Gautam Gambhir: ਦੂਜੀ ਵਾਰ ਕਲੀਨ ਸਵੀਪ, ਗੌਤਮ ਗੰਭੀਰ ਹੁਣ ਦੇਣਗੇ ਅਸਤੀਫਾ? ਭਾਰਤੀ ਕੋਚ ਨੇ ਦਿੱਤਾ ਜਵਾਬ

Updated On: 

26 Nov 2025 14:54 PM IST

India Vs South Africe Test Match: ਗੌਤਮ ਗੰਭੀਰ ਦੀ ਕੋਚਿੰਗ ਹੇਠ, ਟੀਮ ਇੰਡੀਆ ਨਾ ਸਿਰਫ਼ ਇੱਕ ਸਾਲ ਵਿੱਚ ਦੂਜੀ ਵਾਰ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ ਹਾਰੀ, ਸਗੋਂ ਦੋਵੇਂ ਵਾਰ ਉਨ੍ਹਾਂ ਦਾ ਸੂਪੜਾ ਵੀ ਸਾਫ ਹੋ ਗਿਆ। ਗੰਭੀਰ ਦੀ ਅਗਵਾਈ ਵਿੱਚ ਘਰੇਲੂ ਮੈਦਾਨ 'ਤੇ ਨੌਂ ਮੈਚਾਂ ਵਿੱਚ ਇਹ ਭਾਰਤੀ ਟੀਮ ਦੀ ਪੰਜਵੀਂ ਹਾਰ ਹੈ। ਉਨ੍ਹਾਂ ਨੇ ਸਿਰਫ਼ ਚਾਰ ਮੈਚ ਜਿੱਤੇ ਹਨ, ਜੋ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਰਗੀਆਂ ਕਮਜ਼ੋਰ ਟੀਮਾਂ ਖਿਲਾਫ ਸਨ।

Gautam Gambhir: ਦੂਜੀ ਵਾਰ ਕਲੀਨ ਸਵੀਪ, ਗੌਤਮ ਗੰਭੀਰ ਹੁਣ ਦੇਣਗੇ ਅਸਤੀਫਾ? ਭਾਰਤੀ ਕੋਚ ਨੇ ਦਿੱਤਾ ਜਵਾਬ

Pic Credit: PTI

Follow Us On

ਪਿਛਲੇ ਸਾਲ, ਨਿਊਜ਼ੀਲੈਂਡ ਅਤੇ ਹੁਣ ਦੱਖਣੀ ਅਫਰੀਕਾ ਭਾਰਤ ਆਈ ਅਤੇ ਟੈਸਟ ਸੀਰੀਜ਼ ਵਿੱਚ ਟੀਮ ਇੰਡੀਆ ਨੂੰ ਕਲੀਨ ਸਵੀਪ ਕਰ ਦਿੱਤਾ। ਦੋਵੇਂ ਸੀਰੀਜ਼ ਵਿੱਚ ਗੌਤਮ ਗੰਭੀਰ ਦੀ ਕੋਚਿੰਗ ਹੇਠ ਹਾਰ ਮਿਲੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਟਾਉਣ ਦੀ ਮੰਗ ਹੋਣ ਲੱਗੀ ਹੈ। ਹਾਲਾਂਕਿ, ਗੰਭੀਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਫੈਸਲਾ ਉਹ ਨਹੀਂ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਇਹ ਫੈਸਲਾ ਨਹੀਂ ਲਵੇਗਾ। ਇਸ ਤੋਂ ਇਲਾਵਾ, ਗੰਭੀਰ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਟੀਮ ਨੇ ਉਨ੍ਹਾਂ ਦੀ ਅਗਵਾਈ ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ ਸੀ।

