ਕੱਬਡੀ ਖੇਡਦੇ ਸਮੇਂ ਹੋਈ ਸੀ ਅਪੰਗ,ਨਹੀਂ ਹਾਰਿਆ ਹੌਂਸਲਾ Jaspreet Kaur Won bronze medal in disc throw Punjabi news - TV9 Punjabi

ਦਿਵਿਆਂਗ ਜਸਪ੍ਰੀਤ ਕੌਰ ਸਰਾਂ ਦੇ ਹੌਂਸਲੇ ਨੂੰ ਸਲਾਮ! ਡਿਸਕਥਰੋ ਵਿਚ ਜਿੱਤਿਆ ਕਾਂਸੀ ਦਾ ਤਗਮਾਂ

Published: 

15 Feb 2023 10:39 AM

ਜਸਪ੍ਰੀਤ ਕੌਰ ਨੇ ਬੀਤੇ ਦਿਨੀ ਅੰਤਰਰਾਸ਼ਟਰੀ ਪੱਧਰ ਤੇ ਡਿਸਕਸ ਥਰੋ ਵਿੱਚ ਭਾਰਤ ਲਈ ਤਾਂਬੇ ਦਾ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।

ਦਿਵਿਆਂਗ ਜਸਪ੍ਰੀਤ ਕੌਰ ਸਰਾਂ ਦੇ ਹੌਂਸਲੇ ਨੂੰ ਸਲਾਮ! ਡਿਸਕਥਰੋ ਵਿਚ ਜਿੱਤਿਆ ਕਾਂਸੀ ਦਾ ਤਗਮਾਂ
Follow Us On

ਪੰਜਾਬ ਦੀ ਪੈਰਾ ਖਿਡਾਰਨ ਜਸਪ੍ਰੀਤ ਕੌਰ ਸਰਾਂ ਸਪੁੱਤਰੀ ਚੰਦ ਸਿੰਘ ਸਰਾਂ ਵਾਸੀ ਪਿੰਡ ਕਿਲ੍ਹਾ ਨੌਂ ਜ਼ਿਲ੍ਹਾ ਫ਼ਰੀਦਕੋਟ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਟਿਊਨੀਸ਼ੀਆ ਵਿਖੇ ਤਾਂਬੇ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਆਪਣੇ ਪਿੰਡ, ਅਤੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਸ਼ੋ੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਂ ਖੇਡ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਅਤੇ ਕਬੱਡੀ ਖੇਡ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਜੋ ਸਲਾਨਾਂ ਵਿਸ਼ਵ ਕੱਬਡੀ ਕੱਪ ਹਰ ਸਾਲ ਕਰਵਾਇਆ ਜਾਂਦਾ ਸੀ ਉਸ ਵਿਚ ਭਾਰਤ ਦੀ ਟੀਮ ਵਿਚ ਖੇਡ ਚੁੱਕੀ, ਜਸਪ੍ਰੀਤ ਕੌਰ ਸਰਾਂ ਜੋ ਉਸ ਸਮੇਂ ਇਕ ਮੈਚ ਦੌਰਾਨ ਹੀ ਜ਼ਖਮੀ ਹੋ ਗਈ ਸੀ ਜੋ ਬਾਅਦ ਵਿਚ ਲੰਬਾ ਇਲਾਜ ਚੱਲਣ ਦੇ ਬਾਵਜੂਦ ਵੀ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕੀ ਅਤੇ ਅਪਾਹਜ਼ ਹੋ ਗਈ ਸੀ।ਉਸ ਨੇ ਅਪਾਹਜ ਹੋਣ ਤੋਂ ਬਾਅਦ ਵੀ ਆਪਣਾਂ ਹੌਂਸਲਾ ਨਹੀਂ ਹਾਰਿਆ । ਉਸਦੇ ਹੌਂਸਲੇ ਅੱਜ ਵੀ ਬੁਲੰਦ ਹਨ, ਉਸ ਵਿੱਚ ਖੇਡਣ ਦੀ ਭਾਵਨਾ ਅੱਜ ਵੀ ਬਰਕਰਾਰ ਹੈ। ਜਿਸ ਦੀ ਤਾਜਾ ਮਿਸਾਲ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਜਸਪ੍ਰੀਤ ਕੌਰ ਨੇ ਬੀਤੇ ਦਿਨੀ ਅੰਤਰਰਾਸ਼ਟਰੀ ਪੱਧਰ ਤੇ ਡਿਸਕਸ ਥਰੋ ਵਿੱਚ ਭਾਰਤ ਲਈ ਤਾਂਬੇ ਦਾ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।

