Asia Cup 2023: ਪਾਕਿਸਤਾਨ ਦਾ ਹਾਈਬ੍ਰਿਡ ਮਾਡਲ ਏਸ਼ੀਅਨ ਕ੍ਰਿਕਟ ਕੌਂਸਲ ਦੇ ਦੂਜੇ ਸਾਰੇ ਮੈਂਬਰਾਂ ਨੇ ਕੀਤਾ ਰੱਦ, ਨਹੀਂ ਹੋਵੇਗਾ ਏਸ਼ੀਆ ਕੱਪ!
ਏਸ਼ੀਆ ਕੱਪ ਦੇ ਆਯੋਜਨ ਲਈ ਪਾਕਿਸਤਾਨ ਨੇ ਹਾਈਬ੍ਰਿਡ ਮਾਡਲ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਹਰ ਬੋਰਡ ਨੇ ਰੱਦ ਕਰ ਦਿੱਤਾ ਹੈ। ਖ਼ਬਰਾਂ ਮੁਤਾਬਕ ਹੁਣ ਇਸ ਟੂਰਨਾਮੈਂਟ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।
ਕੀ ਸੀ ਪਾਕਿਸਤਾਨ ਦਾ ਹਾਈਬ੍ਰਿਡ ਮਾਡਲ ?
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਪਾਕਿਸਤਾਨ ਦਾ ਹਾਈਬ੍ਰਿਡ ਮਾਡਲ ਕੀ ਸੀ? ਪੀਸੀਬੀ ਦੇ ਪ੍ਰਸਤਾਵਿਤ ਹਾਈਬ੍ਰਿਡ ਮਾਡਲ ਦੇ ਅਨੁਸਾਰ, ਪਾਕਿਸਤਾਨ ਨੇ ਆਪਣੇ ਦੇਸ਼ ਵਿੱਚ ਏਸ਼ੀਆ ਕੱਪ ਦੇ 3 ਜਾਂ 4 ਮੈਚਾਂ ਦੀ ਮੇਜ਼ਬਾਨੀ ਕਰਨੀ ਸੀ ਅਤੇ ਭਾਰਤ ਆਪਣੇ ਮੈਚ ਪਾਕਿਸਤਾਨ ਦੀ ਬਜਾਏ ਨਿਰਪੱਖ ਖੇਤਰ ਵਿੱਚ ਖੇਡਦਾ। ਪਰ ਬੀਸੀਸੀਆਈ (BCCI) ਇਸ ਲਈ ਤਿਆਰ ਨਹੀਂ ਸੀ ਅਤੇ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੇ ਵੀ ਦੁਨੀਆ ਦੇ ਸਭ ਤੋਂ ਤਾਕਤਵਰ ਬੋਰਡ ਦਾ ਸਮਰਥਨ ਕੀਤਾ ਹੈ। ਪੀਟੀਆਈ ਦੀ ਖ਼ਬਰ ਮੁਤਾਬਕ ਹੁਣ ਇਸ ਟੂਰਨਾਮੈਂਟ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਵੈਸੇ, ਪਾਕਿਸਤਾਨ ਕੋਲ ਦੋ ਵਿਕਲਪ ਹਨ ਕਿ ਜਾਂ ਤਾਂ ਉਹ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਛੱਡ ਦੇਵੇ ਜਾਂ ਉਹ ਖੁਦ ਟੂਰਨਾਮੈਂਟ ਤੋਂ ਹਟ ਜਾਵੇ।ਪਾਕਿਸਤਾਨ ਤੋਂ ਬਿਨਾਂ ਦੂਜੀ ਸੀਰੀਜ਼ ਖੇਡੀ ਜਾਵੇਗੀ !
ਇਹ ਵੀ ਖਬਰਾਂ ਹਨ ਕਿ ਏਸ਼ੀਆ ਕੱਪ ਰੱਦ ਹੋਣ ਦੀ ਸਥਿਤੀ ਵਿੱਚ, ਬੀਸੀਸੀਆਈ ਚਾਰ ਦੇਸ਼ਾਂ ਦੀ ਇੱਕ ਰੋਜ਼ਾ ਲੜੀ ਦਾ ਆਯੋਜਨ ਕਰ ਸਕਦਾ ਹੈ। ਇਸ ਸੀਰੀਜ਼ ‘ਚ ਬੰਗਲਾਦੇਸ਼, ਅਫਗਾਨਿਸਤਾਨ, ਸ਼੍ਰੀਲੰਕਾ ਅਤੇ ਭਾਰਤ ਖੇਡਣਗੇ। ਇਹ ਸੀਰੀਜ਼ 50 ਓਵਰਾਂ ਦੀ ਹੋਵੇਗੀ ਅਤੇ ਇਹ ਵਨਡੇ ਵਿਸ਼ਵ ਕੱਪ ਦੀ ਤਿਆਰੀ ਦਾ ਚੰਗਾ ਮੌਕਾ ਹੋਵੇਗਾ।
Follow Us
