ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੀਐਮ ਮੋਦੀ ਦੇ 11 ਸਾਲਾਂ ਦੇ ਕਾਰਜ਼ਕਾਲ ਚ 25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਆਏ ਬਾਹਰ: ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ

RS Member Satnam Sandhu in India Day Parade: ਪਰੇਡ ਦੌਰਾਨ ਉੱਘੀ ਅਦਾਕਾਰਾ ਰਸ਼ਮਿਕਾ ਮੰਦਾਨਾ ਅਤੇ ਅਦਾਕਾਰ ਵਿਜੈ ਦੇਵਰਕੋਂਡਾ ਨੇ ਗ੍ਰੈਂਡ ਮਾਰਸ਼ਲ ਦੀ ਭੂਮਿਕਾ ਨਿਭਾਈ ਜੋ ਕਿ ਹਰ ਇੱਕ ਦੀ ਆਕਰਸ਼ਣ ਦਾ ਕੇਂਦਰ ਰਹੇ। ਇਹ ਉਤਸਵ ਸ਼੍ਰੀ ਕਿਸ਼ਨ ਜਨਮ ਅਸ਼ਟਮੀ ਦੇ ਮੌਕੇ ਮਨਾਇਆ ਗਿਆ ਸੀ, ਜਿਸ ਦੌਰਾਨ ਇਸਕਾਨ ਨਿਊਯਾਰਕ ਵੱਲੋਂ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੈਂਕੜੇ ਸ਼ਰਧਾਲੂ ਸ਼ਾਮਲ ਹੋਏ।

ਪੀਐਮ ਮੋਦੀ ਦੇ 11 ਸਾਲਾਂ ਦੇ ਕਾਰਜ਼ਕਾਲ ਚ 25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਆਏ ਬਾਹਰ: ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ
ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ, ਅਦਾਕਾਰ ਵਿਜੇ ਦੇਵਰਕੋਂਡਾ ਅਤੇ ਅਦਾਕਾਰਾ ਰਸ਼ਮਿਕਾ ਮੰਦਾਨਾ
Follow Us
tv9-punjabi
| Updated On: 18 Aug 2025 18:59 PM IST

ਨਿਊਯਾਰਕ, ਯੂਐੱਸਏ : ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਜ਼ਕਾਲ ਦੌਰਾਨ ਪਿਛਲੇ 11 ਸਾਲਾਂ ਵਿਚ ਸਾਡਾ ਦੇਸ਼ ਇੱਕ-ਇੱਕ ਦਿਨ ਨਾਲ ਅੱਗੇ ਵੱਧ ਰਿਹਾ ਹੈ ਅਤੇ ਦੁਨੀਆ ਦੀ ਚੌਥੀ ਆਰਥਿਕ ਸ਼ਕਤੀ ਬਣ ਚੁੱਕਿਆ ਹੈ।25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ। ਕਿਸੇ ਤੇ ਨਿਰਭਰ ਹੋਣਾ ਉਹ ਵੀ ਗੁਲਾਮੀ ਤੋਂ ਘੱਟ ਨਹੀਂ ਹੈ।ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਹਨ ਕਿ ਸਾਡੇ 35 ਮਿਲੀਅਨ ਪ੍ਰਵਾਸੀ ਭਾਰਤੀ ਸਾਡੀ ਸਾਫ਼ਟ ਪਾਵਰ ਹਨ। ਅੱਜ ਮੈਂ ਸਾਡੀ ਸਾਫਟ ਪਾਵਰ ਦਾ ਜਲਵਾ ਦੇਖ ਲਿਆ ਹੈ। ਇਸ ਨੂੰ ਤੁਸੀਂ ਸਖਤ ਮਿਹਨਤ ਕਰ ਕੇ ਕਮਾਇਆ ਹੈ।ਉਨ੍ਹਾਂ ਪ੍ਰਵਾਸੀ ਭਾਰਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਉਹ ਆਪਣੀ ਜਨਮਭੂਮੀ ਤੋਂ ਹਜ਼ਾਰਾਂ ਮੀਲ ਦੂਰ ਰਹਿਣ ਦੇ ਬਾਵਜੂਦ ਵੀ ਦੇਸ਼ ਭਗਤੀ ਦੀ ਭਾਵਨਾ ਨੂੰ ਆਪਣੇ ਦਿਲਾਂ ਵਿਚ ਜ਼ਿੰਦਾ ਰੱਖ ਰਹੇ ਹਨ ਅਤੇ ਆਪਣੀ ਕਰਮਭੂਮੀ ਵਿਚ ਵੀ ਉਨ੍ਹਾਂ ਇਸ ਨੂੰ ਨਹੀਂ ਵਿਸਾਰਿਆ ਹੈ।

