AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“ਹਾਥੀ ਚਲੇ ਬਾਜ਼ਾਰ…” ਕਹਿ ਕੇ ਟ੍ਰੋਲਰਸ ‘ਤੇ ਹਰਭਜਨ ਸਿੰਘ ਨੇ ਕੱਢੀ ਭੜਾਸ, ਹੁਣ ਕਮੈਂਟਰੀ ਪੈਨਲ ਤੋਂ ਹੋ ਸਕਦੀ ਹੈ ਛੁੱਟੀ?

ਭਾਰਤ ਦੇ ਸਾਬਕਾ ਦਿੱਗਜ ਸਪਿਨਰ ਹਰਭਜਨ ਸਿੰਘ, ਜਿਨ੍ਹਾਂ ਨੂੰ ਦੁਨੀਆ 'ਭੱਜੀ' ਦੇ ਨਾਮ ਨਾਲ ਜਾਣਦੀ ਹੈ, ਇਸ ਵੇਲੇ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਨੂੰ ਦਿੱਤੇ ਗਏ ਤਿੱਖੇ ਜਵਾਬ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਇਹ ਪੂਰਾ ਮਾਮਲਾ ਆਈ.ਪੀ.ਐਲ. (IPL) 2026 ਦੇ ਸੀਜ਼ਨ ਨਾਲ ਜੁੜਿਆ ਹੋਇਆ ਹੈ।

ਹਾਥੀ ਚਲੇ ਬਾਜ਼ਾਰ... ਕਹਿ ਕੇ ਟ੍ਰੋਲਰਸ 'ਤੇ ਹਰਭਜਨ ਸਿੰਘ ਨੇ ਕੱਢੀ ਭੜਾਸ, ਹੁਣ ਕਮੈਂਟਰੀ ਪੈਨਲ ਤੋਂ ਹੋ ਸਕਦੀ ਹੈ ਛੁੱਟੀ?
ਹਰਭਜਨ ਸਿੰਘ ਨੇ ਟ੍ਰੋਲਰਸ ‘ਤੇ ਕੱਢੀ ਭੜਾਸ, ਕੀ ਕਮੈਂਟਰੀ ਪੈਨਲ ਤੋਂ ਹੋਵੇਗੀ ਛੁੱਟੀ?
tv9-punjabi
| Updated On: 02 Apr 2026 12:41 PM IST
ਭਾਰਤ ਦੇ ਸਾਬਕਾ ਦਿੱਗਜ ਸਪਿਨਰ ਹਰਭਜਨ ਸਿੰਘ, ਜਿਨ੍ਹਾਂ ਨੂੰ ਦੁਨੀਆ ‘ਭੱਜੀ’ ਦੇ ਨਾਮ ਨਾਲ ਜਾਣਦੀ ਹੈ, ਇਸ ਵੇਲੇ ਸੋਸ਼ਲ ਮੀਡੀਆ ‘ਤੇ ਟ੍ਰੋਲਰਸ ਨੂੰ ਦਿੱਤੇ ਗਏ ਤਿੱਖੇ ਜਵਾਬ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਇਹ ਪੂਰਾ ਮਾਮਲਾ ਆਈ.ਪੀ.ਐਲ. (IPL) 2026 ਦੇ ਸੀਜ਼ਨ ਨਾਲ ਜੁੜਿਆ ਹੋਇਆ ਹੈ। ਦੱਸ ਦੇਈਏ ਕਿ ਹਰਭਜਨ ਸਿੰਘ ਇਸ ਸਾਲ ਹਿੰਦੀ ਕਮੈਂਟਰੀ ਪੈਨਲ ਦਾ ਅਹਿਮ ਹਿੱਸਾ ਹਨ, ਜਿੱਥੇ ਉਨ੍ਹਾਂ ਦੇ ਨਾਲ ਵੀਰੇਂਦਰ ਸਹਿਵਾਗ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਦਿੱਗਜ ਵੀ ਸ਼ਾਮਲ ਹਨ। ਵਿਵਾਦ ਦੀ ਸ਼ੁਰੂਆਤ 28 ਅਤੇ 29 ਮਾਰਚ ਨੂੰ ਖੇਡੇ ਗਏ ਮੈਚਾਂ ਦੌਰਾਨ ਹੋਈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੇ ਹਰਭਜਨ ਸਿੰਘ ਅਤੇ ਪੂਰੀ ਹਿੰਦੀ ਕਮੈਂਟਰੀ ਟੀਮ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਦਰਸ਼ਕਾਂ ਦਾ ਦੋਸ਼ ਹੈ ਕਿ ਹਿੰਦੀ ਕਮੈਂਟਰੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਪ੍ਰਸ਼ੰਸਕਾਂ ਅਨੁਸਾਰ, ਕਮੈਂਟੇਟਰ ਖੇਡ ਦੀਆਂ ਤਕਨੀਕੀ ਬਾਰੀਕੀਆਂ ‘ਤੇ ਚਰਚਾ ਕਰਨ ਦੀ ਬਜਾਏ ਸ਼ਾਇਰੀ, ਚੁਟਕਲੇ ਅਤੇ ਬੇਲੋੜੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ।

