Diabetes treatment: ਸ਼ੂਗਰ ਦਾ ਕਿਉਂ ਨਹੀਂ ਹੈ ਕੋਈ ਇਲਾਜ ? ਮਾਹਿਰਾਂ ਨੇ ਦੱਸਿਆ
What is Diabetes treatment: ਭਾਰਤ ਵਿੱਚ ਹਰ ਸਾਲ ਸ਼ੂਗਰ ਦੇ ਮਾਮਲੇ ਵੱਧ ਰਹੇ ਹਨ। ਡਾਇਬਟੀਜ਼ 'ਤੇ ਖੋਜ ਲਈ ਦੇਸ਼ ਵਿੱਚ ਇੱਕ ਬਾਇਓਬੈਂਕ ਵੀ ਬਣਾਇਆ ਗਿਆ ਹੈ। ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਅੱਜ ਤੱਕ ਕੋਈ ਇਲਾਜ ਨਹੀਂ ਹੈ। ਇਸ ਸਿਰਫ਼ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਸ਼ੂਗਰ ਦਾ ਕੋਈ ਇਲਾਜ ਕਿਉਂ ਨਹੀਂ ਹੈ। ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਤੋਂ।
ਭਾਰਤ ਵਿੱਚ ਡਾਇਬੀਟੀਜ਼ ਲਈ ਬਾਇਓਬੈਂਕ ਖੋਲ੍ਹਿਆ ਗਿਆ ਹੈ। ਇਸ ਦੇ ਜ਼ਰੀਏ ਇਸ ਬੀਮਾਰੀ ਦੀ ਰੋਕਥਾਮ ਅਤੇ ਇਲਾਜ ‘ਤੇ ਬਿਹਤਰ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਸ਼ੂਗਰ ਦੇ 10 ਕਰੋੜ ਤੋਂ ਵੱਧ ਮਰੀਜ਼ ਹਨ। ਇਸ ਬਿਮਾਰੀ ਦੇ ਮਾਮਲੇ ਹਰ ਸਾਲ ਵੱਧ ਰਹੇ ਹਨ। ਸਰੀਰ ‘ਚ ਸ਼ੂਗਰ ਲੈਵਲ ਵਧਣ ਨਾਲ ਹੋਣ ਵਾਲੀ ਇਸ ਬੀਮਾਰੀ ਦਾ ਅੱਜ ਤੱਕ ਕੋਈ ਇਲਾਜ ਨਹੀਂ ਹੈ। ਇਸ ਨੂੰ ਬੱਸ ਕੰਟਰੋਲ ਹੀ ਕੀਤਾ ਜਾ ਸਕਦਾ ਹੈ। ਅਮਰੀਕਾ, ਰੂਸ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਸ਼ੂਗਰ ਦੇ ਸੰਪੂਰਨ ਇਲਾਜ ਬਾਰੇ ਖੋਜ ਕਈ ਸਾਲਾਂ ਤੋਂ ਚੱਲ ਰਹੀ ਹੈ, ਪਰ ਅੱਜ ਤੱਕ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੋਈ ਦਵਾਈ ਜਾਂ ਟੀਕਾ ਨਹੀਂ ਬਣਾਇਆ ਜਾ ਸਕਿਆ ਹੈ।
ਸ਼ੂਗਰ ਦਾ ਇਲਾਜ ਕਿਉਂ ਨਹੀਂ ਕੀਤਾ ਜਾ ਸਕਦਾ, ਨ। ਦਿੱਲੀ ਦੇ ਜੀਟੀਬੀ ਹਸਪਤਾਲ ਦੇ ਮੈਡੀਸਨ ਵਿਭਾਗ ਵਿੱਚ ਡਾਕਟਰ ਅਜੀਤ ਕੁਮਾਰ ਦੱਸਦੇ ਹਨ ਕਿ ਜਦੋਂ ਸਰੀਰ ਵਿੱਚ ਇਨਸੁਲਿਨ ਹਾਰਮੋਨ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਅਤੇ ਸ਼ੂਗਰ ਲੈਵਲ ਵਧ ਜਾਂਦਾ ਹੈ ਤਾਂ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ। ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਕਾਰਨ ਹਨ ਕਿ ਅੱਜ ਤੱਕ ਸ਼ੂਗਰ ਦਾ ਕੋਈ ਇਲਾਜ ਨਹੀਂ ਲੱਭਿਆ ਗਿਆ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸ਼ੂਗਰ ਦੀ ਬਿਮਾਰੀ ਵਿੱਚ ਕਈ ਤਰ੍ਹਾਂ ਦੇ ਹਾਰਮੋਨ ਅਤੇ ਐਨਜ਼ਾਈਮ ਸ਼ਾਮਲ ਹੁੰਦੇ ਹਨ। ਇਸਦੀ ਗੁੰਝਲਤਾ ਦੇ ਕਾਰਨ, ਇਸਦਾ ਇਲਾਜ ਕਰਨਾ ਮੁਸ਼ਕਲ ਹੈ। ਇਹ ਰੋਗ ਜੈਨੇਟਿਕ ਕਾਰਨਾਂ ਕਰਕੇ ਵੀ ਹੁੰਦਾ ਹੈ। ਭਾਵ ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਵੀ ਜਾਂਦਾ ਹੈ। ਇਸ ਕਾਰਨ ਵੀ ਇਸਦਾ ਇਲਾਜ ਨਹੀਂ ਹੋ ਸਕਦਾ।
ਡਾ: ਅਜੀਤ ਦੱਸਦੇ ਹਨ ਕਿ ਸਰੀਰ ਵਿੱਚ ਸ਼ੂਗਰ ਦਾ ਪੱਧਰ ਵਧਣ ਤੋਂ ਬਾਅਦ ਇਸ ਨੂੰ ਦਵਾਈਆਂ ਨਾਲ ਕੰਟਰੋਲ ਤਾਂ ਕੀਤਾ ਜਾ ਸਕਦਾ ਹੈ, ਪਰ ਇੱਕ ਵਾਰ ਡਾਇਬਟੀਜ਼ ਹੋ ਜਾਵੇ ਤਾਂ ਇਸ ਬਿਮਾਰੀ ਦਾ ਕਾਰਨ ਵੱਖ-ਵੱਖ ਐਨਜ਼ਾਈਮਾਂ ਅਤੇ ਪੈਨਕ੍ਰੀਆਜ਼ ਵਰਗੇ ਓਰਗਨ ਦੇ ਫੰਕਸ਼ਨ ਨੂੰ ਕੰਟਰੋਲ ਕਰਕੇ ਇਸ ਦਾ ਇਲਾਜ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਇਸ ਕਾਰਨ ਸ਼ੂਗਰ ਦਾ ਕੋਈ ਇਲਾਜ ਨਹੀਂ ਮਿਲ ਸਕਿਆ ਹੈ।
ਹਰ ਸਾਲ ਵੱਧ ਰਹੇ ਹਨ ਮਾਮਲੇ
ICMR ਦੇ ਅਨੁਸਾਰ, ਭਾਰਤ ਵਿੱਚ 10 ਕਰੋੜ ਤੋਂ ਵੱਧ ਸ਼ੂਗਰ ਦੇ ਮਰੀਜ਼ ਹਨ। ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ। ਹੁਣ 30 ਤੋਂ 40 ਸਾਲ ਦੀ ਉਮਰ ਦੇ ਲੋਕ ਵੀ ਸ਼ੂਗਰ ਦੇ ਸ਼ਿਕਾਰ ਹੋ ਰਹੇ ਹਨ। ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਕਾਰਨ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਗੈਰ-ਛੂਤਕਾਰੀ ਹੋਣ ਦੇ ਬਾਵਜੂਦ, ਸ਼ੂਗਰ ਤੇਜ਼ੀ ਨਾਲ ਫੈਲ ਰਹੀ ਹੈ।
ਖੋਲ੍ਹਿਆ ਗਿਆ ਦੇਸ਼ ਦਾ ਪਹਿਲਾ ਬਾਇਓਬੈਂਕ
ICMR ਨੇ ਡਾਇਬੀਟੀਜ਼ ‘ਤੇ ਖੋਜ ਕਰਨ ਅਤੇ ਇਸ ਦੇ ਇਲਾਜ ਅਤੇ ਰੋਕਥਾਮ ‘ਤੇ ਕੰਮ ਕਰਨ ਲਈ ਚੇਨਈ ਵਿੱਚ ਦੇਸ਼ ਦਾ ਪਹਿਲਾ ਬਾਇਓਬੈਂਕ ਖੋਲ੍ਹਿਆ ਹੈ।