Achievement: ਫਰੀਦਕੋਟ ਦੀ ਕੁੜੀ ਨੇ ਅੰਤਰਰਾਸ਼ਟਰੀ ਰਾਈਫਲ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ
Sports News: ਭੋਪਾਲ ਵਿਚ ਚੱਲ ਰਹੇ ISSF ਸੀਨੀਅਰ ਵਰਲਡ ਕੱਪ 2023 ਵਿਚ ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ 50 ਮੀਟਰ 3PC ਰਾਈਫਲ ਮੁਕਾਬਲੇ ਵਿਚ ਕਾਂਸੀ ਤਗਮਾ ਜਿੱਤਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਜੱਦੀ ਸ਼ਹਿਰ ਫਰੀਦਕੋਟ ਵਿੱਚ ਖੁਸ਼ੀ ਦੀ ਲਹਿਰ ਹੈ।
ਪੰਜਾਬ ਦੀ ਕੁੜੀ ਨੇ ਰਾਈਫਲ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਗਮਾ
ਕਈ ਮੁਕਾਬਲਿਆਂ ‘ਚ ਜਿੱਤ ਚੁੱਕੀ ਹੈ ਮੈਡਲ
ਸਿਫਤ ਕੌਰ ਦੇ ਪਿਤਾ ਬੰਪੀ ਸਮਰਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸ਼ੂਟਿੰਗ ਰੇਂਜ ਤੇ ਅਕਸਰ ਪ੍ਰੈਕਟਿਸ ਕਰਨ ਲਈ ਜਾਇਆ ਕਰਦਾ ਸੀ । ਇਕ ਦਿਨ ਉਹ ਜਦੋਂ ਆਪਣੇ ਬੇਟੇ ਨੂੰ ਸ਼ੂਟਿੰਗ ਰੇਂਜ ਤੇ ਛੱਡਣ ਜਾ ਰਹੇ ਸਨ ਤਾਂ ਆਪਣੀ ਬੇਟੀ ਸਿਫਤ ਨੂੰ ਵੀ ਆਪਣੇ ਨਾਲ ਲੈ ਗਏ। ਉਦੋਂ ਤੋਂ ਹੀ ਸਿਫਤ ਨੇ ਸ਼ੂਟਿੰਗ ਸੁਰੂ ਕਰ ਦਿੱਤੀ ਤੇ ਅੱਜ ਉਹ ਕਈ ਰਾਸ਼ਟਰੀ ਅਤੇ ਅੰਤਰਰਾਸਟਰੀ ਪੱਧਰ ਦੇ ਮੁਕਾਬਲਿਆ ਵਿਚ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇਂ ਜਿੱਤ ਚੁੱਕੀ ਹੈ।ਸ਼ੂਟਿੰਗ ਮੁਕਾਬਲੇ ਚ ਜਿੱਤਿਆ ਕਾਂਸੀ ਦਾ ਤਗਮਾ
ਉਹਨਾਂ ਦੱਸਿਆ ਕਿ ਭੋਪਾਲ ਵਿਚ ਆਈਐਸਐਸਐਫ ਸੀਨੀਅਰ ਸੂਟਿੰਗ ਵਰਲਡ ਕੱਪ ਵਿਚ ਸਿਫਤ ਕੌਰ ਨੇ 50 ਮੀਟਰ 3 ਪੁਜੀਸ਼ਨ ਰਾਇਫਲ ਮੁਕਾਬਲੇ ਵਿਚ ਸਿਫਤ ਕੌਰ ਨੂੰ ਤੀਸਰਾ ਸਥਾਨ ਮਿਲਿਆ ਅਤੇ ਉਸ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਉਹਨਾਂ ਦੱਸਿਆ ਕਿ ਕਰੀਬ 42 ਤੋਂ ਵੱਧ ਦੇਸ਼ਾਂ ਦੇ ਖਿਡਾਰੀ ਇਸ ਵਰਲਡ ਕੱਪ ਵਿਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਦੀ ਬੇਟੀ ਦਾ ਇਨ੍ਹਾਂ ਸਾਰੇ ਦੇਸ਼ਾਂ ਦੇ ਖਿਡਾਰੀਆਂ ਵਿਚੋਂ ਤੀਜੇ ਸਥਾਨ ਤੇ ਆਉਣਾ ਆਪਣੇ ਆਪ ਵਿੱਚ ਵੱਡੀ ਉਪਲੱਭਧੀ ਹੈ। ਉਹਨਾਂ ਦੱਸਿਆ ਕਿ ਸਿਫਤ ਹਮੇਸ਼ਾ ਖੇਡ ਦੀ ਭਾਵਨਾਂ ਨਾਲ ਖੇਡ ਮੈਦਾਨ ਵਿਚ ਉਤਰਦੀ ਹੈ ਅਤੇ ਆਪਣੇ ਟੀਚੇ ਨੂੰ ਸਰ ਕਰਨ ਲਈ ਪੂਰੇ ਵਿਸ਼ਵਾਸ ਨਾਲ ਅੱਗੇ ਵਧਦੀ ਹੈ। ਉਹ ਹੁਣ ਆਪਣੇ ਅਗਲੇ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਆਪਣੀ ਬੇਟੀ ਦੀ ਇਸ ਉਲੱਭਧੀ ਤੇ ਜਿੱਥੇ ਉਨ੍ਹਾਂ ਨੂੰ ਮਾਣ ਹੈ ਉਥੇ ਹੀ ਉਹ ਉਸ ਦੇ ਟੀਚੇ ਨੂੰ ਸਰ ਕਰਨ ਵਿਚ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
