AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

56 ਸਾਲਾ ਵੀਰਪਾਲ ਕੌਰ ਨੇ ਇੱਕ ਸਾਲ ‘ਚ ਜਿੱਤੇ 22 ਮੈਡਲ, ਰੋਸ਼ਨ ਕੀਤਾ ਪੰਜਾਬ ਦਾ ਨਾਮ

56 ਸਾਲਾ ਵੀਰਪਾਲ ਕੌਰ ਨੇ ਨੈਸ਼ਨਲ ਪੱਧਰ 'ਤੇ 100 ਮੀਟਰ ਦੀ ਦੌੜ 'ਚ ਗੋਲਡ ਮੈਡਲ ਜਿੱਤ ਕੇ ਪੰਜਾਬ ਦੀ ਪਹਿਲੀ ਔਰਤ ਵਜੋਂ ਵੱਡੀ ਉਪਲੱਭਦੀ ਹਾਸਿਲ ਕੀਤੀ ਹੈ।

56 ਸਾਲਾ ਵੀਰਪਾਲ ਕੌਰ ਨੇ ਇੱਕ ਸਾਲ 'ਚ ਜਿੱਤੇ 22 ਮੈਡਲ, ਰੋਸ਼ਨ ਕੀਤਾ ਪੰਜਾਬ ਦਾ ਨਾਮ
sukhjinder-sahota-faridkot
| Updated On: 31 Jul 2023 12:42 PM IST
Share
ਫਰੀਦਕੋਟ ਨਿਊਜ਼। ਨੌਜਵਾਨ ਲੜਕੇ ਲੜਕੀਆਂ ਨੂੰ ਤਾਂ ਤੁਸੀਂ ਸੁਣਿਆ ਤੇ ਦੇਖਿਆ ਹੋਣਾ ਕੇ ਵੱਖ-ਵੱਖ ਖੇਡਾਂ ‘ਚ ਨੈਸ਼ਨਲ, ਇੰਟਰਨੈਸ਼ਨਲ ਪੱਧਰ ਤੇ ਗੋਲਡ ਮੈਡਲ (Gold Medal) ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਪੂਰੀ ਦੁਨੀਆਂ ‘ਚ ਰੋਸ਼ਨ ਕਰ ਚੁੱਕੇ ਹਨ ਅਤੇ ਕਰ ਵੀ ਰਹੇ ਹਨ। ਦੱਸ ਦਈਏ ਕਿ 50 ਸਾਲ ਤੋਂ ਵੱਧ ਉਮਰ ਦੀ ਔਰਤ ਕੋਈ ਅਜਿਹੀ ਉਪਲਬਧੀ ਹਾਸਿਲ ਕਰੇ ਤਾਂ ਇੱਕ ਵਾਰ ਹੈਰਾਨੀ ਜ਼ਰੂਰ ਹੋਵੇਗੀ। ਫਰੀਦਕੋਟ ਦੀ 56 ਸਾਲਾ ਔਰਤ ਵੀਰਪਾਲ ਕੌਰ ਨੇ 100 ਮੀਟਰ ਦੌੜ ‘ਚ ਇਕ ਸਾਲ ‘ਚ ਹੀ 22 ਦੇ ਕਰੀਬ ਮੈਡਲ ਹਾਸਿਲ ਕਰ ਵੱਡਾ ਰਿਕਾਰਡ ਬਣਾਇਆ ਹੈ।

ਦੇਸ਼ ਦਾ ਨਾਮ ਕੀਤੀ ਰੋਸ਼ਨ

ਹਾਲ ਹੀ ਵਿੱਚ ਦੇਹਰਾਦੂਨ ‘ਚ ਹੋਈਆਂ ਖੇਡਾਂ ਵਿੱਚ 56 ਸਾਲਾ ਵੀਰਪਾਲ ਕੌਰ ਨੇ ਨੈਸ਼ਨਲ ਪੱਧਰ ‘ਤੇ 100 ਮੀਟਰ ਦੀ ਦੌੜ ‘ਚ ਗੋਲਡ ਮੈਡਲ ਜਿੱਤ ਕੇ ਪੰਜਾਬ (Punjab) ਦੀ ਪਹਿਲੀ ਔਰਤ ਵਜੋਂ ਵੱਡੀ ਉਪਲੱਭਦੀ ਹਾਸਿਲ ਕੀਤੀ ਹੈ ਅਤੇ ਹੁਣ ਇੰਟਰਨੈਸ਼ਨਲ ਪੱਧਰ ਤੇ ਨੇਪਾਲ ਅਤੇ ਮਲੇਸ਼ੀਆ ‘ਚ ਹੋਣ ਜਾ ਰਹੀਆਂ ਗੇਮਜ਼ ‘ਚ ਹਿਸਾ ਲੈ ਕੇ ਵੱਡੀਆਂ ਬੁਲੰਦੀਆ ਹਾਸਿਲ ਕਰਨ ਲਈ ਵੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ।