ਇੰਡੀਆ ਡੇਅ ਪਰੇਡ ‘ਚ ਸ਼ਾਮਲ ਹੋਏ ਸਤਨਾਮ ਸਿੰਘ ਸੰਧੂ

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਐਤਵਾਰ ਨੂੰ 79ਵੇਂ ਸੁਤੰਤਰਤਾ ਦਿਵਸ ਤੇ ਨਿਊ ਯਾਰਕ ਵਿਚ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਤੇ ਕੌਂਸਲੇਟ ਜਨਰਲ ਆਫ਼ ਇੰਡੀਆ ਨਿਊ ਯਾਰਕ ਨੇ ਸਾਂਝੇ ਤੌਰ ਤੇ ਕੱਢੀ 43ਵੀਂ ਇੰਡੀਆ-ਡੇ ਪਰੇਡ ਦੌਰਾਨ ਵੱਡੀ ਗਿਣਤੀ ਵਿਚ ਇੱਕਠੇ ਹੋਏ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆ ਕੀਤਾ।ਇਹ ਸਮਾਗਮ ਭਾਰਤ ਤੋਂ ਬਾਹਰ ਕਰਵਾਏ ਜਾਂਦੇ ਸਮਾਗਮਾਂ ਵਿਚੋਂ ਇੱਕ ਹੈ। ਇਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ, ਕਾਂਗਰਸ ਸ਼੍ਰੀ ਥਾਣੇਦਾਰ, ਮੇਅਰ ਐਰਿਕ ਐਡਮਸ, ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਦੇ ਚੇਅਰਮੈਨ ਅੰਕੂਰ ਵੈਦਿਆ, ਕੌਂਸਲੇਟ ਜਨਰਲ ਆਫ ਇੰਡੀਆ ਇਨ ਨਿਊਯਾਰਕ ਅੰਬੈਸਡਰ ਬਿਨਾਇਆ ਐੱਸ.ਪ੍ਰਧਾਨ, ਮੈਂਬਰ ਆਫ਼ ਦੀ ਨਿਊ ਯਾਰਕ ਸਟੇਟ ਅਸੈਂਬਲੀ, ਐਡੀਸਨ ਦੇ ਮੇਅਰ ਸੈਮ ਜੋਸ਼ੀ, ਵੈਸਟ ਵਿੰਡਸਰ ਦੇ ਮੇਅਰ ਹੇਮੰਤ ਮਰਾਠੇ, ਡਿਪਟੀ ਕਾਊਂਸਲ ਜਨਰਲ ਆਫ਼ ਇੰਡੀਆ ਇਨ ਨਿਊਯਾਰਕ ਵਿਸ਼ਾਲ ਜਯੋਸ਼ਭਾਈ ਹਰਸ਼, ਚੂਜ਼ ਨਿਊ ਜਰਸੀ ਦੇ ਸੀਈਓ ਅਤੇ ਪ੍ਰਧਾਨ ਵੇਸਲੀ ਮੈਥਿਊਜ਼, ਨਿਊਯਾਰਕ ਬੇਸਡ ਐਂਟਰੇਨਿਊਰ ਅਤੇ ਜੀਓਪਾਲਿਟੀਕਲ ਐਕਸਪਰਟ ਏਆਈ ਮੇਸਨ ਤੇ ਹੋਰ ਕੰਪਨੀਆਂ ਦੇ ਸੀਈਓ ਮੌਜੂਦ ਸਨ।

