IND vs WI: ਟੀਮ ਇੰਡੀਆ ਨੇ ਜਿੱਤ ਨਾਲ ਬਣਾਇਆ ਰਿਕਾਰਡ, ਯਸ਼ਸਵੀ ਨੇ ਵੀ ਆਪਣੇ ਨਾਮ ਕੀਤਾ ਖਾਸ ਰਿਕਾਰਡ
ਫਲੋਰੀਡਾ ਵਿੱਚ ਭਾਰਤੀ ਟੀਮ ਦੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ ਅਤੇ ਉਸ ਨੇ ਇੱਥੇ ਲਾਡਰਹਿਲ ਮੈਦਾਨ ਵਿੱਚ ਟੀ-20 ਕ੍ਰਿਕਟ ਵਿੱਚ ਆਪਣੀ ਪੰਜਵੀਂ ਜਿੱਤ ਦਰਜ ਕੀਤੀ। ਇਸ 9 ਵਿਕਟਾਂ ਦੀ ਜਿੱਤ ਦੇ ਨਾਲ ਹੀ ਉਸ ਨੇ ਵੈਸਟਇੰਡੀਜ਼ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਵਿੱਚ 2-2 ਦੀ ਬਰਾਬਰੀ ਵੀ ਹਾਸਲ ਕਰ ਲਈ ਹੈ। ਹੁਣ ਸੀਰੀਜ਼ ਦਾ ਫੈਸਲਾ ਐਤਵਾਰ 13 ਅਗਸਤ ਨੂੰ ਹੋਵੇਗਾ।
Image Credit source: AFP
ਜਿੱਤ ਨਾਲ ਰਿਕਾਰਡ ਬਣਾਏ
- ਭਾਰਤੀ ਟੀਮ ਨੇ 179 ਦੌੜਾਂ ਦੇ ਟੀਚੇ ਨੂੰ ਸਫਲਤਾਪੂਰਵਕ ਹਾਸਲ ਕਰ ਲਿਆ। ਇਹ ਹੁਣ ਫਲੋਰੀਡਾ ਦੇ ਇਸ ਮੈਦਾਨ ‘ਤੇ ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਵੱਡੀ ਦੌੜਾਂ ਦਾ ਪਿੱਛਾ ਕਰਨ ਦਾ ਰਿਕਾਰਡ ਬਣ ਗਿਆ ਹੈ।
- ਫਲੋਰਿਡਾ ‘ਚ ਟੀਮ ਇੰਡੀਆ ਦੀ ਸਫਲਤਾ ਦਾ ਸਿਲਸਿਲਾ ਜਾਰੀ ਰਿਹਾ ਅਤੇ ਇਹ ਇੱਥੇ ਸਭ ਤੋਂ ਜ਼ਿਆਦਾ ਟੀ-20 ਜਿੱਤਣ ਵਾਲੀ ਟੀਮ ਹੈ। ਭਾਰਤ ਨੇ 7 ਮੈਚ ਖੇਡੇ ਹਨ ਅਤੇ 5 ਜਿੱਤੇ ਹਨ।
- ਭਾਰਤ ਲਈ ਸ਼ੁਭਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਨੇ 165 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਟੀ-20 ਅੰਤਰਰਾਸ਼ਟਰੀ ਵਿੱਚ ਟੀਮ ਇੰਡੀਆ ਲਈ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਦਾ ਸਾਂਝਾ ਰਿਕਾਰਡ ਹੈ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਨੇ ਵੀ 165 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
- ਯਸ਼ਸਵੀ ਜੈਸਵਾਲ (ਅਜੇਤੂ 84) ਨੇ ਆਪਣੇ ਦੂਜੇ ਟੀ-20 ਮੈਚ ਵਿੱਚ ਅਰਧ ਸੈਂਕੜਾ ਜੜਿਆ। ਉਸ ਨੇ 20 ਸਾਲ 227 ਦਿਨ ਦੀ ਉਮਰ ਵਿੱਚ ਇਹ ਅਰਧ ਸੈਂਕੜਾ ਲਗਾਇਆ ਅਤੇ ਇਸ ਤਰ੍ਹਾਂ ਟੀ-20 ‘ਚ ਅਰਧ ਸੈਂਕੜਾ ਲਗਾਉਣ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਭਾਰਤੀ ਸਲਾਮੀ ਬੱਲੇਬਾਜ਼ ਬਣ ਗਏ।
- ਟੀ-20 ਇੰਟਰਨੈਸ਼ਨਲ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਟੀਮ ਇੰਡੀਆ ਨੇ 150 ਤੋਂ ਜ਼ਿਆਦਾ ਦੌੜਾਂ ਦਾ ਟੀਚਾ ਬਿਨਾਂ ਕੋਈ ਵਿਕਟ ਗੁਆਏ ਜਾਂ ਸਿਰਫ 1 ਵਿਕਟ ਗੁਆ ਕੇ ਹਾਸਲ ਕੀਤਾ।