Shahid Afridi: ਅਹਿਮਦਾਬਾਦ ਦੀ ਪਿੱਚ ‘ਚ ਹੈ ਭੂਤ, ਸ਼ਾਹਿਦ ਅਫਰੀਦੀ ਨੇ ਅਜਿਹਾ ਕਿਉਂ ਕਿਹਾ ?

Published: 

16 Jun 2023 18:01 PM

IND VS PAK, World Cup 2023: ਵਿਸ਼ਵ ਕੱਪ ਦੇ ਸ਼ਡਿਊਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਇਸ ਦਾ ਕਾਰਨ ਪਾਕਿਸਤਾਨ ਦੀ ਜ਼ਿੱਦ ਨੂੰ ਮੰਨਿਆ ਜਾ ਰਿਹਾ ਹੈ। ਖਬਰਾਂ ਮੁਤਾਬਕ ਪਾਕਿਸਤਾਨ ਅਹਿਮਦਾਬਾਦ 'ਚ ਭਾਰਤ ਖਿਲਾਫ ਨਹੀਂ ਖੇਡਣਾ ਚਾਹੁੰਦਾ।

Shahid Afridi: ਅਹਿਮਦਾਬਾਦ ਦੀ ਪਿੱਚ ਚ ਹੈ ਭੂਤ, ਸ਼ਾਹਿਦ ਅਫਰੀਦੀ ਨੇ ਅਜਿਹਾ ਕਿਉਂ ਕਿਹਾ ?
Follow Us On

ਨਵੀਂ ਦਿੱਲੀ। ਵਿਸ਼ਵ ਕੱਪ 2023 ਭਾਰਤ ਵਿੱਚ ਹੋਣਾ ਹੈ ਅਤੇ ਹੁਣ ਇਸ ਟੂਰਨਾਮੈਂਟ ਵਿੱਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਪਰ ਅਜੇ ਤੱਕ ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਇਸ ਦਾ ਕਾਰਨ ਪਾਕਿਸਤਾਨ (Pakistan) ਦੀ ਜ਼ਿੱਦ ਨੂੰ ਦੱਸਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪੀਸੀਬੀ ਬੀਸੀਸੀਆਈ ਦੁਆਰਾ ਪ੍ਰਸਤਾਵਿਤ ਸ਼ਡਿਊਲ ਨਾਲ ਸਹਿਮਤ ਨਹੀਂ ਹੈ।

ਪਾਕਿਸਤਾਨ ਕ੍ਰਿਕਟ ਬੋਰਡ ਅਹਿਮਦਾਬਾਦ (Ahmedabad) ਵਿੱਚ ਭਾਰਤ ਖ਼ਿਲਾਫ਼ ਲੀਗ ਮੈਚ ਨਹੀਂ ਖੇਡਣਾ ਚਾਹੁੰਦਾ। ਉਹ ਇਹ ਮੈਚ ਕਿਸੇ ਹੋਰ ਸ਼ਹਿਰ ਵਿੱਚ ਖੇਡਣਾ ਚਾਹੁੰਦਾ ਹੈ। ਹਾਲਾਂਕਿ ਸ਼ਾਹਿਦ ਅਫਰੀਦੀ ਨੂੰ ਪੀਸੀਬੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆ ਰਹੀ ਹੈ ਅਤੇ ਉਨ੍ਹਾਂ ਨੇ ਆਪਣੀ ਹੀ ਟੀਮ ਦੇ ਬੋਰਡ ‘ਤੇ ਨਿਸ਼ਾਨਾ ਸਾਧਿਆ ਹੈ।

‘ਪਾਕਿਸਤਾਨ ‘ਚ ਅਹਿਮਦਾਬਾਦ ‘ਚ ਮੈਚ ਜਰੂਰ ਖੇਡੇ’

ਸ਼ਾਹਿਦ ਅਫਰੀਦੀ ਨੇ ਪੀਸੀਬੀ ਨੂੰ ਪੁੱਛਿਆ ਕਿ ਉਹ ਅਹਿਮਦਾਬਾਦ ਵਿੱਚ ਮੈਚ ਕਿਉਂ ਨਹੀਂ ਖੇਡਣਾ ਚਾਹੁੰਦੇ। ਅਫਰੀਦੀ ਨੇ ਪੁੱਛਿਆ ਕਿ ਕੀ ਅਹਿਮਦਾਬਾਦ ਦੀ ਪਿੱਚ ‘ਤੇ ਭੂਤ ਹੈ ਜਾਂ ਉਥੇ ਅੱਗ ਲੱਗ ਰਹੀ ਹੈ? ਸ਼ਾਹਿਦ ਅਫਰੀਦੀ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਕਿ ਉਹ ਅਹਿਮਦਾਬਾਦ ‘ਚ ਭਾਰਤ ਖਿਲਾਫ ਮੈਚ ਖੇਡੇ ਅਤੇ ਇਸ ਨੂੰ ਵੀ ਜਿੱਤੇ।

