ਮਿਕੀ ਆਰਥਰ ਨੂੰ ਮੁੜ ਪਾਕਿਸਤਾਨ ਕ੍ਰਿਕੇਟ ਟੀਮ ਦਾ ‘ਆਨਲਾਈਨ ਕੋਚ’ ਬਨਾਉਣ ਦੀ ਖਬਰਾਂ ਤੇ ਭੜਕਿਆ ਸਾਬਕਾ ਕਪਤਾਨ
ਮਿਕੀ ਆਰਥਰ ਮੌਜੂਦਾ ਸਮੇਂ ਵਿੱਚ ਡਰਬੀਸ਼ਾਇਰ ਕ੍ਰਿਕੇਟ ਟੀਮ ਨੂੰ ਆਪਣੀਆਂ ਬਤੌਰ ਫੁੱਲ ਟਾਈਮ ਹੈਡ ਕੋਚ ਸੇਵਾਵਾਂ ਦੇ ਰਹੇ ਹਨ। ਮਿਕੀ ਆਰਥਰ ਇੰਟਰਨੈਸ਼ਨਲ ਕ੍ਰਿਕੇਟ 'ਚ ਦੱਖਣੀ ਅਫਰੀਕਾ, ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਵੀ ਬਤੌਰ ਕੋਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਪਰ ਕ੍ਰਿੱਕੇਟ ਵਿਸ਼ਵ ਕੱਪ-2019 ਵਿੱਚ ਪਾਕਿਸਤਾਨ ਟੀਮ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਮਗਰੋਂ ਪਾਕਿਸਤਾਨ ਟੀਮ ਦੇ ਹੈਡ ਕੋਚ ਦੀ ਪਦਵੀ ਮਿਕੀ ਆਰਥਰ ਦੇ ਹੱਥੀਂ ਖੋਹ ਲਇ ਗਈ ਸੀ।

concept image
ਕ੍ਰਿਕੇਟ ਮੈਦਾਨ ਤੋਂ ਬਾਹਰ ਪਾਕਿਸਤਾਨ ਵਿੱਚ ਅਜਿਹੀਆਂ ਖਬਰਾਂ ਸੁਣਨ ‘ਚ ਆ ਰਹੀਆਂ ਹਨ ਕਿ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ-2023 ਦੀ ਤਿਆਰੀ ਵਾਸਤੇ ਪਾਕਿਸਤਾਨ ਕ੍ਰਿਕੇਟ ਟੀਮ ਨਾਲ ਜੁੜਨ ਤੋਂ ਪਹਿਲਾਂ ਕਪਤਾਨ ਬਾਬਰ ਆਜ਼ਮ ਦੀ ਟੀਮ ਨੂੰ ਮਿਕੀ ਆਰਥਰ ਮੁੜ ਬਤੌਰ ਆਨਲਾਈਨ ਕੋਚ ਆਪਣੀਆਂ ਸੇਵਾਵਾਂ ਦੇਣਗੇ। ਪਰ ਇਹ ਸਭ ਪਾਕਿਸਤਾਨ ਦੇ ਹੀ ਸਾਬਕਾ ਕਪਤਾਨ ਸਲਮਾਨ ਬੱਟ ਨੂੰ ਜ਼ਰਾ ਵੀ ਪਸੰਦ ਨਹੀਂ ਆ ਰਿਹਾ ਅਤੇ ਉਹਨਾਂ ਨੇ ਅਜਿਹੀ ਖ਼ਬਰਾਂ ਦੀ ਲਾਹਨਤ-ਮਲਾਮਤ ਕਰਦੀਆਂ ਪਾਕਿਸਤਾਨ ਕ੍ਰਿਕੇਟ ਬੋਰਡ- ਪੀਸੀਬੀ ਨੂੰ ਖੁੱਲ ਕੇ ਫ਼ਟਕਾਰਿਆ ਹੈ।
ਅਸਲ ਵਿੱਚ ਆਰਥਰ ਨੂੰ ਲੈ ਕੇ ਅਜਿਹੀ ਚਰਚਾਵਾਂ ਹਨ ਕਿ ਉਹ ਪਾਕਿਸਤਾਨ ਦੇ ਮੁੜ ਕੋਚ ਬਣ ਸਕਦੇ ਹਨ, ਪਰ ਇੱਕ ਸ਼ਰਤ ਨਾਲ। ਜੇਕਰ ਮੰਨਿਆ-ਪਰਮੰਨਿਆ ਹੈਡ ਕੋਚ ਮੁੜ ਪਾਕਿਸਤਾਨ ਕ੍ਰਿਕੇਟ ਟੀਮ ਨਾਲ ਜੁੜਦਾ ਹੈ ਤਾਂ ਮਿਕੀ ਆਰਥਰ ਕਿਸੇ ਵੀ ਇੰਟਰਨੈਸ਼ਨਲ ਕ੍ਰਿਕੇਟ ਟੀਮ ਦਾ ਪਹਿਲਾ ਆਨਲਾਈਨ ਕੋਚ ਹੋਵੇਗਾ।