Vastu Tips For Dining Table: ਕੀ ਤੁਸੀਂ ਵੀ ਡਾਈਨਿੰਗ ਟੇਬਲ ‘ਤੇ ਰੱਖਦੇ ਹੋ ਇਹ ਚੀਜ਼ਾਂ? ਘਰ ‘ਚੋਂ ਕਦੇ ਨਹੀਂ ਖ਼ਤਮ ਹੋਵੇਗੀ ਗਰੀਬੀ!

Updated On: 

24 Apr 2026 20:15 PM IST

Vastu Tips For Dining Table: ਸਨਾਤਨ ਧਰਮ ਵਿੱਚ ਵਾਸਤੂ ਸ਼ਾਸਤਰ ਦਾ ਇੱਕ ਖਾਸ ਮਹੱਤਵ ਹੈ। ਲੋਕ ਆਪਣਾ ਘਰ ਬਣਾਉਣ ਤੋਂ ਲੈ ਕੇ ਸ਼ਿਫਟ ਹੋਣ ਤੱਕ ਹਰ ਇੱਕ ਚੀਜ਼ ਦਾ ਬਹੁਤ ਬਾਰੀਕੀ ਨਾਲ ਗੌਰ ਕਰਦੇ ਹਨ। ਅਸਲ ਵਿੱਚ, ਘਰ ਵਿਅਕਤੀ ਦੇ ਜੀਵਨ ਵਿੱਚ ਸਭ ਤੋਂ ਵੱਧ ਖੁਸ਼ੀ ਦੇਣ ਵਾਲੀ ਚੀਜ਼ ਹੁੰਦੀ ਹੈ, ਇਸ ਲਈ ਉਸ ਦਾ ਨਿਰਮਾਣ ਕਰਦੇ ਸਮੇਂ ਵਾਸਤੂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।

Vastu Tips For Dining Table: ਕੀ ਤੁਸੀਂ ਵੀ ਡਾਈਨਿੰਗ ਟੇਬਲ ਤੇ ਰੱਖਦੇ ਹੋ ਇਹ ਚੀਜ਼ਾਂ? ਘਰ ਚੋਂ ਕਦੇ ਨਹੀਂ ਖ਼ਤਮ ਹੋਵੇਗੀ ਗਰੀਬੀ!

ਸਨਾਤਨ ਧਰਮ ਵਿੱਚ ਵਾਸਤੂ ਸ਼ਾਸਤਰ ਦਾ ਇੱਕ ਖਾਸ ਮਹੱਤਵ ਹੈ। ਲੋਕ ਆਪਣਾ ਘਰ ਬਣਾਉਣ ਤੋਂ ਲੈ ਕੇ ਸ਼ਿਫਟ ਹੋਣ ਤੱਕ ਹਰ ਇੱਕ ਚੀਜ਼ ਦਾ ਬਹੁਤ ਬਾਰੀਕੀ ਨਾਲ ਗੌਰ ਕਰਦੇ ਹਨ। ਅਸਲ ਵਿੱਚ, ਘਰ ਵਿਅਕਤੀ ਦੇ ਜੀਵਨ ਵਿੱਚ ਸਭ ਤੋਂ ਵੱਧ ਖੁਸ਼ੀ ਦੇਣ ਵਾਲੀ ਚੀਜ਼ ਹੁੰਦੀ ਹੈ, ਇਸ ਲਈ ਉਸ ਦਾ ਨਿਰਮਾਣ ਕਰਦੇ ਸਮੇਂ ਵਾਸਤੂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਵਾਸਤੂ ਦੇ ਨਿਯਮਾਂ ਤੋਂ ਬਿਨਾਂ ਬਣਿਆ ਘਰ ਖੁਸ਼ਹਾਲੀ ਤੋਂ ਸੱਖਣਾ ਯਾਨੀ ਸਮ੍ਰਿਧੀਹੀਣ ਹੁੰਦਾ ਹੈ ਅਤੇ ਉਸ ਘਰ ਵਿੱਚ ਹਮੇਸ਼ਾ ਦੁੱਖ ਅਤੇ ਕਲੇਸ਼ ਹੀ ਬਣੇ ਰਹਿੰਦੇ ਹਨ।

