WC: ਟੀਮ ਇੰਡੀਆ ਨੇ ਲਗਾਇਆ ਜਿੱਤ ਦਾ ਚੌਕਾ, ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

Updated On: 

19 Oct 2023 21:54 PM

CC World Cup 2023: ਵਿਸ਼ਵ ਕੱਪ-2023 ਵਿੱਚ ਟੀਮ ਇੰਡੀਆ ਦੀ ਇਹ ਚੌਥੀ ਜਿੱਤ ਹੈ। ਇਸ ਨੇ ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਹਰਾਇਆ ਹੈ। ਟੀਮ ਇੰਡੀਆ ਦੇ ਹੁਣ 4 ਮੈਚਾਂ 'ਚ 8 ਅੰਕ ਹੋ ਗਏ ਹਨ। ਬੰਗਲਾਦੇਸ਼ ਖਿਲਾਫ ਜਿੱਤ 'ਚ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੇ ਅਹਿਮ ਭੂਮਿਕਾ ਨਿਭਾਈ। ਵਿਰਾਟ ਕੋਹਲੀ ਨੇ ਆਖਰੀ ਗੇਂਦ ਚ ਛੱਕਾ ਲਗਾ ਕੇ ਜਿੱਥੇ ਆਪਣਾ ਸੈਂਕੜਾ ਮਾਰਿਆ ਤਾਂ ਉੱਥੇ ਹੀ ਭਾਰਤ ਨੂੰ ਵੀ ਜਿੱਤ ਦਾ ਚੌਕਾ ਲਗਵਾ ਦਿੱਤਾ।

WC: ਟੀਮ ਇੰਡੀਆ ਨੇ ਲਗਾਇਆ ਜਿੱਤ ਦਾ ਚੌਕਾ, ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
Follow Us On

ਵਿਸ਼ਵ ਕੱਪ-2023 ‘ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਹਰਾ ਕੇ ਚੌਥੀ ਜਿੱਤ ਹਾਸਲ ਕੀਤੀ ਹੈ। ਮਹਾਰਾਸ਼ਟਰ ਦੇ ਪੁਣੇ ‘ਚ ਵੀਰਵਾਰ ਨੂੰ ਖੇਡੇ ਗਏ ਮੈਚ ‘ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਲਿਟਨ ਦਾਸ ਅਤੇ ਤੰਜੀਦ ਹਸਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ 50 ਓਵਰਾਂ ਵਿੱਚ 256 ਦੌੜਾਂ ਬਣਾਈਆਂ। ਟੀਮ ਇੰਡੀਆ ਨੇ 257 ਦੌੜਾਂ ਦਾ ਟੀਚਾ 41.3 ਓਵਰਾਂ ‘ਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟੀਮ ਇੰਡੀਆ ਦੀ ਜਿੱਤ ਦੇ ਹੀਰੋ ਰਹੇ ਵਿਰਾਟ ਕੋਹਲੀ ਰਹੇ। ਉਨ੍ਹਾਂ ਨੇ 103 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਅਜਿਹੀ ਸੀ ਬੰਗਲਾਦੇਸ਼ ਦੀ ਪਾਰੀ

ਬੰਗਲਾਦੇਸ਼ ਨੇ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ। ਪਰ ਭਾਰਤੀ ਗੇਂਦਬਾਜ਼ਾਂ ਨੇ ਆਪਣੀ ਵਿਰੋਧੀ ਟੀਮ ਨੂੰ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕਣ ਦਿੱਤਾ ਅਤੇ ਉਸ ਨੂੰ ਅੱਠ ਵਿਕਟਾਂ ‘ਤੇ 256 ਦੌੜਾਂ ਤੱਕ ਹੀ ਰੋਕ ਦਿੱਤਾ। ਇਕ ਸਮੇਂ ਬੰਗਲਾਦੇਸ਼ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 93 ਦੌੜਾਂ ਸੀ, ਪਰ ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਹਾਰਦਿਕ ਪੰਡਯਾ ਦੇ ਜ਼ਖਮੀ ਹੋਣ ਦੇ ਬਾਵਜੂਦ ਉਸ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ।

ਹਾਰਦਿਕ ਨੇ ਨੌਵੇਂ ਓਵਰ ਵਿੱਚ ਗੇਂਦ ਦਾ ਜ਼ਿੰਮਾ ਸੰਭਾਲਿਆ ਪਰ ਲਿਟਨ ਦਾਸ ਦੀ ਸਿੱਧੀ ਡ੍ਰਾਈਵ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦਾ ਗਿੱਟਾ ਮੁੜ ਗਿਆ। ਉਨ੍ਹਾਂ ਨੇ ਪਹਿਲਾਂ ਮੈਦਾਨ ‘ਤੇ ਹੀ ਇਲਾਜ ਕਰਵਾਇਆ, ਪਰ ਆਖਿਰ ‘ਚ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ। ਭਾਰਤੀ ਕ੍ਰਿਕਟ ਬੋਰਡ ਨੇ ਬਾਅਦ ਵਿੱਚ ਕਿਹਾ ਕਿ ਹਾਰਦਿਕ ਨੂੰ ਸਕੈਨ ਲਈ ਲੈ ਜਾਇਆ ਗਿਆ ਹੈ। ਵਿਰਾਟ ਕੋਹਲੀ ਨੇ ਹਾਰਦਿਕ ਦਾ ਓਵਰ ਪੂਰਾ ਕੀਤਾ।

ਉਸ ਸਮੇਂ ਤੱਕ ਭਾਰਤ ਆਪਣੀ ਪਹਿਲੀ ਸਫਲਤਾ ਦੀ ਉਡੀਕ ਕਰ ਰਿਹਾ ਸੀ। ਕੁਲਦੀਪ ਯਾਦਵ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਜਦਕਿ ਰਵਿੰਦਰ ਜਡੇਜਾ ਨੇ ਦੂਜੀ ਸਫਲਤਾ ਦਿਵਾਈ। ਇਸ ਤੋਂ ਬਾਅਦ ਬੰਗਲਾਦੇਸ਼ ਦੇ ਬੱਲੇਬਾਜ਼ ਖੁੱਲ੍ਹ ਕੇ ਨਹੀਂ ਖੇਡ ਸਕੇ। ਜਡੇਜਾ ਨੇ 10 ਓਵਰਾਂ ਵਿੱਚ 38 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਨਾਲ ਹੀ ਮੁਸ਼ਫਿਕੁਰ ਰਹੀਮ ਦਾ ਸ਼ਾਨਦਾਰ ਕੈਚ ਵੀ ਲਿਆ।

ਤੰਜੀਦ ਨੇ 43 ਗੇਂਦਾਂ ‘ਤੇ 51 ਦੌੜਾਂ ਬਣਾਈਆਂ, ਜਿਸ ‘ਚ ਪੰਜ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਵਨਡੇ ਵਿੱਚ ਇਹ ਉਨ੍ਹਾਂ ਦਾ ਪਹਿਲਾ ਅਰਧ ਸੈਂਕੜਾ ਹੈ। ਲਿਟਨ ਦਾਸ ਨੇ 82 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ, ਜਦਕਿ ਰਹੀਮ ਨੇ 38 ਦੌੜਾਂ ਦਾ ਉਪਯੋਗੀ ਯੋਗਦਾਨ ਪਾਇਆ। ਪਾਰੀ ਦੇ ਆਖਰੀ ਪੜਾਅ ‘ਚ ਮਹਿਮੂਦੁੱਲਾ ਨੇ 36 ਗੇਂਦਾਂ ‘ਤੇ 46 ਦੌੜਾਂ ਦੀ ਹਮਲਾਵਰ ਪਾਰੀ ਖੇਡੀ, ਜਿਸ ‘ਚ ਤਿੰਨ ਚੌਕੇ ਅਤੇ ਕਈ ਛੱਕੇ ਸ਼ਾਮਲ ਸਨ। ਤਨਜੀਦ ਅਤੇ ਲਿਟਨ ਦਾਸ ਨੇ 93 ਦੌੜਾਂ ਜੋੜੀਆਂ, ਜੋ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਲਈ ਪਹਿਲੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਬੰਗਲਾਦੇਸ਼ ਨੇ ਹਾਲਾਂਕਿ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦਾ 300 ਦੌੜਾਂ ਦੇ ਨੇੜੇ ਪਹੁੰਚਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।

Exit mobile version