ਨਿਊਜ਼ੀਲੈਂਡ ਤੋਂ 0-3 ਨਾਲ ਹਾਰਨ ਵਾਲੀ ਟੀਮ ਇੰਡੀਆ ਹੁਣ ਦੱਖਣੀ ਅਫਰੀਕਾ ਤੋਂ 2-0 ਨਾਲ ਹਾਰ ਗਈ ਹੈ। ਕੋਲਕਾਤਾ ਟੈਸਟ 30 ਦੌੜਾਂ ਨਾਲ ਹਾਰਨ ਤੋਂ ਬਾਅਦ, ਟੀਮ ਇੰਡੀਆ ਨੂੰ ਗੁਹਾਟੀ ਟੈਸਟ ਵਿੱਚ ਵੀ 408 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਤਿੰਨੋਂ ਫਾਰਮੈਟਾਂ ਵਿੱਚ ਟੀਮ ਇੰਡੀਆ ਦੇ ਕੋਚ ਬਣੇ ਗੰਭੀਰ ਦੀ ਅਗਵਾਈ ਵਿੱਚ ਘਰੇਲੂ ਮੈਦਾਨ ‘ਤੇ ਨੌਂ ਮੈਚਾਂ ਵਿੱਚ ਇਹ ਭਾਰਤੀ ਟੀਮ ਦੀ ਪੰਜਵੀਂ ਹਾਰ ਹੈ। ਉਨ੍ਹਾਂ ਨੇ ਸਿਰਫ਼ ਚਾਰ ਮੈਚ ਜਿੱਤੇ ਹਨ, ਜੋ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਰਗੀਆਂ ਕਮਜ਼ੋਰ ਟੀਮਾਂ ਖਿਲਾਫ ਸਨ।

ਟੈਸਟ ਕੋਚਿੰਗ ਦੇ ਭਵਿੱਕ ‘ਤੇ ਕੀ ਬੋਲੇ ਗੰਭੀਰ

ਦੱਖਣੀ ਅਫਰੀਕਾ ਖਿਲਾਫ ਹਾਰ ਤੋਂ ਬਾਅਦ, ਗੰਭੀਰ ਇੱਕ ਪ੍ਰੈਸ ਕਾਨਫਰੰਸ ਵਿੱਚ ਨਜਰ ਆਏ, ਜਿੱਥੇ ਉਨ੍ਹਾਂ ਨੂੰ ਕਈ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਹਾਰ ਲਈ ਪੂਰੀ ਟੀਮ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ, ਗੰਭੀਰ ਨੇ ਕਿਹਾ ਕਿ ਇਸਦੀ ਸ਼ੁਰੂਆਤ ਉਨ੍ਹਾਂ ਤੋਂ ਹੀ ਹੁੰਦੀ ਹੈ। ਟੈਸਟ ਕੋਚ ਵਜੋਂ ਉਨ੍ਹਾਂ ਦੇ ਭਵਿੱਖ ਬਾਰੇ ਪੁੱਛੇ ਜਾਣ ‘ਤੇ, ਗੰਭੀਰ ਨੇ ਬੀਸੀਸੀਆਈ ‘ਤੇ ਜ਼ਿੰਮੇਵਾਰੀ ਪਾ ਕੇ ਆਪਣੇ ਕਾਰਜਕਾਲ ਦਾ ਬਚਾਅ ਵੀ ਕੀਤਾ। ਗੰਭੀਰ ਨੇ ਕਿਹਾ, “ਇਹ ਫੈਸਲਾ ਲੈਣਾ ਬੀਸੀਸੀਆਈ ਦੀ ਜ਼ਿੰਮੇਵਾਰੀ ਹੈ। ਮੈਂ ਕੋਚ ਬਣਨ ਤੋਂ ਬਾਅਦ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਮੈਂ ਮਹੱਤਵਪੂਰਨ ਨਹੀਂ ਹਾਂ, ਭਾਰਤੀ ਕ੍ਰਿਕਟ ਮਹੱਤਵਪੂਰਨ ਹੈ। ਇਹ ਨਾ ਭੁੱਲੋ, ਮੈਂ ਉਹੀ ਸ਼ਖਸ ਹਾਂ ਜਿਸਦੀ ਅਗੁਵਾਈ ਹੇਠ ਅਸੀਂ ਇੰਗਲੈਂਡ ਵਿੱਚ ਟੈਸਟ ਸੀਰੀਜ਼ ਡਰਾਅ ਕਰਵਾਉਣ, ਚੈਂਪੀਅਨਜ਼ ਟਰਾਫੀ ਅਤੇ ਏਸ਼ੀਆ ਕੱਪ ਜਿੱਤਣ ਵਿੱਚ ਕਾਮਯਾਬੀ ਮਿਲੀ।”

