Punjab Flood: ਪੰਜਾਬ ‘ਚ ਮੁੜ ਵਧਣ ਲੱਗਾ ਘੱਗਰ ਦੇ ਪਾਣੀ ਦਾ ਪੱਧਰ, 4 ਜ਼ਿਲ੍ਹਿਆਂ ‘ਚ ਹੜ੍ਹ ਦਾ ਖ਼ਤਰਾ, ਪਾਣਿ ਚ ਰੁੜ ਕੇ ਪਾਕਿਸਤਾਨ ਪੁੱਜੇ 2 ਨੌਜਵਾਨ
ਘੱਗਰ ਦਰਿਆ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਵਧਾ ਰਿਹਾ ਹੈ। ਇਸ ਵੇਲੇ ਘੱਗਰ ਦਰਿਆ ਦੇ ਪਾਣੀ ਦਾ ਪੱਧਰ 748 ਫੁੱਟ ਦੇ ਨਿਸ਼ਾਨ ਤੋਂ ਉਪਰ ਚਲਾ ਰਿਹਾ ਹੈ।
ਪੰਜਾਬ ਨਿਊਜ਼। ਪਟਿਆਲਾ ਵਿੱਚ ਘੱਗਰ ਦਰਿਆ ਦਾ ਪਾਣੀ ਦਾ ਪੱਧਰ ਮੁੜ ਵੱਧਣਾ ਸ਼ੁਰੂ ਹੋ ਗਿਆ ਹੈ। ਇਸ ਵੇਲੇ ਘੱਗਰ ਦਰਿਆ (Ghaggar River) ਦੇ ਪਾਣੀ ਦਾ ਪੱਧਰ 748 ਫੁੱਟ ਦੇ ਨਿਸ਼ਾਨ ਤੋਂ ਉਪਰ ਚਲਾ ਰਿਹਾ ਹੈ। ਜਿਸ ਕਾਰਨ ਡੇਰਾਬੱਸੀ, ਖਨੌਰੀ, ਮਨਸਾ ਅਤੇ ਪਟਿਆਲਾ ‘ਚ ਹੜਾਂ ਦੀ ਚਿੰਤਾ ਪ੍ਰੇਸ਼ਾਨ ਕਰ ਰਹੀ ਹੈ। ਘੱਗਰ ਦਾ ਪਾਣੀ ਵਧਣ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋ ਗਈਆਂ ਹਨ।
ਦੋ ਭਾਰਤੀ ਨੌਜਵਾਨ ਹੜ੍ਹ ‘ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ
ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ 2 ਨੌਜਵਾਨ ਰਤਨ ਪਾਲ ਅਤੇ ਹਰਵਿੰਦਰ ਸਿੰਘ ਸਤਲੁਜ ਵਿੱਚ ਆਏ ਹੜ ਦੇ ਪਾਣੀ ਦੇ ਵਹਾ ਕਾਰਨ ਪਾਕਿਸਤਾਨ (Pakistan) ਪਹੁੰਚ ਗਏ ਹਨ। ਪਾਕਿਸਤਾਨੀ ਰੇਂਜਰਾਂ ਨੇ ਗਜ਼ਨੀਵਾਲਾ ਚੈਕ ਪੋਸਟ ‘ਤੇ ਹੋਈ ਫਲੈਗ ਮੀਟਿੰਗ ਦੌਰਾਨ ਬੀਐਸਐਫ ਨੂੰ ਜਾਣਕਾਰੀ ਸਾਂਝੀ ਦਿੱਤੀ ਹੈ।
ਭਾਖੜਾ ‘ਚ ਪਾਣੀ ਦਾ ਪੱਧਰ 1660 ਫੁੱਟ
ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ 20 ਫੁੱਟ ਹੇਠਾਂ ਹੈ। ਨੰਗਲ ਹਾਈਡਲ ਨਹਿਰ ਨੂੰ 12,350 ਕਿਊਸਿਕ ਪਾਣੀ, ਸਤਲੁਜ ਦਰਿਆ ਨੂੰ 19,400 ਕਿਊਸਿਕ ਪਾਣੀ, ਆਨੰਦਪੁਰ ਸਾਹਿਬ ਹਾਈਡਲ ਨਹਿਰ ਤੋਂ 10,150 ਕਿਊਸਿਕ ਪਾਣੀ ਛੱਡਿਆ।
BBMB ਨੇ ਬਿਜਲੀ ਉਤਪਾਦਨ ਕੀਤਾ ਤੇਜ਼
BBMB ਨੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਫਲੱਡ ਗੇਟ ਨਾ ਖੋਲ੍ਹ ਕੇ ਵੱਡਾ ਕਦਮ ਚੁੱਕਿਆ ਹੈ। ਕੁਦਰਤੀ ਆਫ਼ਤ ‘ਚ ਵੀ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਸਮਝਦਾਰੀ ਦਿਖਈ ਹੈ ਅਤੇ ਇਸ ਦੌਰਾਨ ਬਿਜਲੀ ਉਤਪਾਦਨ ‘ਚ ਵਾਧਾ ਕੀਤਾ ਹੈ।
ਭਾਖੜਾ ‘ਚ ਪਾਣੀ ਦਾ ਪੱਧਰ 1660 ਪਾਰ ਜਾਣ ‘ਤੇ BBMB ਨੇ ਫਲੱਡ ਗੇਟ ਨਹੀਂ ਖੋਲ੍ਹੇ ਸੀ। ਪਰ ਭਾਖੜਾ ਡੈਮ ਬੀਤੇ ਦਿਨ ਟਰਬਾਈਨਾਂ ਰਾਹੀਂ 25 ਹਜ਼ਾਰ ਕਿਊਸਿਕ ਪਾਣੀ ਛੱਡ ਰਿਹਾ ਸੀ, ਹੁਣ ਉਥੇ 41 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਬਿਜਲੀ ਉਤਪਾਦਨ ਵਿੱਚ ਵਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