤੇ ਕੁਝ ਬਾਊਂਡਰੀਆਂ ਵੀ ਲਗਾਈਆਂ, ਪਰ ਵੱਡੇ ਸ਼ਾਟ ਖੇਡਣ ਦੀ ਕਾਹਲੀ ਵਿੱਚ ਉਹ ਪੰਜਵੇਂ ਓਵਰ ਵਿੱਚ ਆਊਟ ਹੋ ਗਏ। ਤਿਲਕ (1) ਅਤੇ ਅਭਿਸ਼ੇਕ (15) ਦੋਵਾਂ ਨੂੰ ਮਾਰਕੋ ਯਾਨਸਨ ਨੇ ਆਪਣਾ ਸ਼ਿਕਾਰ ਬਣਾਇਆ। ਭਾਰਤ ਨੇ 26 ਦੌੜਾਂ ‘ਤੇ 3 ਵਿਕਟਾਂ ਗੁਆ ਦਿੱਤੀਆਂ ਸਨ, ਪਰ ਮਿਲਰ ਅਤੇ ਬ੍ਰੇਵਿਸ ਵਰਗੀ ਕੋਈ ਸਾਂਝੇਦਾਰੀ ਨਹੀਂ ਹੋ ਸਕੀ।

ਲਗਾਤਾਰ ਡਿੱਗਦੀਆਂ ਰਹੀਆਂ ਵਿਕਟਾਂ

ਕਪਤਾਨ ਸੂਰਿਆਕੁਮਾਰ ਯਾਦਵ (18) ਅਤੇ ਵਾਸ਼ਿੰਗਟਨ ਸੁੰਦਰ (11) ਨਾ ਤਾਂ ਤੇਜ਼ੀ ਨਾਲ ਦੌੜਾਂ ਬਣਾ ਸਕੇ ਅਤੇ ਨਾ ਹੀ ਵੱਡੀ ਸਾਂਝੇਦਾਰੀ ਕਰ ਸਕੇ। 10ਵੇਂ ਓਵਰ ਵਿੱਚ 51 ਦੌੜਾਂ ਤੱਕ ਭਾਰਤ ਦੀਆਂ 5 ਵਿਕਟਾਂ ਡਿੱਗ ਚੁੱਕੀਆਂ ਸਨ। ਦੋਵਾਂ ਨੂੰ ਕਾਰਬਿਨ ਬੌਸ਼ (2/12) ਨੇ ਲਗਾਤਾਰ ਓਵਰਾਂ ਵਿੱਚ ਆਊਟ ਕੀਤਾ। ਇਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਹਾਰਦਿਕ ਪੰਡਯਾ ਅਤੇ ਸ਼ਿਵਮ ਦੂਬੇ ‘ਤੇ ਸੀ। ਪਰ 15ਵੇਂ ਓਵਰ ਵਿੱਚ ਸਪਿਨਰ ਕੇਸ਼ਵ ਮਹਾਰਾਜ (3/24) ਨੇ ਹਾਰਦਿਕ (18), ਰਿੰਕੂ ਸਿੰਘ (0) ਅਤੇ ਅਰਸ਼ਦੀਪ ਸਿੰਘ (1) ਦੀਆਂ ਵਿਕਟਾਂ ਲੈ ਕੇ ਮੈਚ ਪੂਰੀ ਤਰ੍ਹਾਂ ਦੱਖਣੀ ਅਫ਼ਰੀਕਾ ਦੇ ਪੱਖ ਵਿੱਚ ਕਰ ਦਿੱਤਾ। ਸ਼ਿਵਮ ਦੂਬੇ (42) ਨੇ ਕੁਝ ਚੰਗੇ ਸ਼ਾਟ ਲਗਾ ਕੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। 19ਵੇਂ ਓਵਰ ਵਿੱਚ ਯਾਨਸਨ (4/22) ਨੇ ਦੂਬੇ ਸਮੇਤ ਆਖਰੀ ਦੋ ਵਿਕਟਾਂ ਲੈ ਕੇ ਭਾਰਤੀ ਪਾਰੀ ਨੂੰ 111 ਦੌੜਾਂ ‘ਤੇ ਸਮੇਟ ਦਿੱਤਾ।

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...