ਕੇਐਲ ਰਾਹੁਲ ਏਸ਼ੀਆ ਕੱਪ ਦੇ ਪਹਿਲੇ 2 ਮੈਚਾਂ ਤੋਂ ਬਾਹਰ, ਟੀਮ ਇੰਡੀਆ ਨੂੰ ਵੱਡਾ ਝਟਕਾ

Updated On: 

29 Aug 2023 15:51 PM

ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਲਈ ਬਹੁਤ ਬੁਰੀ ਖ਼ਬਰ ਹੈ। ਕੇਐਲ ਰਾਹੁਲ ਏਸ਼ੀਆ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਕੇਐੱਲ ਰਾਹੁਲ ਨੇ ਪੰਜਵੇਂ ਨੰਬਰ 'ਤੇ ਵਨਡੇ 'ਚ 53 ਦੀ ਔਸਤ ਨਾਲ 742 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਨਿਕਲੇ ਹਨ।

ਕੇਐਲ ਰਾਹੁਲ ਏਸ਼ੀਆ ਕੱਪ ਦੇ ਪਹਿਲੇ 2 ਮੈਚਾਂ ਤੋਂ ਬਾਹਰ, ਟੀਮ ਇੰਡੀਆ ਨੂੰ ਵੱਡਾ ਝਟਕਾ
Follow Us On

ਏਸ਼ੀਆ ਕੱਪ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਹੀ ਟੀਮ ਇੰਡੀਆ (Team India) ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਮੀਡੀਆ ਨੂੰ ਦੱਸਿਆ ਕਿ ਕੇਐੱਲ ਰਾਹੁਲ ਦੀ ਫਿਟਨੈੱਸ ‘ਤੇ ਕੰਮ ਕੀਤਾ ਜਾ ਰਿਹਾ ਹੈ ਪਰ ਉਹ ਏਸ਼ੀਆ ਕੱਪ ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਨਾਲ ਹੈ। ਇਸ ਦੇ ਨਾਲ ਹੀ ਟੀਮ ਇੰਡੀਆ 4 ਸਤੰਬਰ ਨੂੰ ਨੇਪਾਲ ਖਿਲਾਫ ਖੇਡੇਗੀ। ਕੇਐਲ ਰਾਹੁਲ ਇਨ੍ਹਾਂ ਦੋਵਾਂ ਮੈਚਾਂ ਵਿੱਚ ਨਹੀਂ ਖੇਡਣਗੇ।

ਦੱਸ ਦੇਈਏ ਕਿ ਕੇਐਲ ਰਾਹੁਲ ਆਈਪੀਐਲ 2023 ਦੌਰਾਨ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੇ ਪੱਟ ‘ਤੇ ਸੱਟ ਲੱਗੀ ਸੀ। ਉਨ੍ਹਾਂ ਨੇ NCA ‘ਚ ਆਪਣੀ ਫਿਟਨੈੱਸ ‘ਤੇ ਕਾਫੀ ਕੰਮ ਕੀਤਾ ਪਰ ਜਦੋਂ ਏਸ਼ੀਆ ਕੱਪ ਲਈ ਟੀਮ ਦੀ ਚੋਣ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਦੀਆਂ ਮਾਸਪੇਸ਼ੀਆਂ ਫਿਰ ਤੋਂ ਖਿਚ ਗਈਆਂ। ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ ਟੀਮ ਇੰਡੀਆ ‘ਚ ਜਗ੍ਹਾ ਦਿੱਤੀ ਗਈ। ਉੱਥੇ ਹੀ ਸੰਜੂ ਸੈਮਸਨ ਨੂੰ ਸਟੈਂਡ ਬਾਏ ਖਿਡਾਰੀ ਦੇ ਤੌਰ ‘ਤੇ ਟੀਮ ‘ਚ ਸ਼ਾਮਲ ਕੀਤਾ ਗਿਆ।

