Delhi Fateh: ਕਿਸੇ ਲਾਲਚ ਲਈ ਨਹੀਂ, ਸਗੋਂ ਇਸ ਕਰਕੇ ਜਿੱਤੀ ਸੀ ਸਿੱਖਾਂ ਨੇ ਦਿੱਲੀ
Baba Baghel Singh: ਸਾਲ 1783 ਦਾ ਸੀ ਅਤੇ ਦਿਨ 11 ਮਾਰਚ। ਇਹ ਦਿਨ ਹਮੇਸ਼ਾ ਲਈ ਇਤਿਹਾਸ ਦੀਆਂ ਮਹਾਨ ਯਾਦਾਂ ਵਿੱਚ ਸ਼ਾਮਿਲ ਹੋਣ ਵਾਲਾ ਸੀ ਕਿਉਂਕਿ ਇਸ ਦਿਨ ਸਿੱਖਾਂ ਨੇ ਦਿੱਲੀ ਨੂੰ ਜਿੱਤ ਲਿਆ ਸੀ। ਹਾਲਾਂਕਿ ਸਿੱਖਾਂ ਨੇ ਦਿੱਲੀ ਨੂੰ ਕਿਸੇ ਲਾਲਚ ਜਾਂ ਲੁੱਟ ਮਾਰ ਕਰਨ ਲਈ ਨਹੀਂ ਜਿੱਤਿਆ ਸੀ।

ਦਿੱਲੀ ਹਮੇਸ਼ਾ ਤੋਂ ਹੀ ਸਿਆਸੀ ਤਾਕਤ ਦਾ ਕੇਂਦਰ ਰਹੀ ਹੈ। ਅਜਿਹੀ ਸਥਿਤੀ ਵਿੱਚ ਹਰ ਸ਼ਾਸਕ ਦਾ ਇਹ ਸੁਪਨਾ ਰਹਿੰਦਾ ਹੈ ਕਿ ਉਸ ਦਾ ਕਬਜ਼ਾ ਦਿੱਲੀ ਤੇ ਹੋਵੇ। ਚਾਹੇ ਉਹ ਬਾਬਰ ਹੋਵੇ, ਚਾਹੇ ਕੈਨਿੰਗ ਜਾਂ ਅੱਜ ਦੇ ਸਿਆਸੀ ਲੀਡਰ। ਪਰ ਸਿੱਖਾਂ ਦਾ ਦਿੱਲੀ ਜਿੱਤਣ ਦਾ ਇਰਾਦਾ ਰਾਜ ਕੁੱਝ ਹੋਰ ਸੀ।
ਸਾਲ 1783 ਦਾ ਸੀ ਅਤੇ ਦਿਨ 11 ਮਾਰਚ। ਇਹ ਦਿਨ ਹਮੇਸ਼ਾ ਲਈ ਇਤਿਹਾਸ ਦੀਆਂ ਮਹਾਨ ਯਾਦਾਂ ਵਿੱਚ ਸ਼ਾਮਿਲ ਹੋਣ ਵਾਲਾ ਸੀ ਕਿਉਂਕਿ ਇਸ ਦਿਨ ਸਿੱਖਾਂ ਨੇ ਦਿੱਲੀ ਨੂੰ ਜਿੱਤ ਲਿਆ ਸੀ। ਹਾਲਾਂਕਿ ਸਿੱਖਾਂ ਨੇ ਦਿੱਲੀ ਨੂੰ ਕਿਸੇ ਲਾਲਚ ਜਾਂ ਲੁੱਟ ਮਾਰ ਕਰਨ ਲਈ ਨਹੀਂ ਜਿੱਤਿਆ ਸੀ। ਸਗੋਂ ਸਿੱਖਾਂ ਦਾ ਮਕਸਦ ਉਹਨਾਂ ਥਾਵਾਂ ਦੀ ਪਹਿਚਾਣ ਕਰਨਾ ਸੀ ਜੋ ਸਿੱਖ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਸਨ। ਜਿਵੇਂ ਸੀਸ ਗੰਜ ਸਾਹਿਬ (ਚਾਂਦਨੀ ਚੌਂਕ), ਬੰਗਲਾ ਸਾਹਿਬ, ਰਕਾਬਗੰਜ ਸਾਹਿਬ ਆਦਿ।
11 ਮਾਰਚ ਦੇ ਦਿਨ ਸਿੱਖ ਫੌਜਾਂ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਦਾਖਿਲ ਹੋਈਆਂ ਅਤੇ ਇਹਨਾਂ ਫੌਜਾਂ ਦੀ ਅਗਵਾਈ ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਤਾਰਾ ਸਿੰਘ ਗੈਬਾ ਸਮੇਤ ਕਈ ਜਰਨੈਲ ਕਰ ਰਹੇ ਸਨ। ਸਿੱਖਾਂ ਦੇ ਜੋਸ਼ ਅੱਗੇ ਮੁਗਲ ਫੌਜਾਂ ਨੇ ਆਪਣੇ ਗੋਡੇ ਟੇਕ ਦਿੱਤੇ।
ਮੁਗਲ ਬਾਦਸ਼ਾਹ ਨੇ ਕੀਤਾ ਸਮਝੌਤਾ
ਸਿੱਖ ਫੌਜਾਂ ਨੇ ਦੂਜੇ ਹਮਲਾਵਰਾਂ ਵਾਂਗ ਦਿੱਲੀ ਵਿੱਚ ਲੁੱਟ ਮਾਰ ਨਹੀਂ ਕੀਤੀ ਕਿਉਂਕਿ ਉਹਨਾਂ ਦਾ ਮਕਸਦ ਨੇਕ ਸੀ। ਜਿਸ ਕਾਰਨ ਸਿੱਖ ਸਰਦਾਰਾਂ ਨੇ ਹਾਰੇ ਹੋਏ ਬਾਦਸ਼ਾਹ ਨਾਲ ਸਮਝੌਤਾ ਕਰਨ ਦਾ ਫੈਸਲਾ ਕੀਤਾ। ਮੁਗਲ ਬਾਦਸ਼ਾਹ ਸ਼ਾਹ ਆਲਮ (ਦੂਜਾ) ਨੇ ਸਿੱਖਾਂ ਦੀਆਂ ਸ਼ਰਤਾਂ ਨੂੰ ਮੰਨ ਲਿਆ। ਸਿੱਖਾਂ ਦੀ ਮੰਗ ਸੀ ਕਿ ਦਿੱਲੀ ਵਿੱਚ ਉਹਨਾਂ ਸਾਰੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਵਾਈ ਜਾਵੇ। ਜੋ ਸਿੱਖਾਂ ਦੇ ਇਤਿਹਾਸ ਨਾਲ ਜੁੜਦੇ ਹਨ।
ਮੁਗਲ ਬਾਦਸ਼ਾਹ ਸ਼ਾਹ ਆਲਮ (ਦੂਜਾ) ਨਾਲ ਸਮਝੌਤਾ ਹੋਣ ਤੋਂ ਬਾਅਦ ਬਾਕੀ ਸਿੱਖ ਫੌਜਾਂ ਨੇ ਵਾਪਿਸ ਜਾਣ ਦਾ ਫੈਸਲਾ ਕੀਤਾ ਅਤੇ ਗੁਰਮਤੇ ਤੋਂ ਬਾਅਦ ਬਾਬਾ ਬਾਘੇਲ ਸਿੰਘ ਨੂੰ ਦਿੱਲੀ ਵਿੱਚ ਰਹਿਣ ਦਾ ਹੁਕਮ ਹੋਇਆ।
ਇਹ ਵੀ ਪੜ੍ਹੋ
ਜਿਸ ਤੋਂ ਬਾਅਦ ਬਾਬਾ ਬਾਘੇਲ ਸਿੰਘ ਦੀ ਅਗਵਾਈ ਵਿੱਚ ਕਰੀਬ 4 ਹਜ਼ਾਰ ਸਿੱਖਾਂ ਨੇ ਦਿੱਲੀ ਵਿੱਚ ਇਤਿਹਾਸਿਕ ਥਾਵਾਂ ਤੇ ਗੁਰਦੁਆਰਿਆਂ ਦੀ ਉਸਾਰੀ ਕੀਤੀ ਇਹ ਕੰਮ ਤਕਰੀਬਨ ਇੱਕ ਸਾਲ ਤੱਕ ਚਲਦਾ ਰਿਹਾ ਅਤੇ ਬਾਦਸ਼ਾਹ ਨਾਲ ਕੀਤੇ ਵਾਅਦੇ ਅਨੁਸਾਰ ਗੁਰੂਧਾਮਾਂ ਦੀ ਸੇਵਾ ਕਰਨ ਤੋਂ ਬਾਅਦ ਸਿੱਖ ਫੌਜਾਂ ਵਾਪਸ ਪੰਜਾਬ ਵੱਲ ਪਰਤ ਗਈਆਂ।