25 ਅਕਤੂਬਰ ਤੋਂ 3 ਨਵੰਬਰ ਤੱਕ ਜਲੰਧਰ ‘ਚ ਹੋਵੇਗਾ ਹਾਕੀ ਦਾ ਮਹਾਂਕੁੰਭ-18 ਨਾਮੀ ਟੀਮਾਂ ਲੈਣਗੀਆਂ ਭਾਗ
ਜਲੰਧਰ ਵਿਖੇ 40ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ। ਇਹ ਪੋਸਟਰ ਸੀਐੱਮ ਭਗਵੰਤ ਮਾਨ ਨੇ ਜਾਰੀ ਕੀਤਾ। ਇਸ ਦੌਰਾਨ 10 ਸਾਲ ਬਾਅਦ ਖ਼ਿਤਾਬ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਭਿੜਨਗੀਆਂ। ਜੇਤੂ ਟੀਮ ਨੂੰ ਪਹਿਲਾ ਇਨਾਮ 5.51 ਲੱਖ ਅਤੇ ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਦਾ ਇਨਾਮ ਮਿਲੇਗਾ। ਫਾਈਨਲ ਵਿੱਚ ਗਾਇਕ ਬੱਬੂ ਮਾਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਜਲੰਧਰ। ਪੰਜਾਬ ਸਰਕਾਰ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਜਲੰਧਰ ਵਿਖੇ ਦੇਸ਼ ਦੇ ਵੱਕਾਰੀ 40ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਹੈ ।ਇਸ ਮੌਕੇ ਸ . ਬਲਕਾਰ ਸਿੰਘ, ਸਥਾਨਕ ਸਰਕਾਰਾਂ ਬਾਰੇ ਮੰਤਰੀ, ਸੁਸ਼ੀਲ ਕੁਮਾਰ ਰਿੰਕੂ, ਮੈਂਬਰ ਪਾਰਲੀਮੈਂਟ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ, ਜਲੰਧਰ ਵਿਸ਼ੇਸ਼ ਸਾਰੰਗਲ, ਆਈ.ਏ.ਐੱਸ., ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ।
ਉਨਾਂ ਨੇ ਕਿਹਾ ਕਿ ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ 25 ਅਕਤੂਬਰ ਤੋਂ ਸੁਰੂ ਹੋਣ ਵਾਲੇ 40ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਂਮੈਂਟ ਦਾ ਤਿਆਰੀਆਂ ਦੇ ਸਬੰਧ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟਰ ਜਾਰੀ ਕੀਤਾ।
3 ਨਵੰਬਰ ਨੂੰ ਹੋਵੇਗਾ ਟੂਰਨਾਮੈਂਟ ਦਾ ਫਾਇਨਲ
ਇਸ ਮੌਕੇ ਉਪਰ ਸੁਸਾਇਟੀ ਦੇ ਪ੍ਰਧਾਨ ਵਿਸ਼ੇਸ ਸਾਰੰਗਲ, (ਡਿਪਟੀ ਕਮਿਸ਼ਨਰ, ਜਲੰਧਰ), ਸੁਸਾਇਟੀ ਦੇ ਪੈਟਰਨ (ਪੁਲਿਸ ਕਮਿਸ਼ਨਰ )ਕੁਲਦੀਪ ਚਾਹਲ , ਇਕਬਾਲ ਸਿੰਘ ਸੰਧੂ, (ਸੀ.ਈ.ਓ.), ਰਣਬੀਰ ਸਿੰਘ ਟੁੱਟ (ਆਨਰੇਰੀ ਸਕੱਤਰ), ਸੁਰਿੰਦਰ ਸਿੰਘ ਭਾਪਾ (ਸਕੱਤਰ ਜਨਰਲ) ਨੇ ਸਾਂਝੇ ਤੌਰ ‘ਤੇ ਮੁੱਖ ਮੰਤਰੀ ਪੰਜਾਬ ਨੂੰ 3 ਨਵੰਬਰ ਨੂੰ ਟੂਰਨਾਂਮੈਂਟ ਦੇ ਫਾਈਨਲ (Final) ਮੁੱਖ ਮਹਿਮਾਨ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ।
2 ਪਾਕਿਸਤਾਨ ਦੀਆਂ ਟੀਮਾਂ ਲੈਣਗੀਆਂ ਹਿੱਸਾ
18 ਟੀਮਾਂ ਟੂਰਨਾਮੈਂਟ (Tournament) ਵਿੱਚ ਭਾਗ ਲੈਣਗੀਆਂ ਜਿਸ ਵਿੱਚ ਪਾਕਿਸਤਾਨ ਦੀਆਂ 2 ਟੀਮਾਂ ਤੋਂ ਇਲਾਵਾ ਰੇਲਵੇ , ਇੰਡੀਅਨ ਆਇਲ , ਐਫ ਸੀ ਆਈ ਦਿੱਲੀ , ਪੰਜਾਬ ਐਂਡ ਸਿੰਧ ਬੈਂਕ , ਭਾਰਤੀ ਏਅਰ ਫੋਰਸ , ਭਾਰਤੀ ਨੇਵੀ , ਕੈਗ ਦਿੱਲੀ , ਪੰਜਾਬ ਪੁਲਿਸ , ਰੇਲ ਕੋਚ ਫੈਕਟਰੀ ਕਪੂਰਥਲਾ , ਪੀ ਐਨ ਬੀ ਦਿੱਲੀ ਆਦਿ ਮੁੱਖ ਰੂਪ ਵਿਚ ਸ਼ਾਮਿਲ ਹਨ। ਸੈਮੀਫਾਈਨਲ ਤੇ ਫਾਈਨਲ ਮੈਚਾਂ ਦਾ ਪ੍ਰਸਾਰਣ ਕੌਮੀ ਤੇ ਕੌਮਾਂਤਰੀ ਚੈਨਲਾਂ ਉੱਪਰ ਲਾਇਵ ਪ੍ਰਸਾਰਿਤ ਹੋਵੇਗਾ । ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ਬੱਬੂ ਮਾਨ ਫਾਈਨਲ ਮੈਚ ਵਾਲੇ ਦਿਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ ।