ਰਾਜਕੋਟ ‘ਚ ਹਾਰ ਤੋਂ ਬਾਅਦ ਚੇਨਈ ‘ਚ ਕਿਉਂ ਮੁਸ਼ਕਲ ‘ਚ ਫਸ ਸਕਦੀ ਹੈ ਟੀਮ ਇੰਡੀਆ?
ਭਾਰਤ ਨੂੰ ਆਸਟ੍ਰੇਲੀਆਂ ਖਿਲਾਫ਼ ਰਾਜਕੋਟ ਵਨਡੇ ਵਿੱਚ 66 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਇਸ ਹਾਰ ਦਾ ਸੀਰੀਜ਼ ਦੇ ਨਤੀਜੇ 'ਤੇ ਕੋਈ ਅਸਰ ਨਹੀਂ ਪਿਆ, ਪਰ ਇਸ ਮੈਚ 'ਚ ਚਿਤਾਵਨੀ ਜਰੂਰ ਦੇ ਦਿੱਤੀ ਹੈ। ਜਿਸ ਤਰ੍ਹਾਂ ਟੀਮ ਇੰਡੀਆ ਦੀਆਂ ਵਿਕਟਾਂ ਡਿੱਗੀਆਂ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਚੇਨਈ 'ਚ ਮੈਚ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਰਦਾ ਹੈ।

ਰਾਜਕੋਟ ‘ਚ ਭਾਰਤੀ ਟੀਮ ਨੂੰ ਆਸਟ੍ਰੇਲੀਆ ਹੱਥੋਂ 66 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਕੀ ਵਨਡੇ ਵਿਸ਼ਵ ਕੱਪ (One Day World Cup 2023) ਦੌਰਾਨ ਖਤਰੇ ਦੀ ਘੰਟੀ ਹੋ ਸਰਦਾ ਹੈ। ਸੌਰਾਸ਼ਟਰ ਕ੍ਰਿਕਟ ਸਟੇਡੀਅਮ ਦੀ ਪਿੱਚ ਬਹੁਤ ਸਮਤਲ ਸੀ, ਜਿਸ ਵਿੱਚ ਬੱਲੇਬਾਜ਼ਾਂ ਲਈ ਦੌੜਾਂ ਬਣਾਉਣੀਆਂ ਬਹੁਤ ਸੋਖਾ ਸੀ । ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 352 ਦੌੜਾਂ ਬਣਾਈਆਂ। ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Shrma) ਨੇ ਵੀ ਟਾਸ ਦੇ ਸਮੇਂ ਕਿਹਾ ਸੀ ਕਿ ਦੂਜੀ ਪਾਰੀ ‘ਚ ਬੱਲੇਬਾਜ਼ੀ ਲਈ ਪਿੱਚ ਬਿਹਤਰ ਹੋਵੇਗੀ। ਜਦੋਂ ਤੱਕ ਰੋਹਿਤ ਖੁਦ ਖੇਡ ਰਹੇ ਸਨ, ਅਜਿਹਾ ਲੱਗ ਰਿਹਾ ਸੀ, ਪਰ ਕੁਝ ਸਮੇਂ ਬਾਅਦ ਟੀਮ ਇੰਡੀਆ ਲਈ ਇੱਕ ਵੱਡੀ ਸਮੱਸਿਆ ਸਾਹਮਣੇ ਆਈ, ਜੋ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਚੁਣੌਤੀ ਪੇਸ਼ ਕਰੇਗੀ।
ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਐਤਵਾਰ 8 ਅਕਤੂਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਹੋਵੇਗਾ। ਇਸ ਨਾਲ ਟੀਮ ਇੰਡੀਆ 2023 ਵਨਡੇ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੂਰਨਾਮੈਂਟ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੂੰ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਖੇਡ ਕੇ ਤਿਆਰੀ ਕਰਨ ਦਾ ਮੌਕਾ ਮਿਲਿਆ ਸੀ। ਹਾਲਾਂਕਿ ਇਸ ਸੀਰੀਜ਼ ਦਾ ਕੋਈ ਜ਼ਿਆਦਾ ਮਹੱਤਵ ਨਹੀਂ ਸੀ ਪਰ ਟੀਮ ਇੰਡੀਆ ਨੇ ਆਪਣੀਆਂ ਤਿਆਰੀਆਂ ਦੀ ਝਲਕ ਜ਼ਰੂਰ ਦਿਖਾਈ ਅਤੇ 2-1 ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਆਖਰੀ ਵਨਡੇ ‘ਚ ਹਾਰ ਗਈ ਸੀ ਅਤੇ ਇਸ ਨਾਲ ਯਕੀਨੀ ਤੌਰ ‘ਤੇ ਕੁਝ ਪਰੇਸ਼ਾਨੀ ਵਾਲੀ ਸਥਿਤੀ ਪੈਦਾ ਹੋ ਗਈ ਹੈ।
ਰਾਜਕੋਟ ‘ਚ ਕੀ ਹੋਇਆ?