ਵਿਕਸਿਤ ਭਾਰਤ 2047 ਥੀਮ ਤੇ ਕੱਢੀ ਗਈ ਝਾਂਕੀ

ਇਸ ਮੌਕੇ ਕੌਂਸਲੇਟ ਜਨਰਲ ਆਫ਼ ਇੰਡੀਆ ਨਿਊ ਯਾਰਕ ਨੇ ਵਿਕਸਿਤ ਭਾਰਤ 2047 ਥੀਮ ਤੇ ਇੱਕ ਝਾਂਕੀ ਵੀ ਪ੍ਰਦਰਸ਼ਿਤ ਕੀਤੀ ਗਈ, ਜਿਸ ਵਿਚ ਭਾਰਤ ਦੀ ਸੁਤੰਤਰਤਾ ਸ਼ਤਾਬਦੀ ਤੱਕ ਵਿਕਸਿਤ ਭਾਰਤ ਰਾਸ਼ਟਰ ਬਣਨ ਦੇ ਦਿ੍ਰਸ਼ਟੀਕੋਣ ਤੇ ਚਾਨਣਾ ਪਾਇਆ ਗਿਆ। ਇਸ ਪ੍ਰਦਰਸ਼ਨੀ ਵਿਚ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਡਿਜੀਟਲ ਪਰਿਵਰਤਨ ਦੇ ਵਿਕਾਸ ਨੂੰ ਦਰਸਾਇਆ ਗਿਆ। ਪਰੇਡ ਦੇ ਦੌਰਾਨ ਉੱਘੀ ਅਦਾਕਾਰਾ ਰਸ਼ਮਿਕਾ ਮੰਦਾਨਾ ਅਤੇ ਅਦਾਕਾਰ ਵਿਜੈ ਦੇਵਰਕੋਂਡਾ ਨੇ ਗ੍ਰੈਂਡ ਮਾਰਸ਼ਲ ਦੀ ਭੂਮਿਕਾ ਨਿਭਾਈ ਜੋ ਕਿ ਹਰ ਇੱਕ ਦੀ ਆਕਰਸ਼ਣ ਦਾ ਕੇਂਦਰ ਰਹੇ। ਇਹ ਉਤਸਵ ਸ਼੍ਰੀ ਕਿਸ਼ਨ ਜਨਮ ਅਸ਼ਟਮੀ ਦੇ ਮੌਕੇ ਮਨਾਇਆ ਗਿਆ ਸੀ, ਜਿਸ ਦੌਰਾਨ ਇਸਕਾਨ ਨਿਊਯਾਰਕ ਵੱਲੋਂ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੈਂਕੜੇ ਸ਼ਰਧਾਲੂ ਸ਼ਾਮਲ ਹੋਏ।

