IPL 2023 'ਚ ਖੇਡਣ ਵਾਲੇ 3 ਖਿਡਾਰੀਆਂ ਨੂੰ 'ਕਾਨੂੰਨ' ਤੋੜਨ 'ਤੇ ਮਿਲੀ ਸਜ਼ਾ, ਮੈਚ ਖੇਡਣ ਤੋਂ ਬਾਅਦ ਵੀ ਆਇਆ ਵੱਡਾ ਅਪਡੇਟ।
ਨਵੀਂ ਦਿੱਲੀ: IPL 2023 ਦੇ 22ਵੇਂ ਮੈਚ ‘ਚ ਜੋ ਕੁੱਝ ਹੋਇਆ, ਉਸ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਇਹ ਤਾਂ ਹੋਣਾ ਹੀ ਸੀ। ਕੋਈ ਖਿਡਾਰੀ ਕਾਨੂੰਨ ਤੋੜ ਕੇ ਬਿਨਾਂ ਸਜ਼ਾ ਦੇ ਕਿਵੇਂ ਰਹਿ ਸਕਦਾ ਹੈ? ਅਤੇ, ਇਹੀ ਗੱਲ ਇੱਥੇ ਵੀ ਦੇਖੀ ਗਈ। ਸਭ ਤੋਂ ਪਹਿਲਾਂ ਦੱਸ ਦੇਈਏ ਕਿ ਇੱਥੇ ਅਸੀਂ ਗੱਲ ਕਰ ਰਹੇ ਹਾਂ ਕ੍ਰਿਕਟ ਦੇ ਕਾਨੂੰਨ ਅਤੇ ਇਸ ਦੇ ਟੁੱਟਣ ਦੀ। ਦੋ ਟੀਮਾਂ ਯਾਨੀ
ਮੁੰਬਈ ਇੰਡੀਅਨਜ਼ ਅਤੇ
(Mumbai Indians) ਕੋਲਕਾਤਾ ਨਾਈਟ ਰਾਈਡਰਜ਼ ਦੇ ਤਿੰਨ ਖਿਡਾਰੀਆਂ ਨੂੰ ਕ੍ਰਿਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਸਜ਼ਾ ਦਿੱਤੀ ਗਈ ਹੈ।
ਤਿੰਨ ਖਿਡਾਰੀਆਂ ਨੂੰ ਸਜ਼ਾ ਸੁਣਾਈ
ਜਿਨ੍ਹਾਂ ਤਿੰਨ ਖਿਡਾਰੀਆਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚ ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ
ਸੂਰਿਆਕੁਮਾਰ ਯਾਦਵ, (Suryakumar Yadav) ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਅਤੇ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਰਿਤਿਕ ਸ਼ੋਕੀਨ ਸ਼ਾਮਲ ਹਨ। ਹਰ ਖਿਡਾਰੀ ਨੂੰ ਵੱਖ-ਵੱਖ ਸਜ਼ਾ ਮਿਲੀ ਹੈ ਅਤੇ ਇਹ ਸਜ਼ਾ ਮੈਚ ਰੈਫਰੀ ਦੇ ਸਾਹਮਣੇ ਆਪਣੀ ਗਲਤੀ ਮੰਨਣ ਤੋਂ ਬਾਅਦ ਦਿੱਤੀ ਗਈ ਹੈ।
ਸੂਰਿਆਕੁਮਾਰ ਯਾਦਵ ‘ਤੇ ਲਗਾਇਆ ਭਾਰੀ ਜ਼ੁਰਮਾਨਾ
ਹੁਣ ਬੱਸ ਇੱਕ-ਇੱਕ ਕਰਕੇ ਇਹਨਾਂ ਤਿੰਨਾਂ ਦੀ ਗਲਤੀ ਅਤੇ ਸਜ਼ਾ ਬਾਰੇ ਜਾਣੋ। ਸਭ ਤੋਂ ਪਹਿਲਾਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰਹੇ ਸੂਰਿਆਕੁਮਾਰ ਯਾਦਵ ਨੂੰ ਸਲੋ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ ਹੈ। ਅਤੇ ਇਸ ਦੇ ਬਦਲੇ ਉਸ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੂਰਿਆਕੁਮਾਰ ਯਾਦ IPL 2023 ਵਿੱਚ ਚੌਥੇ ਕਪਤਾਨ ਹਨ ਜਿਨ੍ਹਾਂ ਨੂੰ ਹੌਲੀ ਓਵਰ ਰੇਟ ਕਾਰਨ 12 ਲੱਖ ਦਾ ਨੁਕਸਾਨ ਹੋਇਆ ਹੈ। ਉਸ ਤੋਂ ਪਹਿਲਾਂ ਫਾਫ ਡੂ ਪਲੇਸਿਸ, ਸੰਜੂ ਸੈਮਸਨ ਅਤੇ