ਕਦੋਂ ਵਧਿਆ ਵਿਵਾਦ?

ਸੋਸ਼ਲ ਮੀਡੀਆ ‘ਤੇ ਹੰਗਾਮਾ ਉਦੋਂ ਵਧ ਗਿਆ ਜਦੋਂ ਇੱਕ ਉਪਭੋਗਤਾ ਨੇ ਕਮੈਂਟਰੀ ਪੈਨਲ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ‘3 ਜੋਕਰ’ ਕਹਿ ਦਿੱਤਾ। ਕਈ ਦਰਸ਼ਕਾਂ ਨੇ ਤੁਲਨਾ ਕਰਦਿਆਂ ਲਿਖਿਆ ਕਿ ਜਿੱਥੇ ਅੰਗਰੇਜ਼ੀ ਕਮੈਂਟਰੀ ਵਿੱਚ ਇਆਨ ਬਿਸ਼ਪ ਵਰਗੇ ਮਾਹਿਰ ਖੇਡ ਦੀ ਡੂੰਘਾਈ ਸਮਝਾਉਂਦੇ ਹਨ, ਉੱਥੇ ਹੀ ਹਿੰਦੀ ਪੈਨਲ ਸਿਰਫ਼ ਮਨੋਰੰਜਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਸ ‘ਤੇ ਹਰਭਜਨ ਸਿੰਘ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਇੱਕ ਕਮੈਂਟ ਵਿੱਚ ਲਿਖਿਆ— “ਹਾਥੀ ਚਲੇ ਬਾਜ਼ਾਰ, ਕੁੱਤੇ ਭੌਂਕੇ ਹਜ਼ਾਰ।” ਭੱਜੀ ਦੇ ਇਸ ਜਵਾਬ ਨੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਅਤੇ ਹੁਣ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਕਮੈਂਟਰੀ ਪੈਨਲ ਤੋਂ ਹਟਾਉਣ ਦੀ ਮੰਗ ਟ੍ਰੈਂਡ ਕਰ ਰਹੀ ਹੈ।

ਟ੍ਰੋਲਰਸ ਦੀਆਂ ਤਿੱਖੀਆਂ ਟਿੱਪਣੀਆਂ

ਧੋਨੀ ਦਾ ਨਾਂ ਲੈ ਕੇ ਨਿਸ਼ਾਨਾ: ਐਕਸ (X) ‘ਤੇ ਇੱਕ ਯੂਜ਼ਰ (@homelander-yyy) ਨੇ ਹਰਭਜਨ ਦੇ ਅਤੀਤ ‘ਤੇ ਹਮਲਾ ਕਰਦਿਆਂ ਲਿਖਿਆ, “ਘਿਓ ਨਾ ਖਾ ਭਰਾ ਅਤੇ ਕਿਉਂ ਭੌਂਕ ਰਿਹਾ ਹੈਂ, ਇਸੇ ਕਰਕੇ ਧੋਨੀ ਨੇ ਤੈਨੂੰ ਟੀਮ ਵਿੱਚੋਂ ਲੱਤ ਮਾਰ ਕੇ ਕੱਢਿਆ ਸੀ।” ਘਟੀਆ ਕਮੈਂਟਰੀ ਦਾ ਦੋਸ਼: ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੀਜੇ ਦਰਜੇ ਦੀ ਕਮੈਂਟਰੀ ਕਰਨ ਤੋਂ ਬਾਅਦ ਵੀ ਇਸ ਜੋਕਰ ਨੂੰ ਲੱਗਦਾ ਹੈ ਕਿ ਕੋਈ ਇਸ ‘ਤੇ ਪੇਡ ਪੀ.ਆਰ. (PR) ਚਲਾ ਰਿਹਾ ਹੈ। ਤੁਹਾਡੀ ਕਮੈਂਟਰੀ ਬਹੁਤ ਹੀ ਗੰਦੀ ਅਤੇ ਬੇਕਾਰ ਹੈ। ਜਦੋਂ ਤੱਕ ਸਹਿਵਾਗ ਕਮੈਂਟਰੀ ਬਾਕਸ ਵਿੱਚ ਹੈ, ਤੁਸੀਂ ਸਭ ਤੋਂ ਘਟੀਆ ਕਮੈਂਟੇਟਰ ਨਹੀਂ ਬਣ ਸਕਦੇ, ਚਿੰਤਾ ਨਾ ਕਰੋ ਪਾਜੀ।

ਭੱਜੀ ਦਾ ਫਰੰਟ ਫੁੱਟ ‘ਤੇ ਆ ਕੇ ਜਵਾਬ

ਹਰਭਜਨ ਸਿੰਘ ਨੇ ਇਨ੍ਹਾਂ ਟ੍ਰੋਲਰਸ ਖ਼ਿਲਾਫ਼ ਸਖ਼ਤ ਸਟੈਂਡ ਲਿਆ। ‘ਹੋਮਲੈਂਡਰ’ ਨਾਮ ਦੀ ਪੋਸਟ ‘ਤੇ ਜਵਾਬ ਦਿੰਦਿਆਂ ਭੱਜੀ ਨੇ ਲਿਖਿਆ— “ਇਹ ਅੰਗਰੇਜ਼ੀ ਦੀ ਇੱਕ ਚੰਗੀ ਕਹਾਵਤ ਹੈ ਜੋ ਤੇਰੇ ‘ਤੇ ਲਾਗੂ ਹੁੰਦੀ ਹੈ। ਜੇ ਸਮਝ ਨਾ ਆਵੇ ਤਾਂ ਆਪਣੀ ਪੇਡ ਫੌਜ ਦੀ ਮਦਦ ਲੈ ਲੈਣਾ। ਹੁਣ ਦਫ਼ਾ ਹੋ ਜਾ (Get lost now)। ਅਤੇ ਹਾਂ, ਆਪਣੀ ਅਸਲੀ ਸ਼ਕਲ ਅਤੇ ਆਈ.ਡੀ. ਤੋਂ ਟਵੀਟ ਕਰਿਆ ਕਰ।” ਇਸ ਦੇ ਨਾਲ ਹੀ ਉਨ੍ਹਾਂ ਨੇ ‘ਹਾਥੀ ਚਲੇ ਬਾਜ਼ਾਰ’ ਵਾਲੀ ਇਕ ਤਸਵੀਰ ਵੀ ਸਾਂਝੀ ਕੀਤੀ।