ਸਾਡੇ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ ਸੁਤੰਤਰਤਾ ਦਿਵਸ – ਸੰਧੂ

ਇਸ ਉਪਰੰਤ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 79ਵੇਂ ਸੁਤੰਤਰਤਾ ਦਿਵਸ ਦਾ ਦਿਨ ਸਾਡੇ ਸ਼ਹੀਦਾਂ ਨੂੰ ਯਾਦ ਕਰਨ ਦਾ ਹੈ। ਮੈਂਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣੇ ਜਨਮ ਭੂਮੀ ਤੋਂ ਇਨਾਂ ਦੂਰ ਹੁੰਦਿਆਂ ਹੋੋਇਆਂ ਵੀ ਆਪਣੀ ਕਰਮ ਭੂਮੀ ਤੇ ਆਪਣੇ ਦਿਲ ਵਿਚ ਦੇਸ਼ ਦਾ ਜਜ਼ਬਾ ਲੈ ਕੇ ਬੈਠੇ ਹੋਂ। ਜਦੋਂ ਮੈਂ ਇਥੇ ਪੁੱਜਿਆ ਤਾਂ ਦੇਖਿਆ ਕਿ ਇਥੇ ਤਾਂ ਹਰ ਦਿਲ ਦੇ ਵਿਚ ਤਿਰੰਗਾ, ਹਰ ਘਰ ਤਿਰੰਗਾ, ਹਰ ਗਲੀ ਤਿਰੰਗਾ ਤੇ ਹਰ ਜਗ੍ਹਾ ਤਿਰੰਗਾ ਹੀ ਤਿਰੰਗਾ ਹੈ। ਮੈਂ ਇਸ ਲਈ ਸਭ ਨੂੰ ਦਿਲ ਤੋਂ ਸਲਾਮ ਕਰਦਾ ਹਾਂ। ਇਥੇ ਬਹੁਤ ਹੀ ਖੂਬਸੁਰਤ ਪੇਸ਼ਕਾਰੀਆਂ ਤਿਆਰ ਕੀਤੀਆਂ ਗਈਆਂ ਹਨ, ਜਿਥੇ ਸਰਦਾਰ ਪਟੇਲ, ਮਹਾਤਮਾ ਗਾਂਧੀ ਜੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਅਜਿਹੇ ਹੀ ਕਿੰਨੇ ਅਣਗੋਲੇ ਨਾਇਕ ਹਨ, ਜਿਨ੍ਹਾਂ ਦੇ ਨਾਮ ਬਾਰੇ ਅਸੀਂ ਨਹੀਂ ਜਾਣਦੇ ਹਾਂ। ਅੱਜ ਦਾ ਦਿਨ ਉਨ੍ਹਾਂ ਨੂੰ ਦਿਲੋਂ ਪ੍ਰਣਾਮ ਕਰਨ ਦਾ ਹੈ।

ਅਮਰੀਕਾ ਨਾਲ ਹਮੇਸ਼ਾ ਮਜ਼ਬੂਤ ਰਹਿਣੇ ਚਾਹੀਦੇ ਹਨ ਰਿਸ਼ਤੇ – ਸੰਧੂ

ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਵੀ ਕੱਟੀਆਂ ਹਨ। ਜੇਕਰ ਦੁਨੀਆ ਦੇ ਵਿਚ ਅਜ਼ਾਦੀ ਘੁਲਾਟੀਆਂ ਨੂੰ ਸਜ਼ਾਵਾਂ ਤੇ ਤਸੀਹੇ ਦੇਣ ਦੀ ਗੱਲ ਆਉਂਦੀ ਹੈ ਤਾਂ ਉਸ ਵਿਚ ਕਾਲੇ ਪਾਣੀ ਦੀ ਸਜ਼ਾ ਸਭ ਤੋਂ ਖਤਰਨਾਕ ਸੀ। ਹੱਸ-ਹੱਸ ਕੇ ਜੇਕਰ ਕਿਸੇ ਨੇ ਫਾਹਾ ਆਪਣੇ ਗਲਾਂ ਵਿਚ ਪਾਇਆ ਹੈ ਤਾਂ ਉਹ ਸਾਡੇ ਭਾਰਤੀ ਨੌਜਵਾਨਾਂ ਨੇ ਪਾਇਆ ਹੈ। ਸ਼ਹੀਦ ਭਗਤ ਸਿੰਘ ਜੀ ਦੀ ਉਮਰ 23 ਸਾਲਾਂ ਤੋਂ ਵੀ ਘੱਟ ਦੀ ਸੀ ਜਦੋਂ ਉਨ੍ਹਾਂ ਨੇ ਆਪਣੇ ਦੇਸ਼ ਲਈ ਸ਼ਹਾਦਤ ਦਿੱਤੀ।ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਅਣਗਿਣਤ ਅਜਿਹੇ ਸ਼ਹੀਦ ਹਨ।ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅਮਰੀਕਾ ਨਾਲ ਸਾਡੇ ਰਿਸ਼ਤੇ ਹਮੇਸ਼ਾ ਚੰਗੇ ਰਹੇ ਹਨ। ਤੁਹਾਡੇ ਕਾਰਨ ਇਹ ਰਿਸ਼ਤੇ ਹਮੇਸ਼ਾ ਮਜ਼ਬੂਤ ਰਹਿਣੇ ਚਾਹੀਦੇ ਹਨ। ਕਿਉਂਕਿ ਇਸ ਦੇਸ਼ ਦੇ ਨਾਲ ਸਾਡਾ ਪੁਰਾਣਾ ਨਾਤਾ ਹੈ। ਅਜ਼ਾਦੀ ਦਾ ਸੰਘਰਸ਼ ਵੀ ਇਥੋਂ ਸ਼ੁਰੂ ਹੋਇਆ ਹੈ, ਗਦਰ ਪਾਰਟੀ ਵੀ ਇਥੋ ਸ਼ੁਰੂ ਹੋਈ, ਗਦਰੀ ਬਾਬੇ, ਕਾਮਾਗਾਟਾ ਮਾਰੂ ਇਨੀ ਲੰਬੀ ਕਹਾਣੀ ਹੈ ਕਿ ਸਾਡੇ ਦੇਸ਼ ਦਾ ਇਤਿਹਾਸ ਸਿਆਹੀ ਨਾਲ ਨਹੀਂ, ਖ਼ੂਨ ਨਾਲ ਲਿਖਿਆ ਹੈ।ਇੱਕ-ਇੱਕ ਗੱਲ ਯਾਦ ਰੱਖਣ ਵਾਲੀ ਹੈ।

ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਮਨਾਂ ਵਿਚ ਕਈ ਵਿਚਾਰ ਚੱਲ ਰਹੇ ਹਨ ਕਿ ਸਾਡਾ ਦੇਸ਼ ਕਦੋਂ ਵਿਕਸਿਤ ਰਾਸ਼ਟਰ ਬਣੇਗਾ। ਜੇਕਰ ਅਸੀਂ ਅੱਜ ਕਿਸੇ ਦੇਸ਼ ਵਿਚ ਡਿਜੀਟਲ ਕ੍ਰਾਂਤੀ ਦੇਖਣੀ ਹੋਵੇ ਤਾਂ ਤੁਸੀਂ ਉਹ ਭਾਰਤ ਵਿਚ ਜਾ ਕੇ ਵੇਖ ਸਕਦੇ ਹੋਂ।ਜੇਕਰ ਅੱਜ ਅਸੀਂ ਸਬਜੀ ਵੀ ਰੇਹੜੀ ਵਾਲੇ ਕੋਲ ਲੈਣ ਜਾ ਰਹੇ ਹੋਂ ਤਾਂ ਉਥੇ ਵੀ ਡਿਜੀਟਲ ਭੁਗਤਾਨ ਹੋ ਰਿਹਾ ਹੈ। ਇਹ ਬਦਲਿਆ ਹੋਇਆ ਭਾਰਤ ਹੈ। ਭਾਰਤ ਸਿਰਫ਼ ਆਪਣੇ ਲਈ ਹੀ ਨਹੀਂ ਸੋਚਦਾ ਹੈ ਬਲਕਿ ਦੁਨੀਆ ਲਈ ਵੀ ਸੋਚਦਾ ਹੈ ਜਦੋਂ ਕੋਰੋਨਾ ਮਹਾਮਾਰੀ ਆਈ ਸੀ ਤਾਂ ਸਿਰਫ਼ ਭਾਰਤ ਹੀ ਸੀ, ਜਿਸ ਨੇ ਦੁਨੀਆ ਵਿਚ ਲੋਕਾਂ ਨੂੰ ਬਚਾਉਣ ਲਈ ਕੋਵਿਡ ਵੈਕਸੀਨ ਦੀ ਸਪਲਾਈ ਕੀਤੀ।