ਭਾਰਤ ਸਾਹਮਣੇ ਜੋ ਸਮੱਸਿਆ ਸਪਿਨ ਖਿਲਾਫ਼ ਬੱਲੇਬਾਜ਼ੀ ਦੀ ਹੈ। ਤੀਜੇ ਵਨਡੇ ‘ਚ ਜਦੋਂ ਤੱਕ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ਾਂ ਤੋਂ ਗੇਂਦਬਾਜ਼ੀ ਕਰਵਾਈ ਉਦੋਂ ਤੱਕ ਭਾਰਤੀ ਬੱਲੇਬਾਜ਼ ਖਾਸ ਕਰਕੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਆਰਾਮ ਨਾਲ ਦੌੜਾਂ ਬਣਾ ਰਹੇ ਸਨ। ਰੋਹਿਤ ਨੇ ਤੇਜ਼ੀ ਨਾਲ ਦੌੜਾ ਬਣਾਈਆਂ ਜਦਕਿ ਕੋਹਲੀ ਆਰਾਮ ਨਾਲ ਦੌੜਾਂ ਬਣਾ ਰਹੇ ਸਨ। ਫਿਰ ਜਿਵੇਂ ਹੀ ਤਨਵੀਰ ਸਾਂਗਾ ਅਤੇ ਗਲੇਨ ਮੈਕਸਵੈੱਲ ਗੇਂਦਬਾਜੀ ਲਈ ਆਏ ਤਾਂ ਦੌੜਾਂ ਦੀ ਰਫ਼ਤਾਰ ਗੋਲੀ ਹੋ ਗਈ।
ਸਾਂਗਾ ਨੇ ਘੱਟ ਤਜਰਬੇਕਾਰ ਹੋਣ ਕਾਰਨ ਕੁਝ ਖਰਾਬ ਗੇਂਦਾਂ ਵੀ ਸੁੱਟੀਆਂ ਪਰ ਪਾਰਟ-ਟਾਈਮ ਸਪਿਨਰ ਹੋਣ ਦੇ ਬਾਵਜੂਦ ਮੈਕਸਵੈੱਲ ਨੇ ਆਪਣੇ ਆਫ ਬ੍ਰੇਕ ਨਾਲ ਦੋਵਾਂ ਮਹਾਨ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖਿਆ। ਇਸ ਮੈਚ ‘ਚ ਮੈਕਸਵੈੱਲ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਵਾਸ਼ਿੰਗਟਨ ਸੁੰਦਰ ਦੀਆਂ ਵਿਕਟਾਂ ਲਈਆਂ ਅਤੇ ਸਿਰਫ 40 ਦੌੜਾਂ ਹੀ ਖਰਚ ਕੀਤੀਆਂ। ਸਾਂਗਾ ਨੇ 10 ਓਵਰਾਂ ‘ਚ 61 ਦੌੜਾਂ ਦਿੱਤੀਆਂ ਅਤੇ 1 ਵਿਕਟ ਲਿਆ।
ਟੀਮ ਇੰਡੀਆ ਦੀ ਕੀ ਹੈ ਸਮੱਸਿਆਵਾਂ?
ਇੰਡੀਆ ਨੂੰ ਇਸ ਆਸਟ੍ਰੇਲੀਆਈ ਟੀਮ ਦੇ ਖਿਲਾਫ ਚੇਨਈ ‘ਚ ਖੇਡਣਾ ਹੈ ਅਤੇ ਚਿਦੰਬਰਮ ਸਟੇਡੀਅਮ ਦੀ ਪਿੱਚ ਸਪਿਨਰਾਂ ਅਤੇ ਸਲੋ ਗੇਂਦਬਾਜ਼ਾਂ ਲਈ ਹਮੇਸ਼ਾ ਮਦਦਗਾਰ ਹੁੰਦੀ ਹੈ। ਮਾਰਚ ‘ਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੇ ਖਿਲਾਫ਼ ਚੇਨਈ ਵਨਡੇ ਮੈਚ ਖੇਡਿਆ ਸੀ। ਇਸ ਮੈਚ ‘ਚ ਭਾਰਤ ਨੂੰ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਮੈਚ ‘ਚ ਲੈੱਗ ਸਪਿਨਰ ਐਡਮ ਜ਼ੈਂਪਾ ਨੇ 4 ਵਿਕਟਾਂ ਲਈਆਂ ਸਨ, ਜਦਕਿ ਲੈਫਟ ਆਰਮ ਸਪਿਨਰ ਐਸ਼ਟਨ ਐਗਰ ਨੇ ਵੀ 2 ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ
ਇਹ ਦੋਵੇਂ ਸਪਿਨਰ ਭਲੇ ਰਾਜਕੋਟ ਵਨਡੇ ‘ਚ ਨਹੀਂ ਖੇਡੇ ਪਰ ਦੋਵੇਂ 8 ਅਕਤੂਬਰ ਨੂੰ ਚੇਨਈ ‘ਚ ਹੋਣ ਵਾਲੇ ਆਸਟ੍ਰੇਲਿਆਈ ਟੀਮ ਦੇ ਪਲੇਇੰਗ ਇਲੈਵਨ ‘ਚ ਜਰੂਰ ਹੋਣਗੇ। ਉਸ ਦੇ ਨਾਲ ਮੈਕਸਵੈੱਲ ਅਤੇ ਫਿਰ ਮਾਰਕਸ ਸਟੋਇਨਿਸ ਵਰਗੇ ਮੱਧਮ ਤੇਜ਼ ਗੇਂਦਬਾਜ਼ ਵੀ ਹੋਣਗੇ। ਅਜਿਹੇ ‘ਚ ਟੀਮ ਇੰਡੀਆ ਦੀ ਇਹ ਕਮਜ਼ੋਰੀ ਉਸ ਨੂੰ ਵਿਸ਼ਵ ਕੱਪ ਦੇ ਪਹਿਲੇ ਹੀ ਮੈਚ ‘ਚ ਮੁਸ਼ਕਿਲ ‘ਚ ਪਾ ਸਕਦੀ ਹੈ।