ਹਾਰਦਿਕ ਪੰਡਯਾ (Hardik Pandya) ‘ਤੇ ਵੀ ਜੁਰਮਾਨਾ ਲੱਗ ਚੁੱਕਾ ਹੈ।
ਨਿਤੀਸ਼ ਰਾਣਾ ਦੀ ਮੈਚ ਫੀਸ ‘ਚ 25 ਫੀਸਦੀ ਦੀ ਕਟੌਤੀ
ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਨੂੰ ਮੈਚ ਦੌਰਾਨ ਮੈਦਾਨ ‘ਤੇ ਭੱਦੀ ਭਾਸ਼ਾ ਵਰਤਣ ਦੀ ਸਜ਼ਾ ਮਿਲੀ ਹੈ। ਮੈਚ ਰੈਫਰੀ ਨੇ ਉਸ ਨੂੰ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.21 ਦੇ ਤਹਿਤ ਲੈਵਲ 1 ਦੇ ਅਪਰਾਧ ਲਈ ਦੋਸ਼ੀ ਪਾਇਆ ਹੈ। ਸਜਾ ਵਜੋਂ ਉਸ ਦੀ ਮੈਚ ਫੀਸ ਵਿੱਚ 25 ਫੀਸਦੀ ਦੀ ਕਟੌਤੀ ਕੀਤੀ ਗਈ ਹੈ।
ਰਿਤਿਕ ਨੇ ਵੀ ਕੀਤੀ ਨਿਯਮਾਂ ਦੀ ਉਲੰਘਣਾ
ਨਿਤੀਸ਼ ਰਾਣਾ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਰਿਤਿਕ ਸ਼ੋਕੀਨ ‘ਤੇ ਵੀ ਨਿਯਮਾਂ ਦੀ ਉਲੰਘਣਾ ਦਾ ਜੁਰਮਾਨਾ ਲਗਾਇਆ ਗਿਆ ਹੈ। ਉਸ ਦੀ ਮੈਚ ਫੀਸ ਵਿੱਚ 10 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਉਸ ਨੂੰ ਆਈਪੀਐਲ ਦੇ ਕੋਡ ਆਫ ਕੰਡਕਟ ਦੀ ਧਾਰਾ 2.5 ਦੇ ਤਹਿਤ ਲੈਵਲ 1 ਦਾ ਦੋਸ਼ੀ ਠਹਿਰਾਇਆ ਗਿਆ ਹੈ।
ਨਿਤੀਸ਼ ਅਤੇ ਰਿਤਿਕ ਦੋਵਾਂ ਵਿਚਾਲੇ ਹੋਈ ਸੀ ਬਹਿਸ
ਅਸਲ ‘ਚ ਨਿਤੀਸ਼ ਅਤੇ ਰਿਤਿਕ ਦੋਵਾਂ ਵਿਚਾਲੇ ਮੈਦਾਨ ‘ਤੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਇਹ ਘਟਨਾ ਕੇਕੇਆਰ ਦੀ ਪਾਰੀ ਦੇ 9ਵੇਂ ਓਵਰ ਵਿੱਚ ਵਾਪਰੀ, ਜਦੋਂ ਰਿਤਿਕ ਸ਼ੋਕੀਨ ਨੇ ਨਿਤੀਸ਼ ਰਾਣਾ ਦਾ ਵਿਕਟ ਲਿਆ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਇਸ ਘਟਨਾ ਦੇ ਬਾਵਜੂਦ ਇਨ੍ਹਾਂ ਖਿਡਾਰੀਆਂ ‘ਤੇ ਮੈਚ ਖੇਡਣ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੀਆਂ ਗ਼ਲਤੀਆਂ ਲਈ ਜੁਰਮਾਨਾ ਕੀਤਾ ਗਿਆ ਹੈ। ਮਤਲਬ ਇਹ ਤਿੰਨੇ ਅਗਲੇ ਮੈਚ ਵਿੱਚ ਵੀ ਆਪਣੀਆਂ ਟੀਮਾਂ ਲਈ ਉਪਲਬਧ ਹੋਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