‘ਦੋਵਾਂ ਦੇਸ਼ਾਂ ਵਿਚਕਾਰ ਦੂਰੀ ਨੂੰ ਘੱਟ ਕਰਨਾ ਪ੍ਰਵਾਸੀ ਭਾਰਤੀਆਂ ਦੀ ਜਿੰਮੇਵਾਰੀ’

ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਦੇ ਚੇਅਰਮੈਨ ਅੰਕੂਰ ਵੈਦਿਆ ਨੇ ਕਿਹਾ ਕਿ ਇਹ ਪਰੇਡ ਭਾਰਤ ਦੀ ਅਨੇਕਤਾ ਵਿਚ ਏਕਤਾ ਦੀ ਅਗੁਵਾਈ ਕਰਦੀ ਹੈ। ਅੱਜ ਸਾਡੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਇੱਕਠੇ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਸ਼ਾਮਲ ਹੋਏ। ਅਸੀਂ ਇਸ ਆਯੋਜਨ ਨੂੰ ਹੋਰ ਬਿਹਤਰ ਬਣਾਉਣ ਲਈ ਪਿਛਲੇ 43 ਸਾਲਾਂ ਤੋਂ ਪ੍ਰਵਾਸੀ ਭਾਈਚਾਰੇ ਦੁਆਰਾ ਐਫਆਈਏ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਭਰੋਸੇ ਦਾ ਸਮਰਥਨ ਕਰਦੇ ਹਾਂ। ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਵਾਲਾ ਹੈ, ਇਸ ਲਈ ਇਹ ਨਿਸ਼ਚਿਤ ਕਰਨਾ ਹਰ ਪ੍ਰਵਾਸੀ ਭਾਰਤੀ ਦੀ ਜਿੰਮੇਂਵਾਰੀ ਹੈ ਕਿ ਦੋਵਾਂ ਦੇਸ਼ਾਂ ਵਿਚਾਰ ਦੂਰੀ ਨੂੰ ਘੱਟ ਕੀਤਾ ਜਾਵੇ।

ਇਹ ਸਭ ਤੋਂ ਸਫ਼ਲ ਆਯੋਜਨ – ਨਵੀਨ ਸ਼ਾਹ

ਨਵਿਕਾ ਗਰੁੱਪ ਆਫ ਕੰਪਨੀਜ਼ ਦੇ ਚੀਫ ਐਕਜ਼ੀਕਿਊਟਿਵ ਆਫਿਸਰ ਨਵੀਨ ਸ਼ਾਹ ਨੇ ਕਿਹਾ ਕਿ ਮੇਰੇ ਮਨ ਵਿਚ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਮਨਾਉਣ ਦਾ ਵਿਚਾਰ ਆਇਆ ਤੇ ਨਾਲ ਹੀ ਭਾਰਤ ਦਾ ਜਨਮ ਦਿਨ ਮਨਾਉਣ ਦਾ ਵਿਚਾਰ ਵੀ ਆਇਆ। ਅਸੀਂ ਆਪਣੇ ਦੋਸਤਾਂ, ਆਪਣੇ ਪਰਿਵਾਰਕ ਮੈਂਬਰਾਂ ਤੇ ਮਿੱਤਰਾਂ ਦਾ ਜਨਮ ਦਿਨ ਮਨਾਉਂਦੇ ਹਾਂ ਪਰੰਤੂ ਆਪਣੇ ਰਾਸ਼ਟਰ, ਜ਼ੋ ਸਾਡੀ ਮਿੱਟੀ ਹੈ, ਜਿਥੋਂ ਅਸੀਂ ਆਏ ਹਾਂ, ਜਿਥੇ ਸਾਡਾ ਸਰੀਰ ਬਣਿਆ ਹੈ, ਉਸ ਦਾ ਜਨਮ ਦਿਨ ਮਨਾਉਂਦੇ ਕਦੇ ਵੀ ਨਹੀਂ ਵੇਖਿਆ ਹੈ। ਇਸ ਲਈ ਮੇਰੇ ਮਨ ਵਿਚ ਰਾਸ਼ਟਰ ਦਾ ਜਨਮ ਦਿਨ ਮਨਾਉਣ ਦਾ ਵਿਚਾਰ ਆਇਆ ਅਤੇ ਮੈਂਨੂੰ ਮਾਣ ਹੈ ਕਿ ਮੇਰੇ ਵੱਲੋਂ ਇਹ ਪਹਿਲ ਕੀਤੀ ਗਈ ਅਤੇ ਸਾਡੇ ਮਹਿਮਾਨਾਂ ਵੱਲੋਂ ਅਮਰੀਕਾ ਵਿਚ ਇਹ ਅਨੁਭਵ ਕੀਤਾ ਗਿਆ, ਜੋ ਕਿ ਸਭ ਤੋਂ ਸਫ਼ਲ ਆਯੋਜਨ ਸੀ। ਮੈਂਨੂੰ ਉਮੀਦ ਹੈ ਕਿ ਹਰ ਸਾਲ ਅਸੀਂ ਸੁਤੰਤਰਤਾ ਦਿਵਸ ਇਸੇ ਤਰ੍ਹਾਂ ਮਨਾਉਂਦੇ ਰਹਾਂਗੇ ਅਤੇ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਨੂੰ ਭਵਿੱਖ ਵਿਚ ਮਨਾਉਣ ਲਈ ਸੱਦਾ ਦਿੰਦੇ ਰਹਾਂਗੇ।

