Hockey Match: ਚੰਡੀਗੜ੍ਹ ਗਰਲਜ਼ ਨੇ ਗੁਜਰਾਤ ਨੂੰ 16-0 ਨਾਲ ਹਰਾਇਆ, 3 ਖਿਡਾਰੀਆਂ ਨੇ ਲਗਾਈ ਹੈਟ੍ਰਿਕ
13th Hockey Ist Day Match: ਚੰਡੀਗੜ੍ਹ ਗਰਲਜ਼ ਦੀ ਟੀਮ ਨੇ ਪਹਿਲਾਂ ਦਿਨ ਜ਼ਬਰਦਸਤ ਸ਼ੁਰੂਆਤ ਕੀਤੀ। ਚੰਡੀਗੜ੍ਹ ਗਰਲਜ਼ ਨੇ ਗੁਜਰਾਤ ਨੂੰ 16-0 ਨਾਲ ਹਰਾਇਆ।
Photo Credit: Official Website Of Hockey India
ਸਪੋਰਟਸ ਨਿਊਜ਼। ਚੰਡੀਗੜ੍ਹ ਗਰਲਜ਼ ਨੇ 13ਵੀਂ ਹਾਕੀ ਇੰਡੀਆ ਜੂਨੀਅਰ ਵੂਮੈਨ ਨੈਸ਼ਨਲਜ਼ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਚੰਡੀਗੜ੍ਹ ਗਰਲਜ਼ ਨੇ ਗੁਜਰਾਤ ਨੂੰ 16-0 ਨਾਲ ਹਰਾਇਆ। ਇਹ ਮੈਚ ਬਹੁਤ ਹੀ ਰੋਚਕ ਸੀ। ਇਸ ਮੈਚ ਦੇ ਚਾਰੋ ਪਾਸੇ ਚਰਚੇ ਹੋ ਰਹੇ ਹਨ। ਚੰਡੀਗੜ੍ਹ ਗਰਲਜ਼ (Chandigarh Girls) ਦੀ ਟੀਮ ਨੇ ਪਹਿਲਾਂ ਦਿਨ ਜ਼ਬਰਦਸਤ ਸ਼ੁਰੂਆਤ ਕੀਤੀ। ਚੰਡੀਗੜ੍ਹ ਟੀਮ ਦੀ ਕਪਤਾਨ ਅਲਕਾ ਨੇ ਹੈਟ੍ਰਿਕ ਸਮੇਤ 5 ਗੋਲ ਕੀਤੇ, ਮੇਘਾ ਨੇ ਹੈਟ੍ਰਿਕ ਸਮੇਤ 7 ਗੋਲ ਅਤੇ ਸ਼ਿਵਾਨੀ ਨੇ 3 ਗੋਲ ਕੀਤੇ।