AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Rohit Sharma Video: ਰੋਹਿਤ ਸ਼ਰਮਾ ਨਾਲ ਹੋਈ ਸੀ ਬੇਇਮਾਨੀ? ਨਵੀਂ ਵੀਡੀਓ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ

IPL 2023, MI VS RR: ਮੁੰਬਈ ਇੰਡੀਅਨਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ 'ਚ ਰੋਹਿਤ ਸ਼ਰਮਾ ਦੀ ਵਿਕਟ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ, ਦਾਅਵਾ ਕੀਤਾ ਗਿਆ ਸੀ ਕਿ ਉਹ ਨਾਟ ਆਊਟ ਸਨ ਪਰ ਹੁਣ ਇਕ ਨਵੀਂ ਵੀਡੀਓ ਨੇ ਸਭ ਕੁਝ ਸਾਫ ਕਰ ਦਿੱਤਾ ਹੈ।

kusum-chopra
| Published: 01 May 2023 21:30 PM IST
Share
ਨਵੀਂ ਦਿੱਲੀ: IPL 2023 ਦੇ 43ਵੇਂ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਰੋਮਾਂਚਕ ਤਰੀਕੇ ਨਾਲ 6 ਵਿਕਟਾਂ ਨਾਲ ਹਰਾਇਆ। ਹਾਲਾਂਕਿ ਇਸ ਜਿੱਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਹ ਵਿਵਾਦ ਰਾਜਸਥਾਨ ਰਾਇਲਜ਼ ਖਿਲਾਫ ਬੋਲਡ ਹੋਏ ਰੋਹਿਤ ਸ਼ਰਮਾ ਦੀ ਵਿਕਟ ਨੂੰ ਲੈ ਕੇ ਸੀ। ਹਾਲਾਂਕਿ ਇਹ ਦਾਅਵਾ ਕੀਤਾ ਗਿਆ ਸੀ ਕਿ ਰੋਹਿਤ ਸ਼ਰਮਾ ਗਲਤ ਫੈਸਲੇ ਦਾ ਸ਼ਿਕਾਰ ਹੋਏ ਸਨ ਅਤੇ ਉਹ ਬੋਲਡ ਨਹੀਂ ਸਨ। ਹਾਲਾਂਕਿ, ਇਸ ਸ਼ੱਸੋਪੰਜ ਨੂੰ ਖਤਮ ਕਰਨ ਲਈ, ਹੁਣ ਆਈਪੀਐਲ ਨੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ। ਰੋਹਿਤ ਸ਼ਰਮਾ ਦੀ ਵਿਕਟ ਨੂੰ ਲੈ ਕੇ ਵਿਵਾਦ ਇਸ ਲਈ ਹੋਇਆ ਕਿਉਂਕਿ ਰਾਜਸਥਾਨ ਦੇ ਵਿਕਟਕੀਪਰ ਸੰਜੂ ਸੈਮਸਨ ਸਟੰਪ ਦੇ ਕੋਲ ਖੜ੍ਹੇ ਸਨ। ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰੋਹਿਤ ਸ਼ਰਮਾ ਦੀ ਬੈਲਸ ਸੰਜੂ ਸੈਮਸਨ ਦੇ ਦਸਤਾਨੇ ‘ਤੇ ਡਿੱਗੀ ਸੀ ਅਤੇ ਅੰਪਾਇਰਾਂ ਨੇ ਗਲਤ ਫੈਸਲਾ ਦਿੱਤਾ। ਪਰ IPL ਦੀ ਨਵੀਂ ਵੀਡੀਓ ਨੇ ਸਭ ਕੁਝ ਸਾਫ਼ ਕਰ ਦਿੱਤਾ ਹੈ।

