MS Dhoni Surgery: MS ਧੋਨੀ ਨੂੰ ਅਚਾਨਕ ਮਿਲੀ ਹਸਪਤਾਲ ਤੋਂ ਛੁੱਟੀ, ਜਾਣੋ ਕਦੋਂ ਤੱਕ ਹੋਣਗੇ ਫਿੱਟ?

Updated On: 

02 Jun 2023 09:10 AM

ਆਈਪੀਐਲ ਚੈਂਪੀਅਨ ਬਣਨ ਤੋਂ ਤੁਰੰਤ ਬਾਅਦ ਮਹਿੰਦਰ ਸਿੰਘ ਧੋਨੀ ਦੇ ਗੋਡੇ ਦੀ ਸਰਜਰੀ ਹੋਈ। ਉਹ ਪੂਰੇ ਸੀਜ਼ਨ ਦੌਰਾਨ ਗੋਡਿਆਂ ਦੀ ਸਮੱਸਿਆ ਨਾਲ ਜੂਝਦਾ ਦੇਖਿਆ ਗਿਆ।

MS Dhoni Surgery: MS ਧੋਨੀ ਨੂੰ ਅਚਾਨਕ ਮਿਲੀ ਹਸਪਤਾਲ ਤੋਂ ਛੁੱਟੀ, ਜਾਣੋ ਕਦੋਂ ਤੱਕ ਹੋਣਗੇ ਫਿੱਟ?

ਮਹਿੰਦਰ ਸਿੰਘ ਧੋਨੀ

Follow Us On

MS Dhoni Discharged from Hospital: ਮਹਿੰਦਰ ਸਿੰਘ ਧੋਨੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਨ੍ਹਾਂ ਨੂੰ ਫਿੱਟ ਹੋਣ ‘ਚ ਕਰੀਬ 2 ਮਹੀਨੇ ਦਾ ਸਮਾਂ ਲੱਗੇਗਾ। ਦਰਅਸਲ, 5ਵੀਂ ਵਾਰ ਆਈਪੀਐਲ ਚੈਂਪੀਅਨ ਬਣਨ ਤੋਂ ਤੁਰੰਤ ਬਾਅਦ ਧੋਨੀ ਦੇ ਗੋਡੇ ਦੀ ਸਰਜਰੀ ਹੋਈ। ਉਹ ਪੂਰੇ ਟੂਰਨਾਮੈਂਟ (Tournament) ਦੌਰਾਨ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਨਜ਼ਰ ਆਇਆ।

ਧੋਨੀ ਗੋਡਿਆਂ ਦੀ ਕੈਪ ਪਹਿਨ ਕੇ ਮੈਦਾਨ ‘ਤੇ ਆਏ ਅਤੇ ਚੇਨਈ ਸੁਪਰ ਕਿੰਗਜ਼ ਨੂੰ ਚੈਂਪੀਅਨ ਬਣਾਇਆ।

ਚੇਨਈ ਨੇ ਫਾਈਨਲ ਵਿੱਚ ਗੁਜਰਾਤ ਨੂੰ ਹਰਾਇਆ। ਜਿਸ ਤੋਂ ਬਾਅਦ ਜਿੱਥੇ ਪੂਰੀ ਟੀਮ ਜਿੱਤ ਦਾ ਜਸ਼ਨ ਮਨਾ ਰਹੀ ਸੀ, ਉੱਥੇ ਹੀ ਦੂਜੇ ਪਾਸੇ ਧੋਨੀ ਆਪਣੇ ਪਰਿਵਾਰ ਨਾਲ ਮੁੰਬਈ ਪਹੁੰਚ ਗਏ। ਜਿੱਥੇ ਉਨ੍ਹਾਂ ਦੇ ਗੋਡੇ ਦੀ ਸਰਜਰੀ (knee Surgery) ਹੋਈ। ਧੋਨੀ ਦਾ ਆਪਰੇਸ਼ਨ ਸਫਲ ਰਿਹਾ। ਇਸ ਤੋਂ ਪਹਿਲਾਂ ਉਨ੍ਹਾਂ ਦੇ ਬਾਰੇ ‘ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਦੋ ਦਿਨ ਹਸਪਤਾਲ ‘ਚ ਰਹਿਣਾ ਪਵੇਗਾ।

ਧੋਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਹੁਣ ਖਬਰ ਆ ਰਹੀ ਹੈ ਕਿ ਉਨ੍ਹਾਂ ਨੂੰ ਬੀਤੀ ਸ਼ਾਮ ਹੀ ਛੁੱਟੀ ਦੇ ਦਿੱਤੀ ਗਈ ਹੈ। ਕ੍ਰਿਕਬਜ਼ ਮੁਤਾਬਕ ਧੋਨੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਚੇਨਈ ਦੇ ਸੀਈਓ ਕਾਸ਼ੀ ਵਿਸ਼ਵਨਾਥ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਰਜਰੀ ਤੋਂ ਬਾਅਦ ਕੱਲ੍ਹ ਸਵੇਰੇ ਧੋਨੀ ਨਾਲ ਗੱਲ ਕੀਤੀ ਸੀ ਅਤੇ ਉਹ ਠੀਕ ਮਹਿਸੂਸ ਕਰ ਰਹੇ ਸਨ।

ਧੋਨੀ 2 ਮਹੀਨਿਆਂ ‘ਚ ਫਿੱਟ

ਧੋਨੀ ਦਾ ਮੁੰਬਈ (Mumbai) ਦੇ ਕੋਕਿਲਾਬੇਨ ਹਸਪਤਾਲ ਵਿੱਚ ਡਾਕਟਰ ਦਿਨਸ਼ਾਵ ਪਾਰਦੀਵਾਲਾ ਦੁਆਰਾ ਆਪ੍ਰੇਸ਼ਨ ਕੀਤਾ ਗਿਆ ਸੀ, ਜਿਸ ਨੇ ਇਸੇ ਸਮੱਸਿਆ ਲਈ ਰਿਸ਼ਭ ਪੰਤ ਦਾ ਵੀ ਆਪ੍ਰੇਸ਼ਨ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਧੋਨੀ ਕਰੀਬ 2 ਮਹੀਨਿਆਂ ‘ਚ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ। ਉਹ ਫਿਰ ਦੌੜਨਾ ਸ਼ੁਰੂ ਕਰ ਦੇਣਗੇ। ਇਸ ਹਫਤੇ ਦੀ ਸ਼ੁਰੂਆਤ ‘ਚ ਚੇਨਈ ਨੇ ਧੋਨੀ ਦੀ ਕਪਤਾਨੀ ‘ਚ ਆਈ.ਪੀ.ਐੱਲ. ਦਾ ਖਿਤਾਬ ਹਾਸਿਲ ਕੀਤਾ।

ਪ੍ਰਸ਼ੰਸਕਾਂ ਦੀਆਂ ਇੱਛਾਵਾਂ ਕਰਨਗੇ ਪੂਰੀਆਂ

ਚੈਂਪੀਅਨ ਬਣਨ ਤੋਂ ਬਾਅਦ ਧੋਨੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਅਗਲੇ ਸਾਲ ਵਾਪਸੀ ਕਰਨਗੇ ਅਤੇ ਉਨ੍ਹਾਂ ਲਈ ਆਈਪੀਐੱਲ ਦਾ ਇੱਕ ਹੋਰ ਸੀਜ਼ਨ ਖੇਡਣਗੇ ਪਰ ਧੋਨੀ ਦੀ ਫਿਟਨੈੱਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਵਾਪਸੀ ਮੁਸ਼ਕਿਲ ਲੱਗ ਰਹੀ ਸੀ।

ਹੁਣ ਧੋਨੀ ਪ੍ਰਸ਼ੰਸਕਾਂ ਦੀ ਇੱਛਾ ਪੂਰੀ ਕਰ ਸਕਦੇ ਹਨ। ਉਨ੍ਹਾਂ ਨੇ ਆਪਣੇ ਗੋਡਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਕੋਈ ਸਮਾਂ ਨਹੀਂ ਲਗਾਇਆ। ਉਨ੍ਹਾਂ ਕੋਲ ਅਜੇ ਵੀ ਵਾਪਸੀ ਲਈ ਕਾਫੀ ਸਮਾਂ ਹੈ। ਅਜਿਹੇ ‘ਚ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਧੋਨੀ ਨੂੰ ਇਕ ਹੋਰ ਸੀਜ਼ਨ ਲਈ ਦੇਖ ਸਕਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version