ਕੇਐੱਲ ਰਾਹੁਲ ਦਾ ਬਾਹਰ ਹੋਣਾ ਵੱਡਾ ਝਟਕਾ

ਤੁਹਾਨੂੰ ਦੱਸ ਦੇਈਏ ਕਿ ਕੇਐਲ ਰਾਹੁਲ (KL Rahul) ਦੀ ਮੌਜੂਦਗੀ ਟੀਮ ਇੰਡੀਆ ਲਈ ਚੰਗੀ ਖ਼ਬਰ ਨਹੀਂ ਹੈ। ਕਿਉਂਕਿ ਇਹ ਖਿਡਾਰੀ ਟੀਮ ਇੰਡੀਆ ਨੂੰ ਬਿਹਤਰ ਸੰਤੁਲਨ ਦੇ ਸਕਦਾ ਸੀ। ਜੇਕਰ ਕੇਐੱਲ ਰਾਹੁਲ ਫਿੱਟ ਹੁੰਦੇ ਤਾਂ ਉਹ ਵਿਕਟਕੀਪਰ ਦੀ ਭੂਮਿਕਾ ਨਿਭਾਉਂਦੇ ਅਤੇ ਇਸ ਦੇ ਨਾਲ ਉਹ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਦੇ ਜਿੱਥੇ ਉਨ੍ਹਾਂ ਦੀ ਔਸਤ ਅਤੇ ਸਟ੍ਰਾਈਕ ਰੇਟ ਦੋਵੇਂ ਸ਼ਾਨਦਾਰ ਹਨ। ਦੱਸ ਦੇਈਏ ਕਿ ਕੇਐੱਲ ਰਾਹੁਲ ਨੇ ਪੰਜਵੇਂ ਨੰਬਰ ‘ਤੇ ਵਨਡੇ ‘ਚ 53 ਦੀ ਔਸਤ ਨਾਲ 742 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਨਿਕਲੇ ਹਨ।

ਕੇਐਲ ਰਾਹੁਲ ਨੂੰ ਚੁਣਿਆ ਹੀ ਕਿਉਂ ਗਿਆ?

ਕੇਐੱਲ ਰਾਹੁਲ ਨੂੰ ਠੀਕ ਹੋਣ ‘ਚ ਅਜੇ 7 ਤੋਂ 10 ਦਿਨ ਲੱਗ ਸਕਦੇ ਹਨ। ਤਾਂ ਸਵਾਲ ਇਹ ਹੈ ਕਿ ਕੇਐੱਲ ਰਾਹੁਲ ਨੂੰ ਮੁੱਖ ਟੀਮ ‘ਚ ਕਿਉਂ ਚੁਣਿਆ ਗਿਆ? ਜੇਕਰ ਇਹ ਖਿਡਾਰੀ ਜ਼ਖਮੀ ਸੀ ਤਾਂ ਕੇਐੱਲ ਰਾਹੁਲ ਨੂੰ ਬੈਕਅੱਪ ਦੇ ਤੌਰ ‘ਤੇ ਰੱਖਿਆ ਜਾ ਸਕਦਾ ਸੀ। ਪਰ ਟੀਮ ਇੰਡੀਆ ਮੈਨੇਜਮੈਂਟ ਦੀ ਸੋਚ ਵੱਖਰੀ ਹੈ। ਹੁਣ ਜੇਕਰ ਕੇਐਲ ਰਾਹੁਲ ਨਹੀਂ ਖੇਡਣਗੇ ਤਾਂ ਟੀਮ ਇੰਡੀਆ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਵੱਡੇ ਬਦਲਾਅ ਕਰਨੇ ਪੈ ਸਕਦੇ ਹਨ।

ਮੰਨਿਆ ਜਾ ਰਿਹਾ ਹੈ ਕਿ ਈਸ਼ਾਨ ਕਿਸ਼ਨ ਹੁਣ ਖੇਡਣ ਲਈ ਤਿਆਰ ਹਨ ਪਰ ਸਵਾਲ ਇਹ ਹੈ ਕਿ ਉਹ ਕਿਸ ਅਹੁਦੇ ‘ਤੇ ਖੇਡਣਗੇ। ਕੀ ਟੀਮ ਇੰਡੀਆ ਉਨ੍ਹਾਂ ਨੂੰ ਮਿਡਲ ਆਰਡਰ ਵਿੱਚ ਖਿਲਾਏਗੀ ਜਾਂ ਸ਼ੁਭਮਨ ਅਤੇ ਰੋਹਿਤ ਆਪਣੀ ਓਪਨਿਗ ਪਾਜ਼ੀਸ਼ਨ ਛੱਡਣਗੇ। ਕੇਐੱਲ ਰਾਹੁਲ ਦੀ ਫਿੱਟਨੈੱਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦਾ ਜਵਾਬ ਹੁਣ ਭਾਰਤ-ਪਾਕਿਸਤਾਨ ਮੈਚ ਵਾਲੇ ਦਿਨ ਹੀ ਮਿਲ ਸਕੇਗਾ।