18-12- 2024
TV9 Punjabi
Author: Isha Sharma
ਆਫ ਸਪਿਨਰ ਆਰ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਗਾਬਾ ਟੈਸਟ ਖਤਮ ਹੁੰਦੇ ਹੀ ਇਹ ਐਲਾਨ ਕੀਤਾ।
Pic Credit: PTI/INSTAGRAM/GETTY
ਅਸ਼ਵਿਨ 14 ਸਾਲ ਤੱਕ ਟੀਮ ਇੰਡੀਆ ਲਈ ਖੇਡੇ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕੁੱਲ 765 ਅੰਤਰਰਾਸ਼ਟਰੀ ਵਿਕਟਾਂ ਲਈਆਂ।
ਅਸ਼ਵਿਨ ਹੁਣ ਭਾਰਤੀ ਟੀਮ ਦੀ ਜਰਸੀ 'ਚ ਨਜ਼ਰ ਨਹੀਂ ਆਉਣਗੇ ਪਰ ਜਲਦ ਹੀ ਉਹ IPL 'ਚ ਖੇਡਦੇ ਨਜ਼ਰ ਆਉਣਗੇ।
ਅਸ਼ਵਿਨ ਨੂੰ ਆਈਪੀਐਲ 2025 ਦੀ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ ਨੇ ਖਰੀਦਿਆ ਸੀ। ਇਸ ਖਿਡਾਰੀ ਨੂੰ 9.75 ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਖਰੀਦਿਆ ਗਿਆ ਸੀ।
ਅਸ਼ਵਿਨ ਨੂੰ ਹੁਣ ਟੀਮ ਇੰਡੀਆ ਤੋਂ ਤਨਖਾਹ ਨਹੀਂ ਮਿਲੇਗੀ ਪਰ ਉਹ IPL ਤੋਂ ਕਮਾਈ ਕਰਦੇ ਰਹਿਣਗੇ।
ਅਸ਼ਵਿਨ ਨੇ 14 ਸਾਲਾਂ 'ਚ ਕਾਫੀ ਕਮਾਈ ਕੀਤੀ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 130 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਅਸ਼ਵਿਨ ਦੀ ਆਪਣੀ ਕ੍ਰਿਕਟ ਅਕੈਡਮੀ ਹੈ ਅਤੇ ਉਸ ਦਾ ਯੂ-ਟਿਊਬ ਚੈਨਲ ਵੀ ਹੈ ਜਿਸ ਤੋਂ ਉਹ ਲੱਖਾਂ ਰੁਪਏ ਕਮਾਉਂਦਾ ਹੈ।