ਵਾਸਤੂ ਸ਼ਾਸਤਰ ਦੇ ਮੁਤਾਬਕ, ਜੇਕਰ ਘਰ ਵਿੱਚ ਕੋਈ ਵੀ ਚੀਜ਼ ਗਲਤ ਤਰੀਕੇ ਨਾਲ ਰੱਖੀ ਹੋਵੇ, ਤਾਂ ਇਸ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਚੀਜ਼ ਹੈ ਡਾਈਨਿੰਗ ਟੇਬਲ। ਡਾਈਨਿੰਗ ਟੇਬਲ ਉਹ ਜਗ੍ਹਾ ਹੈ ਜਿੱਥੇ ਘਰ ਦੇ ਸਾਰੇ ਜੀਅ ਇਕੱਠੇ ਹੁੰਦੇ ਹਨ। ਕਈ ਘਰਾਂ ਵਿੱਚ ਖਾਣੇ ਦੇ ਸਮੇਂ ਸਾਰੇ ਲੋਕ ਇਕੱਠੇ ਬੈਠ ਕੇ ਗੱਲਾਂ-ਬਾਤਾਂ ਕਰਦੇ ਹਨ। ਵੈਸੇ ਤਾਂ, ਅਸੀਂ ਅਕਸਰ ਡਾਈਨਿੰਗ ਟੇਬਲ ‘ਤੇ ਲਾਪਰਵਾਹੀ ਨਾਲ ਬਹੁਤ ਸਾਰੀਆਂ ਚੀਜ਼ਾਂ ਰੱਖ ਦਿੰਦੇ ਹਾਂ, ਜੋ ਬਾਕੀ ਸਮੇਂ ਖਾਲੀ ਰਹਿੰਦੀਆਂ ਹਨ।

ਮੇਜ਼ ‘ਤੇ ਚਾਕੂ, ਕੈਂਚੀ ਅਤੇ ਦਵਾਈਆਂ ਰੱਖਣ ਤੋਂ ਬਚੋ

ਕੁਝ ਘਰਾਂ ਵਿੱਚ ਲੋਕ ਅਕਸਰ ਖਾਣੇ ਦੀ ਮੇਜ਼ ‘ਤੇ ਬੇਤਰਤੀਬ ਢੰਗ ਨਾਲ ਚੀਜ਼ਾਂ ਰੱਖ ਦਿੰਦੇ ਹਨ, ਪਰ ਵਾਸਤੂ ਅਨੁਸਾਰ ਖਾਣੇ ਦੀ ਮੇਜ਼ ਹਮੇਸ਼ਾ ਸਾਫ਼-ਸੁਥਰੀ ਹੋਣੀ ਚਾਹੀਦੀ ਹੈ। ਉਸ ਮੇਜ਼ ‘ਤੇ ਰੱਖੀਆਂ ਕੁਝ ਚੀਜ਼ਾਂ ਘਰ ਵਿੱਚ ਸਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਰੋਕ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਚੀਜ਼ ਦਵਾਈਆਂ ਹਨ। ਦਵਾਈਆਂ ਕਦੇ ਵੀ ਖਾਣੇ ਦੀ ਮੇਜ਼ ‘ਤੇ ਨਾ ਰੱਖੋ। ਅਜਿਹਾ ਕਰਨ ਨਾਲ ਘਰ ਦੇ ਮੈਂਬਰਾਂ ਦੇ ਬਿਮਾਰ ਹੋਣ ਦਾ ਖਤਰਾ ਵਧ ਜਾਂਦਾ ਹੈ, ਇਸ ਲਈ ਦਵਾਈਆਂ ਨੂੰ ਕਿਸੇ ਵੱਖਰੇ ਡੱਬੇ ਵਿੱਚ ਪਾ ਕੇ ਘਰ ਦੇ ਕਿਸੇ ਦੂਜੇ ਕੋਨੇ ਵਿੱਚ ਰੱਖਣਾ ਚਾਹੀਦਾ ਹੈ।