ਰੋਹਿਤ ਸ਼ਰਮਾ ਨੂੰ ਬੋਲਡ ਸਨ

ਆਈਪੀਐਲ ਦੇ ਨਵੇਂ ਵੀਡੀਓ ਮੁਤਾਬਕ ਰੋਹਿਤ ਸ਼ਰਮਾ ਕਲੀਨ ਬੋਲਡ ਸਨ। ਨਵੇਂ ਐਂਗਲ ਤੋਂ ਜਾਰੀ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਬੈਲਸ ਗੇਂਦ ਨਾਲ ਟਕਰਾਉਣ ਤੋਂ ਬਾਅਦ ਡਿੱਗੀ ਸੀ। ਸੰਜੂ ਸੈਮਸਨ ਦਾ ਹੱਥ ਬੈਲਸ ਤੋਂ ਬਹੁਤ ਦੂਰ ਹੈ। ਖੈਰ ਰੋਹਿਤ ਸ਼ਰਮਾ ਦੇ ਆਊਟ ਹੋਣ ਨਾਲ ਮੁੰਬਈ ਇੰਡੀਅਨਜ਼ ਨੂੰ ਜ਼ਿਆਦਾ ਫਰਕ ਨਹੀਂ ਪਿਆ ਕਿਉਂਕਿ ਬਾਕੀ ਸਾਰੇ ਬੱਲੇਬਾਜ਼ਾਂ ਨੇ ਚੰਗਾ ਯੋਗਦਾਨ ਦਿੱਤਾ ਅਤੇ ਟੀਮ ਨੂੰ 3 ਗੇਂਦਾਂ ਪਹਿਲਾਂ ਹੀ ਜਿੱਤ ਦਿਵਾ ਦਿੱਤੀ।

ਰੋਹਿਤ ਸ਼ਰਮਾ ਦੌੜਾਂ ਕਦੋਂ ਬਣਾਉਣਗੇ?

ਆਈਪੀਐਲ ਇਸ ਵਾਰ ਵੀ ਰੋਹਿਤ ਸ਼ਰਮਾ ਲਈ ਬਹੁਤ ਔਸਤ ਚੱਲ ਰਿਹਾ ਹੈ। ਮੁੰਬਈ ਦੇ ਕਪਤਾਨ ਨੇ ਹੁਣ ਤੱਕ 8 ਪਾਰੀਆਂ ‘ਚ ਸਿਰਫ 184 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਔਸਤ ਸਿਰਫ਼ 23 ਦੀ ਹੈ। ਰੋਹਿਤ ਸ਼ਰਮਾ ਨੇ ਇਸ ਸੀਜ਼ਨ ‘ਚ ਸਿਰਫ ਇਕ ਅਰਧ ਸੈਂਕੜਾ ਲਗਾਇਆ ਹੈ। ਇਹੀ ਕਾਰਨ ਹੈ ਕਿ ਮੁੰਬਈ ਦੀ ਟੀਮ ਅਜੇ ਵੀ ਅੰਕ ਸੂਚੀ ਵਿੱਚ ਟਾਪ 4 ਵਿੱਚ ਨਹੀਂ ਪਹੁੰਚੀ ਹੈ। ਮੁੰਬਈ ਦੀ ਟੀਮ ਨੇ 8 ‘ਚੋਂ ਸਿਰਫ 4 ਮੈਚ ਜਿੱਤੇ ਹਨ। ਉਨ੍ਹਾਂ ਦੇ 6 ਮੈਚ ਬਾਕੀ ਹਨ ਅਤੇ ਉਸ ਨੂੰ ਪਲੇਆਫ ‘ਚ ਪਹੁੰਚਣ ਲਈ 6 ‘ਚੋਂ 4 ਮੈਚ ਜਿੱਤਣੇ ਹੀ ਹੋਣਗੇ। ਪਰ ਇਸਦੇ ਲਈ ਰੋਹਿਤ ਸ਼ਰਮਾ ਨੂੰ ਚੰਗੀ ਬੱਲੇਬਾਜ਼ੀ ਵੀ ਕਰਨੀ ਪਵੇਗੀ ਤਾਂ ਕਿ ਮੁੰਬਈ ਨੂੰ ਚੰਗੀ ਸ਼ੁਰੂਆਤ ਮਿਲ ਸਕੇ। ਹੁਣ ਦੇਖਣਾ ਹੋਵੇਗਾ ਕਿ ਰੋਹਿਤ ਸ਼ਰਮਾ ਦਾ ਬੱਲਾ ਕਦੋਂ ਗਰਜਦਾ ਹੈ? ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...