ਭਾਰਤੀ ਭਾਈਚਾਰਾ ਅਤੇ ਭਾਰਤ ਸਾਡੀ ਪ੍ਰਾਥਮਿਕਤਾ : ਨਵਿਕਾ ਗਰੁੱਪ ਆਫ਼ ਕੰਪਨੀਜ਼ ਦੀ ਕੈਪੀਟਲ ਮੈਨੇਜਮੈਂਟ ਡਾਇਰੈਕਟਰ ਨੇਹਾ ਭੰਸਾਲੀ ਨਵਿਕਾ ਗਰੁੱਪ ਆਫ਼ ਕੰਪਨੀਜ਼ ਦੀ ਕੈਪੀਟਲ ਮੈਨੇਜਮੈਂਟ ਡਾਇਰੈਕਟਰ ਨੇਹਾ ਭੰਸਾਲੀ ਨੇ ਸੁਤੰਤਰਤਾ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਇਹ ਪ੍ਰੋਗਰਾਮ ਇੱਕ ਬਹੁਤ ਹੀ ਚੰਗਾ ਵਿਚਾਰ ਸੀ, ਜ਼ੋ ਸਾਡੀ ਕੰਪਨੀ ਦੇ ਸੀਈਓ ਦੀ ਪਹਿਲ ਕਾਰਨ ਸੰਭਵ ਹੋ ਸਕਿਆ ਹੈ ਜੋ ਸਾਡੇ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ। ਸਾਰਿਆਂ ਨੇ ਇਸ ਲਈ ਸਖਤ ਮਿਹਨਤ ਕੀਤੀ, ਜਿਸ ਦਾ ਸਕਾਰਾਤਮਕ ਨਤੀਜਾ ਸਾਹਮਣੇ ਆਇਆ ਹੈ। ਹਾਲਾਂਕਿ ਅਸੀਂ ਇੱਕ ਨਿੱਜੀ ਕੰਪਨੀ ਹਾਂ, ਪਰੰਤੂ ਸਾਡੇ ਲਈ ਭਾਰਤੀ ਭਾਈਚਾਰਾ ਅਤੇ ਭਾਰਤ ਸਾਡੀ ਪ੍ਰਾਥਮਿਕਤਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਪ੍ਰਵਾਸੀ ਭਾਈਚਾਰੇ ਲਈ ਹੋਰ ਵੀ ਪ੍ਰੋਗਰਾਮ ਲਿਆਵਾਂਗੇ।

ਅਸੀਂ ਸਾਡੇ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਕਰਦੇ ਹਾਂ ਭੇਟ : ਰਾਜ ਬਿਆਨੀ