ਖਾਣਾ ਖਾਣ ਤੋਂ ਬਾਅਦ ਖਾਣੇ ਦੀ ਮੇਜ਼ ‘ਤੇ ਚਾਕੂ ਅਤੇ ਕੈਂਚੀ ਵਰਗੀਆਂ ਨੁਕੀਲੀਆਂ ਚੀਜ਼ਾਂ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਨਾਲ ਘਰ ਵਿੱਚ ਤਣਾਅ, ਆਰਥਿਕ ਅਸਥਿਰਤਾ ਅਤੇ ਮਾਨਸਿਕ ਕਲੇਸ਼ ਹਮੇਸ਼ਾ ਬਣਿਆ ਰਹਿੰਦਾ ਹੈ। ਖਾਣਾ ਖਾਣ ਤੋਂ ਬਾਅਦ ਇਨ੍ਹਾਂ ਬਰਤਨਾਂ ਆਦਿ ਨੂੰ ਖਾਣੇ ਦੀ ਮੇਜ਼ ‘ਤੇ ਨਾ ਰੱਖੋ। ਇਸ ਨਾਲ ਨਕਾਰਾਤਮਕ ਊਰਜਾ ਵਧਦੀ ਹੈ। ਇਹ ਆਦਤ ਹੌਲੀ-ਹੌਲੀ ਘਰ ਦੀ ਆਰਥਿਕ ਸਥਿਤੀ ਅਤੇ ਮਾਨਸਿਕ ਸ਼ਾਂਤੀ ਨੂੰ ਨਸ਼ਟ ਕਰ ਦੇਵੇਗੀ।

ਡਾਈਨਿੰਗ ਟੇਬਲ ‘ਤੇ ਟੁੱਟੀਆਂ ਪਲੇਟਾਂ ਅਤੇ ਬੇਲੋੜਾ ਸਾਮਾਨ ਨਾ ਰੱਖੋ

ਡਾਈਨਿੰਗ ਟੇਬਲ ‘ਤੇ ਕਦੇ ਵੀ ਬੇਲੋੜਾ ਜਾਂ ਗੈਰ-ਜ਼ਰੂਰੀ ਸਾਮਾਨ ਨਾ ਰੱਖੋ। ਇਹ ਅਖ਼ਬਾਰ, ਬਿੱਲ ਅਤੇ ਬੈਗ ਰੱਖਣ ਦੀ ਜਗ੍ਹਾ ਨਹੀਂ ਹੈ। ਇਸ ਦੇ ਨਾਲ ਹੀ, ਡਾਈਨਿੰਗ ਟੇਬਲ ‘ਤੇ ਕਦੇ ਵੀ ਟੁੱਟੀਆਂ ਹੋਈਆਂ ਪਲੇਟਾਂ, ਟੁੱਟੇ ਹੋਏ ਭਾਂਡੇ ਜਾਂ ਟੁੱਟੇ ਹੋਏ ਫੁੱਲਦਾਨ ਨਾ ਰੱਖੋ। ਇਹ ਸਾਰੀਆਂ ਚੀਜ਼ਾਂ ਸਕਾਰਾਤਮਕ ਊਰਜਾ ਨੂੰ ਖਤਮ ਕਰ ਦਿੰਦੀਆਂ ਹਨ। ਇਸ ਲਈ ਘਰ ਵਿੱਚ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਡਾਈਨਿੰਗ ਟੇਬਲ ਨੂੰ ਹਮੇਸ਼ਾ ਵਿਵਸਥਿਤ ਅਤੇ ਸਾਫ਼-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ।

Follow Us