KOHLI ਦਾ ਨਾਂ 18 ਸਕਿੰਟਾਂ ‘ਚ 15 ਵਾਰ ਗੂੰਜਿਆ, ਪਹਿਲੇ ਟ੍ਰੇਨਿੰਗ ਸੇਸ਼ਨ ‘ਚ ਗੂੰਜਿਆ ਬੈਂਗਲੁਰੂ ਦਾ ਮੈਦਾਨ
IPL 2023: ਵਿਰਾਟ ਕੋਹਲੀ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਪਹਿਲੇ ਟਰੇਨਿੰਗ ਸੈਸ਼ਨ ਲਈ ਜਿਵੇਂ ਹੀ ਟੀਮ ਦੀ ਜਰਸੀ ਪਾ ਕੇ ਮੈਦਾਨ ਵਿੱਚ ਆਏ ਤਾਂ ਪੂਰਾ ਸਟੇਡੀਅਮ ਉਨ੍ਹਾਂ ਦੇ ਨਾਂ ਨਾਲ ਗੂੰਜਣ ਲੱਗਾ।
ਵਿਰਾਟ ਕੋਹਲੀ ਨੇ IPL 2023 ਲਈ ਖਿੱਚੀ ਤਿਆਰੀ। Image Credit Source: Royal Challengers Bangalore Twitter
Indian Premier League 2023: IPL ਸ਼ੁਰੂ ਹੋਣ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ। ਟੀਮ ਵਿੱਚ ਸਟਾਰ ਖਿਡਾਰੀ ਵੀ ਸ਼ਾਮਲ ਹੋ ਗਏ ਹਨ। ਆਸਟ੍ਰੇਲੀਆ ਖਿਲਾਫ ਵਨਡੇਅ ਸੀਰੀਜ਼ ਖਤਮ ਹੋਣ ਤੋਂ ਬਾਅਦ ਵਿਰਾਟ ਕੋਹਲੀ (Virat Kohli) ਨੇ ਵੀ IPL ਲਈ ਤਿਆਰੀ ਕਰ ਲਈ ਹੈ। ਕੋਹਲੀ ਰਾਇਲ ਚੈਲੇਂਜਰਸ ਬੈਂਗਲੁਰੂ ਟੀਮ ਨਾਲ ਜੁੜ ਗਏ ਹਨ।
ਮੈਦਾਨ ‘ਚ ਗੂੰਜਿਆ ਕੋਹਲੀ ਦਾ ਨਾਂ
ਐਤਵਾਰ ਨੂੰ, ਕੋਹਲੀ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਲਈ ਪਹਿਲੇ ਟ੍ਰੇਨਿੰਗ ਸੈਸ਼ਨ (Traning Session) ਵਿੱਚ ਦਿਖਾਈ ਦਿੱਤੇ। ਮੈਦਾਨ ‘ਤੇ ਆਉਂਦੇ ਹੀ ਬੈਂਗਲੁਰੂ ਦਾ ਸਟੇਡੀਅਮ ਉਨ੍ਹਾਂ ਦੇ ਨਾਂ ਨਾਲ ਗੂੰਜ ਗਿਆ। ਦਰਅਸਲ ਐਤਵਾਰ ਨੂੰ ਫਰੈਂਚਾਇਜ਼ੀ ਨੇ ਆਰਸੀਬੀ ਅਨਬਾਕਸ ਈਵੈਂਟ ਦਾ ਆਯੋਜਨ ਕੀਤਾ ਸੀ। ਇਸ ਈਵੈਂਟ ਵਿੱਚ ਟੀਮ ਨੇ ਪਹਿਲੀ ਵਾਰ ਪੂਰੀ ਟੀਮ ਨਾਲ ਅਭਿਆਸ ਕੀਤਾ। ਇੰਨਾ ਹੀ ਨਹੀਂ ਏਬੀ ਡਿਵਿਲੀਅਰਸ ਅਤੇ ਕ੍ਰਿਸ ਗੇਲ ਵੀ ਹਾਲ ਆਫ ਫੇਮ ‘ਚ ਸ਼ਾਮਲ ਸਨ। ਸੋਨੂੰ ਨਿਗਟ ਸਮੇਤ ਕਈ ਸਿਤਾਰਿਆਂ ਨੇ ਲਾਈਵ ਪਰਫਾਰਮੈਂਸ ਵੀ ਦਿੱਤੀ।ਮੈਕਸਵੈੱਲ ਨਾਲ ਬੱਲੇਬਾਜ਼ੀ ਦਾ ਅਭਿਆਸ
ਕੋਹਲੀ ਦਾ ਸਟੇਡੀਅਮ ‘ਚ ਪ੍ਰਸ਼ੰਸਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿਸ ਦੀ 18 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ 18 ਸਕਿੰਟ ‘ਚ ਪ੍ਰਸ਼ੰਸਕਾਂ ਨੇ ਕਰੀਬ 15 ਵਾਰ ਕੋਹਲੀ ਦਾ ਨਾਂ ਲੈ ਕੇ ਸ਼ਾਨਦਾਰ ਮਾਹੌਲ ਬਣਾ ਦਿੱਤਾ। ਪਹਿਲੇ ਟਰੇਨਿੰਗ ਸੈਸ਼ਨ ‘ਚ ਕੋਹਲੀ ਨੂੰ ਆਸਟ੍ਰੇਲੀਆਈ ਸਟਾਰ ਗਲੇਨ ਮੈਕਸਵੈੱਲ (Glenn Maxwell) ਨਾਲ ਬੱਲੇਬਾਜ਼ੀ ਦਾ ਅਭਿਆਸ ਕਰਦੇ ਦੇਖਿਆ ਗਿਆ। ਕੋਹਲੀ ਇਸ ਸਮੇਂ ਸ਼ਾਨਦਾਰ ਫਾਰਮ ‘ਚ ਚੱਲ ਰਹੇ ਹਨ।Virat Kohli at Chinnaswamy in RCB Jersey after a long time! pic.twitter.com/ya3PG2BGCc
— Virat Kohli Fan Club (@Trend_VKohli) March 26, 2023ਇਹ ਵੀ ਪੜ੍ਹੋ


