ਹਰਮਨਪ੍ਰੀਤ ਕੌਰ ‘ਤੇ ਹੋਣ ਵਾਲੀ ਹੈ ਵੱਡੀ ਕਾਰਵਾਈ? ਬੀਸੀਸੀਆਈ ਮੁਖੀ ਅਤੇ ਵੀਵੀਐਸ ਲਕਸ਼ਮਣ ਕਰਣਗੇ ਪੁੱਛਗਿੱਛ
ਹਰਮਨਪ੍ਰੀਤ ਕੌਰ ਵੱਲੋਂ ਬੰਗਲਾਦੇਸ਼ ਖਿਲਾਫ ਤੀਜੇ ਵਨਡੇ ਦੌਰਾਨ ਬੱਲੇ ਨਾਲ ਸਟੰਪ 'ਤੇ ਬੈਟ ਸੁੱਟਣ ਤੋਂ ਬਾਅਦ ਆਈਸੀਸੀ ਨੇ ਉਨ੍ਹਾਂ ਤੇ ਦੋ ਮੈਚਾਂ ਦੀ ਪਾਬੰਦੀ ਲਗਾ ਦਿੱਤੀ ਸੀ। ਹੁਣ ਬੀਸੀਸੀਆਈ ਉਸ ਤੋਂ ਪੁੱਛਗਿੱਛ ਕਰਨ ਜਾ ਰਿਹਾ ਹੈ।
ਹਰਮਨਪ੍ਰੀਤ ਨੇ ਕੀ ਕੀਤਾ ਸੀ?
ਆਓ ਤੁਹਾਨੂੰ ਦੱਸਦੇ ਹਾਂ ਕਿ ਹਰਮਨਪ੍ਰੀਤ ਨੇ ਅਸਲ ਵਿੱਚ ਅਜਿਹਾ ਕੀ ਕੀਤਾ ਕਿ ਉਸ ਨੂੰ ਦੋ ਮੈਚਾਂ ਲਈ ਬੈਨ ਕਰ ਦਿੱਤਾ ਗਿਆ ਸੀ ਅਤੇ ਹੁਣ ਬੀਸੀਸੀਆਈ ਪ੍ਰਧਾਨ ਅਤੇ ਐਨਸੀਏ ਚੀਫ ਉਸ ਤੋਂ ਪੁੱਛਗਿੱਛ ਕਰਨ ਜਾ ਰਹੇ ਹਨ? ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਮੀਰਪੁਰ ‘ਚ ਚੱਲ ਰਿਹਾ ਸੀ, ਜਿਸ ‘ਚ ਅੰਪਾਇਰ ਨੇ ਹਰਮਨਪ੍ਰੀਤ ਨੂੰ ਐੱਲਬੀਡਬਲਯੂ ਆਊਟ ਕਰ ਦਿੱਤਾ। ਇਸ ਫੈਸਲੇ ਤੋਂ ਹਰਮਨਪ੍ਰੀਤ ਨੂੰ ਅਚਾਨਕ ਗੁੱਸਾ ਆ ਗਿਆ ਅਤੇ ਉਸਨੇ ਆਪਣਾ ਬੱਲਾ ਸਟੰਪ ‘ਤੇ ਮਾਰਿਆ। ਅੰਤ ਵਿੱਚ ਇਹ ਮੈਚ ਟਾਈ ਹੋ ਗਿਆ ਅਤੇ ਟੀਮ ਇੰਡੀਆ ਵਨਡੇ ਸੀਰੀਜ਼ ਨਹੀਂ ਜਿੱਤ ਸਕੀ। ਸੀਰੀਜ਼ 1-1 ਨਾਲ ਡਰਾਅ ਰਹੀ। ਹਰਮਨਪ੍ਰੀਤ ਇੱਥੇ ਹੀ ਨਹੀਂ ਰੁਕੀ। ਮੈਚ ਤੋਂ ਬਾਅਦ ਦੋਵਾਂ ਟੀਮਾਂ ਨੇ ਟਰਾਫੀ ਨਾਲ ਫੋਟੋ ਸੈਸ਼ਨ ਕਰਵਾਇਆ ਤਾਂ ਉਨ੍ਹਾਂ ਨੇ ਬੰਗਲਾਦੇਸ਼ੀ ਕਪਤਾਨ ਨੂੰ ਇੱਥੇ ਅੰਪਾਇਰ ਨੂੰ ਵੀ ਬੁਲਾਉਣ ਲਈ ਕਿਹਾ। ਦਰਅਸਲ ਹਰਮਨਪ੍ਰੀਤ ਦਾ ਮੰਨਣਾ ਸੀ ਕਿ ਅੰਪਾਇਰਾਂ ਦੇ ਫੈਸਲੇ ਕਾਰਨ ਟੀਮ ਇੰਡੀਆ ਸੀਰੀਜ਼ ਨਹੀਂ ਜਿੱਤ ਸਕੀ।ਹਰਮਨਪ੍ਰੀਤ ‘ਤੇ ਲੱਗੀ ਹੈ 2 ਮੈਚਾਂ ਦੀ ਪਾਬੰਦੀ
ਹਰਮਨਪ੍ਰੀਤ ਦੀ ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਆਈਸੀਸੀ ਨੇ ਉਨ੍ਹਾਂ ‘ਤੇ ਦੋ ਮੈਚਾਂ ਦੀ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ 75 ਫੀਸਦੀ ਵੀ ਮੈਚ ਫੀਸ ਵੀ ਕੱਟ ਲਈ ਗਈ। ਵੱਡੀ ਗੱਲ ਇਹ ਹੈ ਕਿ ਹਰਮਨ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਲਈ ਪਹਿਲੇ ਦੋ ਮੈਚ ਨਹੀਂ ਖੇਡ ਸਕਣਗੇ। ਪਰ ਹੁਣ ਦਿਲਚਸਪ ਸਵਾਲ ਇਹ ਹੈ ਕਿ ਬੀਸੀਸੀਆਈ ਹਰਮਨਪ੍ਰੀਤ ਨੂੰ ਸਵਾਲ-ਜਵਾਬ ਕਿਉਂ ਕਰਨਾ ਚਾਹੁੰਦਾ ਹੈ? ਕੀ ਉਨ੍ਹਾਂ ਖਿਲਾਫ ਕੋਈ ਵੱਡੀ ਕਾਰਵਾਈ ਤਾਂ ਨਹੀਂ ਹੋਣ ਵਾਲੀ? ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
