ਸਿੰਗਰਾਂ ਨੂੰ ਸਰਵਨ ਸਿੰਘ ਪੰਧੇਰ ਦੀ ਅਪੀਲ, ਅੰਦੋਲਨ ਦਾ ਕਰਨ Support

17-12- 2024

TV9 Punjabi

Author: Isha Sharma

ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਜਥੇਬੰਦੀ ਵੱਲੋਂ ਸ਼ੰਬੂ ਤੇ ਖਨੌਰੀ ਬਾਰਡਰ ‘ਤੇ 309 ਦਿਨ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਸੰਯੁਕਤ ਕਿਸਾਨ ਮੋਰਚਾ

Pic Credit: PTI

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 22 ਦਿਨਾਂ ਤੋਂ ਮਰਨ ਵਰਤ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਅਜੇ ਤੱਕ ਇਸ ‘ਤੇ ਚੁੱਪੀ ਧਾਰੀ ਹੋਈ ਹੈ। 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਪਿਛਲੇ 309 ਦਿਨਾਂ ਤੋਂ ਸੰਘਰਸ਼ ਲੜ ਰਹੇ ਹਾਂ ਅਤੇ ਜਗਜੀਤ ਸਿੰਘ ਡਲੇਵਾਲ ਵੀ ਮਰਨ ਵਰਤ ਤੇ ਬੈਠੇ ਹੋਏ ਹਨ। 

ਸਰਵਨ ਸਿੰਘ ਪੰਧੇਰ 

ਪੰਧੇਰ ਨੇ ਕਿਹਾ  ਸੱਤਾਧਾਰੀ ਅਤੇ ਵਿਰੋਧੀ ਧਿਰ ਪਾਰਟੀਆਂ ਵੀ ਇਸ ਦਾ ਮੁੱਦਾ ਨਹੀਂ ਚੁੱਕ ਰਹੀਆਂ ਹਨ। ਜਗਜੀਤ ਸਿੰਘ ਡੱਲੇਵਾਲ ਦੀ ਚਿੰਤਾ ਕਿਸੇ ਨੂੰ ਨਹੀਂ ਹੈ।

ਵਿਰੋਧੀ ਧਿਰ

ਪੰਧੇਰ ਨੇ ਕਿਹਾ ਅਸੀਂ ਪੰਜਾਬ ਦੇ ਗਾਇਕਾਂ, ਸਿੱਖ ਧਰਮ ਦੇ ਰਾਗੀ-ਢਾਡੀ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਕਿ ਸਭ ਇੱਕ ਪਲੇਟਫਾਰਮ ‘ਤੇ ਆ ਕੇ ਕਿਸਾਨੀ ਅੰਦੋਲਨ ਨੂੰ ਮਦਦ ਕਰਨ।

ਅਪੀਲ

ਕਿਸਾਨ ਆਗੂ ਨੇ ਕਿਹਾ ਕਿ 18 ਦਸੰਬਰ ਨੂੰ ਅੰਮ੍ਰਿਤਸਰ ‘ਚ ਨੌ ਥਾਵਾਂ ਤੇ ਤੇ ਪੂਰੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕ ਕੇ 3 ਘੰਟੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਰੇਲ ਰੋਕੋ

ਸੁਖਬੀਰ ਸਿੰਘ ਬਾਦਲ ਵੱਲੋਂ ਦਮਦਮਾ ਸਾਹਿਬ ਵਿੱਚ ਸਜ਼ਾ ਦੇ 7ਵੇਂ ਦਿਨ ਸੇਵਾ ਜਾਰੀ