ਅਮਰੀਕਨ ਐਸੋਸੀਏਸ਼ਨ ਆਫ਼ ਫਿਜੀਸ਼ੀਅਨਜ਼ ਆਫ਼ ਇੰਡੀਅਨ ਓਰੀਜ਼ਨ ਦੇ ਪ੍ਰਧਾਨ ਰਾਜ ਬਿਆਨੀ ਨੇ ਕਿਹਾ ਕਿ ਭਾਰਤ ਦੇ 79ਵੇਂ ਸੁਤੰਤਰਤਾ ਦਿਵਸ ਤੇ ਕਰਵਾਏ ਜਾ ਰਹੇ ਸਮਾਗਮ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਤੇ ਖੁਸ਼ੀ ਦੀ ਗੱਲ ਹੈ। ਇਹ ਸਮਾਗਮ ਸਫ਼ਲ ਰਿਹਾ ਤੇ ਕੁੱਲ ਮਿਲਾ ਕੇ ਮਾਹੌਲ ਪੂਰਾ ਉਤਸ਼ਾਹ ਭਰਪੂਰ ਸੀ। ਨਾਲ ਹੀ, ਅਸੀਂ ਸਾਰਿਆਂ ਨੇ ਅਜ਼ਾਦੀ ਘੁਲਾਟੀਆਂ ਦੇ ਪ੍ਰਤੀ ਸ਼ਰਧਾਂਜਲੀ ਭੇਟ ਕਰਦਿਆਂ ਸਨਮਾਨ ਵੀ ਪ੍ਰਗਟ ਕੀਤਾ। ਜਿਵੇਂ ਅਸੀਂ ਸਾਡੇ ਅਤੀਤ ਦਾ ਸਨਮਾਨ ਕਰਦੇ ਹਾਂ, ਵਰਤਮਾਨ ਦਾ ਜਸ਼ਨ ਮਨਾਉਂਦੇ ਹਾਂ ਅਤੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ। ਆਓ ਸਾਰੇ ਮਿਲ ਕੇ ਵੰਦੇ ਮਾਤਰਮ ਅਤੇ ਜੈ ਹਿੰਦ ਕਹੀਏ।

ਭਾਰਤ ਦੀ ਅਜ਼ਾਦੀ ਲਈ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਨਮਨ : ਮਧੂ ਪਾਰਿਕ

79ਵੇਂ ਸੁਤੰਤਰਤਾ ਦਿਵਸ ਤੇ ਵਧਾਈ ਦਿੰਦਿਆਂ ਬਲੂ ਸਕਾਈ ਹਾਸਪੀਟੈਲਿਟੀ ਸੋਲਿਊਸ਼ਨ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਧੂ ਪਾਰਿਕ ਨੇ ਕਿਹਾ ਕਿ ਮੈਂ ਉਨ੍ਹਾਂ ਭਾਰਤੀ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ ਅਤੇ ਆਪਣਾ ਸਰਵਉੱਚ ਬਲੀਦਾਨ ਦੇ ਕੇ ਅੰਗਰੇਜਾਂ ਦੀ ਗੁਲਾਮੀ ਤੋਂ ਭਾਰਤ ਨੂੰ ਆਜਾਦ ਕਰਵਾਇਆ।

ਇਸ ਉਪਰੰਤ ਮੈਸਾਚੂਏਟਸ ਦੇ ਗਵਰਨਰ ਮੌਰਾ ਟੀ. ਹਿੱਲੀ ਨੇ ਅਮਰੀਕਾ ਚ 15 ਅਗਸਤ ਨੂੰ ਭਾਰਤ ਦਿਵਸ ਵਜੋਂ ਮਨਾਉਣ ਦੀ ਕੀਤੀ ਗਈ। ਇਸ ਐਲਾਨ ਲਈ ਪ੍ਰਵਾਸੀ ਭਾਰਤੀਆਂ ਨੇ ਗਵਰਨਰ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਗਿਆ।

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...