ਪੁਰਾਣੇ ਵਿਵਾਦਾਂ ਨੇ ਮੁੜ ਫੜਿਆ ਜ਼ੋਰ

ਪ੍ਰਸ਼ੰਸਕਾਂ ਦੀ ਨਾਰਾਜ਼ਗੀ ਇਸ ਗੱਲ ‘ਤੇ ਹੈ ਕਿ ਇੱਕ ਰਾਜ ਸਭਾ ਮੈਂਬਰ ਅਤੇ ਪਦਮ ਸ਼੍ਰੀ ਸਨਮਾਨਿਤ ਖਿਡਾਰੀ ਨੂੰ ਇੱਕ ਗੁਮਨਾਮ ਟ੍ਰੋਲ ਦੇ ਪੱਧਰ ‘ਤੇ ਜਾ ਕੇ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ। ਇਸ ਵਿਵਾਦ ਨੇ ਹਰਭਜਨ ਦੇ ਪੁਰਾਣੇ ਮਾਮਲਿਆਂ ਨੂੰ ਵੀ ਮੁੜ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਨਸਲੀ ਟਿੱਪਣੀ ਦਾ ਮਾਮਲਾ: ਯੂਜ਼ਰਸ ਨੇ ਯਾਦ ਦਿਵਾਇਆ ਕਿ ਕਿਵੇਂ IPL 2025 ਵਿੱਚ ਉਨ੍ਹਾਂ ਨੇ ਜੋਫਰਾ ਆਰਚਰ ਦੀ ਤੁਲਨਾ ‘ਕਾਲੀ ਟੈਕਸੀ’ ਨਾਲ ਕਰਕੇ ਨਸਲੀ ਟਿੱਪਣੀ ਕੀਤੀ ਸੀ। ਅਸ਼ਵਿਨ ਅਤੇ ਧੋਨੀ ਨਾਲ ਮਤਭੇਦ: ਆਰ. ਅਸ਼ਵਿਨ ਨਾਲ ਮੁਕਾਬਲੇਬਾਜ਼ੀ ਅਤੇ ਐਮ.ਐਸ. ਧੋਨੀ ਦੇ ਪ੍ਰਸ਼ੰਸਕਾਂ ਨਾਲ ਉਨ੍ਹਾਂ ਦੇ ਪੁਰਾਣੇ ਮਤਭੇਦਾਂ ਨੂੰ ਵੀ ਦੁਬਾਰਾ ਉਭਾਰਿਆ ਗਿਆ ਹੈ। ਦਰਸ਼ਕਾਂ ਦਾ ਦੋਸ਼ ਹੈ ਕਿ ਹਰਭਜਨ ਕਮੈਂਟਰੀ ਦੌਰਾਨ ਕੁਝ ਖਾਸ ਖਿਡਾਰੀਆਂ ਪ੍ਰਤੀ ਪੱਖਪਾਤੀ (Biased) ਰਹਿੰਦੇ ਹਨ।

ਕੀ ਭੱਜੀ ਦੀ ਕਮੈਂਟਰੀ ਤੋਂ ਹੋਵੇਗੀ ਛੁੱਟੀ?

ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਹਰਭਜਨ ਸਿੰਘ ਨੂੰ ਕਮੈਂਟਰੀ ਪੈਨਲ ਤੋਂ ਕੱਢ ਦਿੱਤਾ ਗਿਆ ਹੈ? ਅਧਿਕਾਰਤ ਤੌਰ ‘ਤੇ ਸਟਾਰ ਸਪੋਰਟਸ ਜਾਂ ਜੀਓ ਸਿਨੇਮਾ ਵੱਲੋਂ ਅਜੇ ਤੱਕ ਕੋਈ ਟਰਮੀਨੇਸ਼ਨ ਲੈਟਰ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਬੀ.ਸੀ.ਸੀ.ਆਈ. (BCCI) ਅਤੇ ਬ੍ਰੌਡਕਾਸਟਿੰਗ ਟੀਮ ਇਸ ਪੂਰੇ ਘਟਨਾਕ੍ਰਮ ਅਤੇ ਸੋਸ਼ਲ ਮੀਡੀਆ ‘ਤੇ ਹੋ ਰਹੀ ਬਦਨਾਮੀ ਤੋਂ ਬੇਹੱਦ ਨਾਰਾਜ਼ ਹੈ। ਆਉਣ ਵਾਲੇ ਦਿਨਾਂ ਵਿੱਚ ਭੱਜੀ ਦੀ ਕਮੈਂਟਰੀ ‘ਤੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...