ਗੌਤਮ ਗੰਭੀਰ ਹੀ ਬਣਨਗੇ ਟੀਮ ਇੰਡੀਆ ਦੇ ਮੁੱਖ ਕੋਚ, ਇਸ ਸ਼ਰਤ ‘ਤੇ ਤਿਆਰ, ਜਾਣੋ ਕਦੋਂ ਕਰ ਸਕਦੀ ਹੈ BCCI ਅਧਿਕਾਰਤ ਐਲਾਨ?
ਗੌਤਮ ਗੰਭੀਰ ਦਾ ਟੀਮ ਇੰਡੀਆ ਦਾ ਮੁੱਖ ਕੋਚ ਬਣਨਾ ਲਗਭਗ ਤੈਅ ਹੈ। ਇਸ ਸਬੰਧੀ ਉਨ੍ਹਾਂ ਦੇ ਨਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਗੰਭੀਰ ਦ੍ਰਾਵਿੜ ਦੀ ਥਾਂ ਮੁੱਖ ਕੋਚ ਦੇ ਤੌਰ 'ਤੇ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਖਤਮ ਹੋ ਰਿਹਾ ਹੈ।

ਗੌਤਮ ਗੰਭੀਰ (Photo: AFP)
ਕੌਣ ਬਣੇਗਾ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ? ਇਸ ਸਵਾਲ ਦਾ ਜਵਾਬ ਬਹੁਤ ਜਲਦੀ ਸਾਹਮਣੇ ਆਉਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੌਤਮ ਗੰਭੀਰ ਦਾ ਨਵਾਂ ਮੁੱਖ ਕੋਚ ਚੁਣਿਆ ਜਾਣਾ ਤੈਅ ਹੈ। ਉਨ੍ਹਾਂ ਦੇ ਨਾਂ ‘ਤੇ ਸਿਰਫ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੀ ਮੋਹਰ ਲੱਗਣੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਗੰਭੀਰ ਦੇ ਨਾਂ ਦਾ ਵੀ ਅਧਿਕਾਰਤ ਐਲਾਨ ਕਰ ਦਿੱਤਾ ਜਾਵੇਗਾ। ਰਾਹੁਲ ਦ੍ਰਾਵਿੜ ਦੀ ਜਗ੍ਹਾ ਗੌਤਮ ਗੰਭੀਰ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਦੇ ਰੂਪ ‘ਚ ਹੋਣਗੇ।
ਗੌਤਮ ਗੰਭੀਰ ਦੇ ਕੋਚ ਬਣਨ ਦਾ ਅਧਿਕਾਰਤ ਐਲਾਨ ਕਦੋਂ ਹੋਵੇਗਾ, ਇਸ ਬਾਰੇ ਅਧਿਕਾਰਤ ਐਲਾਨ ਟੀ-20 ਵਿਸ਼ਵ ਕੱਪ 2024 ‘ਚ ਟੀਮ ਇੰਡੀਆ ਦੇ ਸਫਰ ‘ਤੇ ਨਿਰਭਰ ਕਰਦਾ ਹੈ। 28 ਜੂਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ‘ਚ ਟੀਮ ਇੰਡੀਆ ਦਾ ਸਫਰ ਖਤਮ ਹੁੰਦੇ ਹੀ ਨਵੇਂ ਮੁੱਖ ਕੋਚ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।