18 ਦੇਸ਼ਾਂ ਦੇ 1500 ਖਿਡਾਰੀਆਂ ‘ਚੋਂ ਚਮਕਿਆ ਭਵਾਨੀਗੜ੍ਹ ਦਾ ਦਪਿੰਦਰ ਸਿੰਘ, ਇਕ ਗੋਲਡ ਅਤੇ ਇਕ ਸਿਲਵਰ ਮੈਡਲ ਜਿੱਤ ਕੇ ਵਧਾਇਆ ਭਾਰਤ ਦਾ ਮਾਣ
ਭਵਾਨੀਗੜ੍ਹ ਦੇਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਖਿਡਾਰੀਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਉਤਸਾਹਿਤ ਕੀਤਾ ਜਾਵੇਗਾ ਤਾਂ ਹੀ ਉਹ ਨਸ਼ਿਆਂ ਤੋਂ ਬਚ ਸਕਦੀ ਹੈ।
ਸੰਗਰੂਰ ਨਿਊਜ਼। ਪਾਵਰ ਲਿਫਟਿੰਗ (Power Lifting) ਯੂਰਪੀਅਨ ਚੈਂਪੀਅਨਸ਼ਿਪ ਕਿਰਗਿਜ਼ਸਤਾਨ ਵਿਖੇ ਹੋਈ ਜਿਸ ਵਿੱਚ ਦੁਨੀਆਂ ਦੇ 18 ਦੇਸ਼ਾਂ ਦੇ ਕਰੀਬ 1500 ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਹਨਾਂ ਅੰਤਰਰਾਸ਼ਟਰੀ ਮੁਕਾਬਲਿਆਂ ਚ ਭਾਰਤ ਵੱਲੋਂ ਖੇਡਦੇ ਹੋਏ ਭਵਾਨੀਗੜ੍ਹ ਦੇ ਦਪਿੰਦਰ ਸਿੰਘ ਨੇ 82.5 ਕਿਲੋ ਵਰਗ ਭਾਰ ਵਿੱਚ ਹਿੱਸਾ ਲਿਆ। ਦਪਿੰਦਰ ਸਿੰਘ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਕੈਟੀਗਰੀਆਂ ਵਿਚੋਂ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤ ਕੇ ਜਿੱਥੇ ਮਾਪਿਆਂ, ਭਵਾਨੀਗੜ੍ਹ, ਜਿਲ੍ਹਾ ਸੰਗਰੂਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣੇ ਦੇਸ਼ ਦਾ ਨਾਮ ਵੀ ਸੁਨਹਿਰੀ ਅੱਖਰਾਂ ‘ਚ ਲਿਖਵਾਇਆ।
ਮੈਡਲ ਜਿੱਤਣ ਉਪਰੰਤ ਭਵਾਨੀਗੜ੍ਹ ਪਹੁੰਚਣ ਤੇ ਦਪਿੰਦਰ ਦਾ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਅੱਜ ਇੱਥੇ ਗੁਰਦੁਆਰਾ ਪਾਤਸਾਹੀ ਨੌਵੀਂ ਭਵਾਨੀਗੜ੍ਹ ਵਿਖੇ ਵੀ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਸਮੇਤ ਹਲਕੇ ਦੀ ਸਮੁੱਚੀ ਟੀਮ ਵਲੋਂ ਦਪਿੰਦਰ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।


