ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਡੇਸਟੀਨੇਸ਼ਨ ਵੈਡਿੰਗ ‘ਤੇ ਸਖ਼ਤ ਹੋਏ ਸਿੱਖ ਧਰਮ ਦੇ ਸਾਰੇ ਤਖ਼ਤ, ਅਜਿਹੀਆਂ ਥਾਵਾਂ ‘ਤੇ ਆਨੰਦ ਕਾਰਜ ‘ਤੇ ਪਾਬੰਦੀ

ਪੰਜ ਤਖ਼ਤਾਂ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਨੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਮੀਟਿੰਗ ਕਰਕੇ ਸਿੱਖ ਧਰਮ ਨਾਲ ਸਬੰਧਤ ਮਾਮਲੇ ਨੂੰ ਸੁਲਝਾਉਣ ਲਈ ਇਕੱਠੇ ਹੋਏ ਸਨ ਅਤੇ ਵਿਵਾਦਤ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਡੇਸਟੀਨੇਸ਼ਨ ਵੈਡਿੰਗ 'ਤੇ ਸਖ਼ਤ ਹੋਏ ਸਿੱਖ ਧਰਮ ਦੇ ਸਾਰੇ ਤਖ਼ਤ, ਅਜਿਹੀਆਂ ਥਾਵਾਂ 'ਤੇ ਆਨੰਦ ਕਾਰਜ 'ਤੇ ਪਾਬੰਦੀ
ਜੱਥੇਦਾਰਾਂ ਦੀ ਬੈਠਕ ਦੀ ਪੁਰਾਣੀ ਤਸਵੀਰ
Follow Us
lalit-sharma
| Updated On: 17 Oct 2023 02:36 AM IST
ਅੰਮ੍ਰਿਤਸਰ ਵਿੱਚ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਹੋਈ ਮੀਟਿੰਗ ਦੌਰਾਨ ਡੈਸਟੀਨੇਸ਼ਨ ਮੈਰਿਜ ਸਬੰਧੀ ਵੱਡਾ ਫੈਸਲਾ ਲਿਆ ਗਿਆ ਹੈ। ਹੁਕਮ ਜਾਰੀ ਕੀਤਾ ਗਿਆ ਹੈ ਕਿ ਡੈਸਟੀਨੇਸ਼ਨ ਮੈਰਿਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ (ਅਨੰਦ ਕਾਰਜ) ਨੂੰ ਲੈ ਕੇ ਬੀਚ, ਰਿਜ਼ੋਰਟ ਜਾਂ ਸਮੁੰਦਰ ਕੰਢੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣ ‘ਤੇ ਪੂਰਨ ਪਾਬੰਦੀ ਰਹੇਗੀ। ਡੇਸਟੀਨੇਸ਼ਨ ਵੇਡਿੰਗ ਦੌਰਾਨ ਇਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਰਤੋਂ ਕਰਨ ‘ਤੇ ਪਾਬੰਦੀ ਹੋਵੇਗੀ। ਇਹ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਪੰਜ ਤਖ਼ਤਾਂ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਨੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਧਰਮ ਨਾਲ ਸਬੰਧਤ ਮੁੱਦਿਆਂ ‘ਤੇ ਵਿਚਾਰ ਕਰਨ ਲਈ ਅਤੇ ਵਿਵਾਦਿਤ ਮਾਮਲਿਆਂ ਦੇ ਨਿਪਟਾਰੇ ਲਈ ਇਕੱਤਰਤਾ ਕੀਤੀ ਸੀ।

ਅਨੰਦ ਕਾਰਜ ਕਰਨ ‘ਤੇ ਪਾਬੰਦੀ

ਡੈਸਟੀਨੇਸ਼ਨ ਮੈਰਿਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਨੰਦ ਕਾਰਜ ਲਈ ਸਮੁੰਦਰਾਂ ਦੇ ਕੰਢੇ ਬੀਚਾਂ, ਰਿਜ਼ੋਰਟ ਆਦਿ ਵਿੱਚ ਲਿਜਾਣ ਸਬੰਧੀ ਦੁਨੀਆ ਭਰ ਤੋਂ ਆ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਜਿਹੇ ਡੈਸਟੀਨੇਸ਼ਨ ਮੈਰਿਜਾਂ ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਸਿੱਖ ਧਰਮ ਨਾਲ ਜੁੜੇ ਲੋਕਾਂ ਨੇ ਇਤਰਾਜ਼ ਦਰਜ ਕਰਵਾਇਆ ਸੀ

ਦਰਅਸਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸਮੇਂ ਇੱਕ ਖਾਸ ਮਰਿਆਦਾ ਦੀ ਪਾਲਣਾ ਕੀਤੀ ਜਾਂਦੀ ਹੈ, ਪਰ ਇੱਕ ਡੇਸਟੀਨੇਸ਼ਨ ਵਿਆਹ ਦੌਰਾਨ, ਸਿੱਖ ਧਰਮ ਨਾਲ ਜੁੜੇ ਕਈ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਜਿਹੀ ਕਿਸੇ ਵੀ ਥਾਂ ‘ਤੇ ਲਿਜਾਣ ‘ਤੇ ਇਤਰਾਜ਼ ਜਤਾਇਆ ਸੀ।

5 ਸਾਲਾਂ ਲਈ ਬਲੈਕਲਿਸਟ

ਇਸੇ ਮੀਟਿੰਗ ਵਿੱਚ ਕੁਝ ਦਿਨ ਪਹਿਲਾਂ ਬਠਿੰਡਾ ਦੇ ਗੁਰਦੁਆਰੇ ਵਿੱਚ ਦੋ ਲੜਕੀਆਂ ਦੇ ਸਮਲਿੰਗੀ ਵਿਆਹ ਕਰਵਾਉਣ ਵਾਲੇ ਗ੍ਰੰਥੀ ਅਤੇ ਉਸ ਸਮੇਂ ਗੁਰਦੁਆਰੇ ਵਿੱਚ ਹਾਜ਼ਰ ਹੋਰ ਵਿਅਕਤੀਆਂ ਨੂੰ ਵੀ 5 ਸਾਲ ਲਈ ਬਲੈਕਲਿਸਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਸਿੱਖ ਧਰਮ ਨਾਲ ਸਬੰਧਤ ਮੁੱਦਿਆਂ ਅਤੇ ਗੁਰਦੁਆਰਿਆਂ ਦੇ ਵਿਵਾਦਾਂ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਗਏ।

Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...