ਟਿਊਨੀਸ਼ੀਆ ‘ਚ ਜਿੱਤਿਆ ਤਾਂਬੇ ਦਾ ਤਗਮਾਂ

ਜਿਕਰਯੋਗ ਹੈ ਕਿ ਬੀਤੇ ਦਿਨੀ ਟਿਊਨੀਸ਼ੀਆ ਵਿਚ ਹੋਈ ਵਰਲਡ ਪੈਰਾ ਐਥਲੈਟਿਕਸ ਚੈਪੀਅਨਸ਼ਿਪ ਵਿਚ ਵੱਖ-ਵੱਖ 15 ਦੇਸ਼ਾਂ ਦੀਆਂ ਟੀਮਾਂ ਨੇ 2 ਫਰਵਰੀ ਤੋਂ 9 ਫਰਵਰੀ ਤੱਕ ਭਾਗ ਲਿਆ ਸੀ। ਜਿਸ ਵਿਚ ਭਾਰਤ ਵੱਲੋਂ ਜਸਪ੍ਰੀਤ ਨੇ ਵੀ ਹਿੱਸਾ ਲਿਆ ਡਿਸਕਸਥਰੋ ਵਿਚ ਹੋਏ ਮੁਕਾਬਲੇ ਵਿਚ ਉਸ ਨੇ ਤਾਂਬੇ ਦਾ ਤਗਮਾਂ ਜਿੱਤ ਕੇ ਆਪਣੇ ਬੁਲੰਦ ਹੌਂਸਲੇ ਦੀ ਮਿਸਾਲ ਦਿੱਤੀ।ਜਸਪ੍ਰੀਤ ਦੀ ਇਸ ਪ੍ਰਾਪਤੀ ਨਾਲ ਜਿਥੇ ਉਸ ਦੇ ਪਿੰਡ ਦਾ ਮਾਣ ਵਧਿਆ ਹੈ ਉਥੇ ਹੀ ਵਿਸ਼ਵ ਪੱਧਰ ਤੇ ਉਸ ਨੇ ਨਾਮਣਾਂ ਖੱਟਿਆ ਹੈ ਅਤੇ ਉਹ ਉਹਨਾਂ ਲੋਕਾ ਲਈ ਮਿਸਾਲ ਬਣੀ ਹੈ।

ਕੱਬਡੀ ਖੇਡਦੇ ਸਮੇਂ ਹੋਈ ਸੀ ਅਪੰਗ

ਜੋ ਆਪਣੀ ਜਿੰਦਗੀ ਵਿਚ ਆ ਕਿਸੇ ਛੋਟੀ ਜਿਹੀ ਮੁਸਕਿਲ ਤੋਂ ਖਬਰਾ ਕੇ ਹੌਂਸਲਾ ਛੱਡ ਜਾਂਦੇ ਹਨ। ਇਸ ਜਿੱਤ ਦੀ ਖੁਸ਼ੀ ਵਿੱਚ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਦੀ ਪ੍ਰਧਾਨ ਪਦਮ ਸ਼੍ਰੀ ਤੇ ਅਰਜਨ ਐਵਾਰਡੀ ਦੀਪਾ ਮਲਿਕ, ਜਨਰਲ ਸਕੱਤਰ ਗੁਰਸ਼ਰਨ ਸਿੰਘ, ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਮੁਹਿੰਦਰ ਸਿੰਘ ਕੇ.ਪੀ, ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ, ਖਜਾਨਚੀ ਸ਼ਮਿੰਦਰ ਸਿੰਘ ਢਿੱਲੋਂ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਡਾ. ਰਮਨਦੀਪ ਸਿੰਘ, ਜੁਆਇੰਟ ਸਕੱਤਰ ਦਵਿੰਦਰ ਸਿੰਘ ਟਫ਼ੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਯਾਦਵਿੰਦਰ ਕੌਰ, ਜਗਰੂਪ ਸਿੰਘ ਸੂਬਾ, ਜਸਪਾਲ ਸਿੰਘ ਬਰਾੜ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਇੰਦਰ ਸਿੰਘ ਆਦਿ ਅਤੇ ਅੰਤਰ ਰਾਸ਼ਟਰੀ ਪੈਰਾ ਖਿਡਾਰੀ ਬਲਜਿੰਦਰ ਸਿੰਘ ਨੇ ਖੁਸ਼ੀ ਜਾਹਿਰ ਕਰਦੇ ਹੋਏ ਭਾਰਤ ਲਈ ਮੈਡਲ ਜਿੱਤਣ ਵਾਲੀ ਜਸਪ੍ਰੀਤ ਕੌਰ ਸਰਾਂ ਅਤੇ ਹੋਰਨਾਂ ਜੇਤੂ ਖਿਡਰੀਆਂ ਨੂੰ ਵੀ ਮੁਬਾਰਕਵਾਦ ਦਿੱਤੀ ਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Exit mobile version