ਗੰਭੀਰ ਨੇ ਇਹ ਵੀ ਕਿਹਾ ਕਿ ਟੀਮ ਇੰਡੀਆ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਮੌਜੂਦਾ ਟੀਮ ਵਿੱਚ ਤਜਰਬੇ ਦੀ ਘਾਟ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਉਹ ਟੈਸਟ ਕ੍ਰਿਕਟ ਵਿੱਚ ਨੰਬਰ ਇੱਕ ਟੀਮ ਬਣਨਾ ਚਾਹੁੰਦੇ ਹਨ, ਤਾਂ ਇਸ ਫਾਰਮੈਟ ਨੂੰ ਤਰਜੀਹ ਦਣੀ ਹੀ ਹੋਵੇਗੀ। ਉਨ੍ਹਾਂਨੇ ਅੱਗੇ ਕਿਹਾ, “ਸਾਨੂੰ ਬਿਹਤਰ ਖੇਡਣ ਦੀ ਲੋੜ ਹੈ। ਅਚਾਨਕ 95/1 ਤੋਂ 122/7 ਹੋ ਜਾਣਾ ਅਸਵੀਕਾਰਨਯੋਗ ਹੈ। ਤੁਸੀਂ ਕਿਸੇ ਇੱਕ ਖਿਡਾਰੀ ਜਾਂ ਸ਼ਾਟ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਮੈਂ ਕਦੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ, ਅਤੇ ਨਾ ਹੀ ਮੈਂ ਕਦੇ ਕਰਾਂਗਾ।”

ਪਿਛਲੇ ਇੱਕ ਸਾਲ ਵਿੱਚ ਟੀਮ ਇੰਡੀਆ ਦਾ ਰਿਕਾਰਡ

ਨਿਊਜ਼ੀਲੈਂਡ ਤੋਂ 0-3 ਨਾਲ ਹਾਰਨ ਵਾਲੀ ਟੀਮ ਇੰਡੀਆ ਹੁਣ ਦੱਖਣੀ ਅਫਰੀਕਾ ਤੋਂ 2-0 ਨਾਲ ਹਾਰ ਗਈ ਹੈ। ਕੋਲਕਾਤਾ ਟੈਸਟ 30 ਦੌੜਾਂ ਨਾਲ ਹਾਰਨ ਤੋਂ ਬਾਅਦ, ਟੀਮ ਇੰਡੀਆ ਨੂੰ ਗੁਹਾਟੀ ਟੈਸਟ ਵਿੱਚ ਵੀ 408 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਗੰਭੀਰ ਦੀ ਅਗਵਾਈ ਵਿੱਚ ਘਰੇਲੂ ਮੈਦਾਨ ‘ਤੇ ਨੌਂ ਮੈਚਾਂ ਵਿੱਚ ਭਾਰਤੀ ਟੀਮ ਦੀ ਪੰਜਵੀਂ ਹਾਰ ਹੈ, ਜੋ ਪਿਛਲੇ ਸਾਲ ਤਿੰਨਾਂ ਫਾਰਮੈਟਾਂ ਵਿੱਚ ਟੀਮ ਇੰਡੀਆ ਦੇ ਕੋਚ ਬਣੇ ਸਨ। ਉਨ੍ਹਾਂ ਨੇ ਸਿਰਫ਼ ਚਾਰ ਮੈਚ ਜਿੱਤੇ ਹਨ, ਜੋ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਰਗੀਆਂ ਕਮਜ਼ੋਰ ਟੀਮਾਂ ਦੇ ਖਿਲਾਫ ਆਏ ਸਨ।