Ravichandran Ashwin: ਆਰ. ਅਸਵਿਨ ਨੇ ਕੀਤਾ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਭਾਰਤੀ ਕ੍ਰਿਕਟ ਦੇ ਦਿੱਗਜ਼ ਖਿਡਾਰੀ ਆਰ ਅਸ਼ਵਿਨ ਨੇ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਸ਼ਵਿਨ ਨੇ ਮੁੱਖ ਕੋਚ ਗੰਭੀਰ ਨਾਲ ਵੀ ਕਾਫੀ ਦੇਰ ਤੱਕ ਗੱਲਬਾਤ ਕੀਤੀ ਅਤੇ ਫਿਰ ਪ੍ਰੈੱਸ ਕਾਨਫਰੰਸ 'ਚ ਆ ਕੇ ਸੰਨਿਆਸ ਦਾ ਐਲਾਨ ਕਰ ਦਿੱਤਾ।
ਭਾਰਤ ਦੇ ਆਫ ਸਪਿਨਰ ਆਰ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਗਾਬਾ ਟੈਸਟ ਖਤਮ ਹੁੰਦੇ ਹੀ ਅਸ਼ਵਿਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਰਵੀਚੰਦਰਨ ਅਸ਼ਵਿਨ ਭਾਰਤੀ ਟੈਸਟ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਰਹੇ ਹਨ। ਆਰ ਅਸ਼ਵਿਨ ਨੂੰ ਇਸ ਦੌਰੇ ‘ਤੇ ਹੁਣ ਤੱਕ ਸਿਰਫ ਇਕ ਮੈਚ ਖੇਡਣ ਦਾ ਮੌਕਾ ਮਿਲਿਆ ਹੈ।
ਐਡੀਲੇਡ ਤੋਂ ਬਾਅਦ ਉਹ ਗਾਬਾ ਟੈਸਟ ਤੋਂ ਬਾਹਰ ਹੋ ਗਏ ਸੀ। ਗਾਬਾ ਟੈਸਟ ਦੌਰਾਨ ਅਸ਼ਵਿਨ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਜੱਫੀ ਪਾਉਂਦੇ ਨਜ਼ਰ ਆਏ। ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਗਲੇ ਲਗਾਇਆ। ਅਸ਼ਵਿਨ ਨੇ ਮੁੱਖ ਕੋਚ ਗੰਭੀਰ ਨਾਲ ਵੀ ਕਾਫੀ ਦੇਰ ਤੱਕ ਗੱਲਬਾਤ ਕੀਤੀ ਅਤੇ ਫਿਰ ਪ੍ਰੈੱਸ ਕਾਨਫਰੰਸ ‘ਚ ਆ ਕੇ ਸੰਨਿਆਸ ਦਾ ਐਲਾਨ ਕਰ ਦਿੱਤਾ।
ਅਸ਼ਵਿਨ ਦਾ ਅੰਤਰਰਾਸ਼ਟਰੀ ਕਰੀਅਰ
ਆਰ ਅਸ਼ਵਿਨ ਨੇ ਟੈਸਟ ਕ੍ਰਿਕਟ ‘ਚ 106 ਮੈਚਾਂ ‘ਚ 537 ਵਿਕਟਾਂ ਲਈਆਂ ਹਨ। ਉਹਨਾਂ ਦੇ ਨਾਂ 37 ਪੰਜ ਵਿਕਟਾਂ ਹਨ ਅਤੇ ਮੈਚ ਵਿੱਚ 8 ਵਾਰ 10 ਵਿਕਟਾਂ ਝਟਕਾਈਆਂ ਹਨ। ਅਸ਼ਵਿਨ ਨੇ 156 ਵਨਡੇ ਵਿਕਟ ਵੀ ਲਏ। ਅਸ਼ਵਿਨ ਨੇ ਟੀ-20 ‘ਚ 72 ਵਿਕਟਾਂ ਲਈਆਂ ਹਨ। ਉਹਨਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 765 ਵਿਕਟਾਂ ਹਾਸਲ ਕੀਤੀਆਂ ਸਨ। ਅਸ਼ਵਿਨ ਨੇ ਬੱਲੇਬਾਜ਼ ਵਜੋਂ ਵੀ ਆਪਣੀ ਛਾਪ ਛੱਡੀ। ਟੈਸਟ ਕ੍ਰਿਕਟ ‘ਚ ਉਸ ਦੇ ਨਾਂ 3503 ਦੌੜਾਂ ਹਨ ਅਤੇ ਉਹਨਾਂ ਨੇ ਕੁੱਲ 6 ਟੈਸਟ ਸੈਂਕੜੇ ਬਣਾਏ ਹਨ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਕੁੱਲ 8 ਸੈਂਕੜੇ ਲਗਾਏ ਸਨ।
Ravichandran Ashwin announces his retirement from all forms of international cricket.