ਪ੍ਰੈਕਟਿਸ ਕਰ ਰਹੀ ਵੀਰਪਾਲ ਕੌਰ

ਇਸ ਮੌਕੇ ਫਰੀਦਕੋਟ ਦੇ ਨਹਿਰੂ ਸਟੇਡੀਅਮ ‘ਚ ਆਪਣੀਆਂ ਅਗਲੀਆਂ ਤਿਆਰੀਆਂ ਲਈ ਪ੍ਰੈਕਟਿਸ ਕਰ ਰਹੀ ਵੀਰਪਾਲ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ (Chief Minister of Punjab) ਵੱਲੋਂ ਬਜ਼ੁਰਗ ਔਰਤਾਂ ਨੂੰ ਵੀ ਖੇਡਾਂ ‘ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਸੀ। ਜਿਸ ਦੇ ਚਲਦੇ ਉਨ੍ਹਾਂ ਨੇ ਆਪਣਾ ਨਾਮ ਦਰਜ ਕਰਵਾ ਕੇ ਦੌੜਾਂ ‘ਚ ਹਿਸਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਸੀ ਤੇ ਪੰਜਾਬ ‘ਚ ਹੋਈਆਂ ਵੱਖ ਵੱਖ ਜਿਲ੍ਹਾ ਖੇਡਾਂ ‘ਚ ਪਹਿਲਾ ਨੰਬਰ ਹਾਸਿਲ ਕਰ ਚੁੱਕੀ ਹੈ ਅਤੇ ਇੱਕ ਸਾਲ ‘ਚ ਹੀ 22 ਦੇ ਕਰੀਬ ਮੈਡਲ ਹਾਸਿਲ ਕਰ ਚੁੱਕੀ ਹੈ।

100 ਮੀਟਰ ਦੌੜ ‘ਚ ਗੋਲਡ ਮੈਡਲ ਹਾਸਿਲ ਕੀਤੇ

ਨੈਸ਼ਨਲ ਪੱਧਰ ਤੇ ਦੇਹਰਾਦੂਨ ‘ਚ ਹੁਣ 100 ਮੀਟਰ ਦੌੜ ‘ਚ ਗੋਲਡ ਮੈਡਲ ਹਾਸਿਲ ਕਰਕੇ ਫਰੀਦਕੋਟ, ਪੰਜਾਬ ਅਤੇ ਭਾਰਤ ਦਾ ਮਾਣ ਵਧਾਇਆ ਹੈ, ਹੁਣ ਉਹ ਨੇਪਾਲ ਅਤੇ ਮਲੇਸ਼ੀਆ ‘ਚ ਇੰਟਰਨੈਸ਼ਨਲ ਮੁਕਾਬਲਿਆਂ ‘ਚ ਹਿਸਾ ਲੈਣ ਲਈ ਪ੍ਰੈਕਟਿਸ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਫੋਜਾ ਸਿੰਘ ਪ੍ਰਸਿੱਧ ਦੌੜਾਕ ਨੂੰ ਆਪਣਾ ਚਾਨਣ ਮੁਨਾਰਾ ਮਨਦੀ ਹੈ। ਉਨ੍ਹਾਂ ਦਾ ਅਗਲਾ ਸੁਫਨਾ ਵਿਦੇਸ਼ਾਂ ਦੀ ਧਰਤੀ ‘ਤੇ ਗੋਲਡ ਹਾਸਿਲ ਕਰਕੇ ਫਰੀਦਕੋਟ, ਪੰਜਾਬ, ਭਾਰਤ ਦਾ ਨਾਮ ਰੋਸ਼ਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਉਹ ਪੁਲਿਸ ਵਿੱਚ ਬਤੋਰ ਸਪੋਰਟਸ ਕੋਟੇ ‘ਚ ਭਰਤੀ ਹੋਈ ਸੀ ਪਰ ਕੁਝ ਪਰਿਵਾਰਕ ਮਜਬੂਰੀਆਂ ਕਾਰਨ ਨੌਕਰੀ ਛੱਡ ਦਿੱਤੀ ਸੀ। ਹੁਣ ਉਸ ਨੂੰ ਇਹ ਮੌਕਾ ਮਿਲਿਆ ਹੈ। ਉਸਦਾ ਸਾਰਾ ਪਰਿਵਾਰ ਇਸ ਉਪਲਬਧੀ ਲਈ ਵਧਾਈ ਦਾ ਪਾਤਰ ਹੈ। ਉਨ੍ਹਾਂ ਦੇ ਸਾਥ ਕਰਕੇ ਇਥੋਂ ਤੱਕ ਉਹ ਪਹੁੰਚੀ ਹੈ ਅਤੇ ਅੱਗੇ ਕਾਮਯਾਬੀ ਹਾਸਿਲ ਕਰੇਗੀ।

ਵੀਰਪਲ ਕੌਰ ਨੂੰ ਪੂਰੇ ਪਰਿਵਾਰ ਦਾ ਸਾਥ

ਇਸ ਮੌਕੇ ਵੀਰਪਲ ਦੇ ਪਤੀ ਸਾਬਕਾ ਥਾਣੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਨੇ ਇਕ ਵਿਦੇਸ਼ ‘ਚ ਰਹਿੰਦਾ ਹੈ ਅਤੇ ਦੂਜਾ ਪੰਜਾਬ ਪੁਲਿਸ ਵਿੱਚ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਵੀਰਪਲ ਕੌਰ ਨੂੰ ਪੂਰਾ ਸਾਥ ਹੈ। ਹਰ ਸਮੇਂ ਹਰ ਪੱਧਰ ‘ਤੇ ਉਨ੍ਹਾਂ ਨੂੰ ਹੌਸਲਾ ਅਫ਼ਜਾਈ ਦਿੰਦੇ ਹਾਂ ਉਨ੍ਹਾਂ ਕਿਹਾ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਸਰਕਾਰ ਨੂੰ ਸਨਮਾਨਿਤ ਕਰਕੇ ਹੌਸਲਾ ਅਫ਼ਜਾਈ ਜਰੂਰ ਕਰਨੀ ਚਾਹੀਦੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...