ਅਫਰੀਦੀ ਦੀ ਪੀਸੀਬੀ ਨੂੰ ਖਰੀ-ਖਰੀ

ਅਫਰੀਦੀ ਨੇ ਪਾਕਿਸਤਾਨ ਦੇ ਨਿਊਜ਼ ਚੈਨਲ (News Channel) ਨਾਲ ਗੱਲਬਾਤ ਦੌਰਾਨ ਕਿਹਾ ਕਿ ਅਹਿਮਦਾਬਾਦ ਦੀ ਪਿੱਚ ‘ਤੇ ਕੋਈ ਜਾਦੂ-ਟੂਣਾ ਨਹੀਂ ਕੀਤਾ ਗਿਆ ਹੈ। ਅਹਿਮਦਾਬਾਦ ਦੀ ਪਿੱਚ ‘ਤੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਕੁੱਝ ਨਹੀਂ ਹੋਵੇਗਾ, ਤਾਂ ਉੱਥੇ ਖੇਡਣ ‘ਚ ਕੀ ਪਰੇਸ਼ਾਨੀ ਹੈ? ਅਫਰੀਦੀ ਨੇ ਕਿਹਾ ਕਿ ਜੇਕਰ ਟੀਮ ਇੰਡੀਆ ਨੂੰ ਅਹਿਮਦਾਬਾਦ ‘ਚ ਹੀ ਖੇਡਣਾ ਹੈ ਤਾਂ ਪਾਕਿਸਤਾਨ ਨੂੰ ਉਥੇ ਖੇਡਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੀ ਹਰਾਉਣਾ ਚਾਹੀਦਾ ਹੈ।

‘ਅਤਕੂਬਰ ‘ਚ ਹੋਵੇਗਾ ਭਾਰਤ-ਪਾਕਿਸਤਾਨ ਮੈਚ’

ਹਾਲਾਂਕਿ ਵਿਸ਼ਵ ਕੱਪ ਦੇ ਸ਼ਡਿਊਲ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 15 ਅਕਤੂਬਰ ਨੂੰ ਹੋਵੇਗਾ। ਪਾਕਿਸਤਾਨ ਨੇ ਅਹਿਮਦਾਬਾਦ, ਹੈਦਰਾਬਾਦ, ਕੋਲਕਾਤਾ ਅਤੇ ਚੇਨਈ ਵਿੱਚ ਆਪਣੇ ਮੈਚ ਖੇਡਣੇ ਹਨ। ਦੂਜੇ ਪਾਸੇ ਭਾਰਤੀ ਟੀਮ ਆਪਣੇ 9 ਲੀਗ ਮੈਚ 9 ਸ਼ਹਿਰਾਂ ਵਿੱਚ ਖੇਡੇਗੀ। ਜਲਦੀ ਹੀ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਭਾਰਤ-ਪਾਕਿ ਮੈਚ ਅਹਿਮਦਾਬਾਦ ‘ਚ ਹੀ ਹੋਵੇਗਾ।

‘ਏਸ਼ੀਆ ਵਿਸ਼ਭ ਕੱਪ ‘ਚ ਵੀ ਹੋਵੇਗਾ ਮੈਚ’

ਉਂਝ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਪਸ ‘ਚ ਭਿੜਦੀਆਂ ਨਜ਼ਰ ਆਉਣਗੀਆਂ। ਏਸ਼ੀਆ ਕੱਪ 31 ਅਗਸਤ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ਦੇ 4 ਮੈਚ ਪਾਕਿਸਤਾਨ ‘ਚ ਅਤੇ 9 ਮੈਚ ਸ਼੍ਰੀਲੰਕਾ ‘ਚ ਖੇਡੇ ਜਾਣਗੇ। ਇਸ ਟੂਰਨਾਮੈਂਟ ‘ਚ ਭਾਰਤ-ਪਾਕਿਸਤਾਨ ਦੇ 3 ਮੈਚ ਹੋ ਸਕਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇਗੁਰਬਾਣੀ ਦੀਆਂ ਖਬਰਾਂ ਜਾਣੋ