Congratulations on a brilliant career 👏 pic.twitter.com/UHWAFmMwC0
ਇਹ ਵੀ ਪੜ੍ਹੋ
— 7Cricket (@7Cricket) December 18, 2024
ਅਸ਼ਵਿਨ ਦੇ ਕਰੀਅਰ ਬਾਰੇ ਵੱਡੀਆਂ ਗੱਲਾਂ
ਆਰ ਅਸ਼ਵਿਨ ਨੇ ਆਪਣੇ ਕਰੀਅਰ ਵਿੱਚ ਕਈ ਵੱਡੇ ਮਕਾਮ ਹਾਸਲ ਕੀਤੇ। ਰਿਕਾਰਡਾਂ ਤੋਂ ਇਲਾਵਾ, ਉਨ੍ਹਾਂ ਨੇ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਉਨ੍ਹਾਂਨੇ 2013 ਵਿੱਚ ਚੈਂਪੀਅਨਸ ਟਰਾਫੀ ਵੀ ਜਿੱਤੀ। ਇਸ ਤੋਂ ਇਲਾਵਾ ਅਸ਼ਵਿਨ ਨੇ ਏਸ਼ੀਆ ਕੱਪ ਵੀ ਜਿਤਾਇਆ। ਅਸ਼ਵਿਨ ਨੇ ਟੈਸਟ ‘ਚ ਸਭ ਤੋਂ ਜ਼ਿਆਦਾ ਪਲੇਅਰ ਆਫ ਦਿ ਸੀਰੀਜ਼ ਦਾ ਐਵਾਰਡ ਵੀ ਜਿੱਤੇ ਹਨ।
ਅਸ਼ਵਿਨ ਨੇ ਆਪਣੇ ਕਰੀਅਰ ‘ਚ ਕੀ ਹਾਸਲ ਕੀਤਾ?
- ਅਸ਼ਵਿਨ ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 250, 300 ਅਤੇ 350 ਵਿਕਟਾਂ ਲੈਣ ਵਾਲੇ ਖਿਡਾਰੀ ਹਨ।
- ਅਸ਼ਵਿਨ ਭਾਰਤ ਲਈ ਸਭ ਤੋਂ ਤੇਜ਼ 50, 100, 150, 200, 250, 300, 350, 400, 450 ਅਤੇ 500 ਟੈਸਟ ਵਿਕਟਾਂ ਹਾਸਲ ਕਰਨ ਵਾਲੇ ਖਿਡਾਰੀ ਹਨ।
- ਅਸ਼ਵਿਨ ਨੇ ਚਾਰ ਮੈਚਾਂ ਵਿੱਚ ਇੱਕ ਸੈਂਕੜਾ ਅਤੇ ਪੰਜ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਹੈ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਇਕਲੌਤੇ ਭਾਰਤੀ ਹਨ।
- ਅਸ਼ਵਿਨ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 82 ਵਿਕਟਾਂ ਲੈਣ ਵਾਲੇ ਖਿਡਾਰੀ ਰਹੇ ਹਨ।
- ਅਸ਼ਵਿਨ ਨੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਆਊਟ ਕੀਤਾ।
- ਅਸ਼ਵਿਨ ਨੇ ਭਾਰਤ ‘ਚ ਸਭ ਤੋਂ ਜ਼ਿਆਦਾ 383 ਵਿਕਟਾਂ ਹਨ।
- ਅਸ਼ਵਿਨ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਰੇਟਿੰਗ ਪੁਆਇੰਟ ਵਾਲੇ ਖਿਡਾਰੀ ਹਨ।