IND vs AUS Final: ਆਸਟ੍ਰੇਲੀਆ ਨੇ ਜਿੱਤਿਆ ਟਾਸ, ਇਹ ਹੈ ਵਿਸ਼ਵ ਕੱਪ ਫਾਈਨਲ ਦੀ ਪਲੇਇੰਗ XI
ਆਈਸੀਸੀ ਪੁਰਸ਼ ਵਨਡੇ ਵਿਸ਼ਵ ਕੱਪ ਫਾਈਨਲ, ਭਾਰਤ ਬਨਾਮ ਆਸਟ੍ਰੇਲੀਆ, ਪਲੇਇੰਗ ਇਲੈਵਨ: ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਭਾਰਤ ਦੇ ਅੱਗੇ ਆਸਟ੍ਰੇਲੀਆਈ ਚੁਣੌਤੀ ਹੈ। ਟਾਸ ਹੋ ਗਿਆ ਹੈ। ਟਾਸ ਤੋਂ ਬਾਅਦ ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਗਿਆ। ਇੱਥੇ ਦੇਖੋ ਫਾਈਨਲ ਦਾ ਪਲੇਇੰਗ ਇਲੈਵਨ ਕਿਵੇਂ ਹੈ।

(Pic Credit: Tv9Hindi.com)
ਉਡੀਕ ਖਤਮ ਹੋ ਗਈ ਹੈ। ਵਿਸ਼ਵ ਕੱਪ 2023 ਦਾ ਖ਼ਿਤਾਬੀ ਮੁਕਾਬਲਾ ਸ਼ੁਰੂ ਹੋ ਗਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਦੇ ਕਪਤਾਨਾਂ ਵਿਚਾਲੇ ਟਾਸ ਹੋਇਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਟਾਸ ਹਾਰ ਗਏ। ਆਸਟ੍ਰੇਲੀਆਈ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਪੈਟ ਕਮਿੰਸ ਨੇ ਵੀ ਪੱਕਾ ਕਰ ਦਿੱਤਾ ਹੈ ਕਿ ਕਿਹੜੀ ਪਲੇਇੰਗ ਇਲੈਵਨ ਫਾਈਨਲ ਵਿੱਚ ਖੇਡੇਗੀ।
ਦਰਅਸਲ, ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਦੂਜਾ ਮੁਕਾਬਲਾ ਹੈ। ਪਰ ਇਹ ਮੈਚ ਪਿਛਲੇ ਮੁਕਾਬਲੇ ਨਾਲੋਂ ਵੱਖਰਾ ਹੈ ਕਿਉਂਕਿ ਇਹ ਫਾਈਨਲ ਹੈ। ਭਾਵ ਇੱਥੇ ਸਭ ਕੁਝ ਅਲੱਗ ਹੋਵੇਗਾ। ਭਾਰਤ ਨੇ ਵਿਸ਼ਵ ਕੱਪ 2023 ਵਿੱਚ ਆਸਟ੍ਰੇਲੀਆ ਨਾਲ ਆਪਣਾ ਪਹਿਲਾ ਮੁਕਾਬਲਾ 6 ਵਿਕਟਾਂ ਨਾਲ ਜਿੱਤਿਆ ਸੀ। ਹੁਣ ਜੇਕਰ ਉਹ ਦੂਜਾ ਯਾਨੀ ਫਾਈਨਲ ਮੁਕਾਬਲਾ ਜਿੱਤਦਾ ਹੈ ਤਾਂ ਉਹ ਇਕ ਵਾਰ ਫਿਰ ਵਿਸ਼ਵ ਚੈਂਪੀਅਨ ਬਣ ਜਾਵੇਗਾ।