ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੰਮ ਨਹੀਂ ਹੋ ਪਾ ਰਹੇ ਪੂਰੇ ਤਾਂ ਹੋ ਸਕਦਾ ਹੈ ਸ਼ਨੀ ਦੋਸ਼, ਇਹ ਉਪਾਅ ਹੋ ਸਕਦੇ ਹਨ ਮਦਦਗਾਰ

ਕਈਂ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਅਸੀਂ ਬਹੁਤ ਚੰਗੇ ਨਤੀਜੇ ਹਾਸਲ ਨਹੀਂ ਕਰ ਸਕਦੇ । ਸਾਨੂੰ ਬਾਰ ਬਾਰ ਨਾਕਾਮਯਾਬੀ ਹਾਸਿਲ ਹੁੰਦੀ ਹੈ । ਸ਼ਨੀਦੇਵ ਦੀ ਪੂਜਾ ਅਧੂਰੇ ਕੰਮਾਂ ਨੂੰ ਪੂਰਾ ਕਰਨ ਚ ਹੋ ਸਕਦਾ ਹੈ ਮਦਦਗਾਰ।

ਕੰਮ ਨਹੀਂ ਹੋ ਪਾ ਰਹੇ ਪੂਰੇ ਤਾਂ ਹੋ ਸਕਦਾ ਹੈ ਸ਼ਨੀ ਦੋਸ਼, ਇਹ ਉਪਾਅ ਹੋ ਸਕਦੇ ਹਨ ਮਦਦਗਾਰ
ਜੇ ਤੁਹਾਡਾ ਸ਼ਨੀ ਵੀ ਗੁੱਸੇ ‘ਚ ਹੈ ਤਾਂ ਕਰੋ ਇਹ ਉਪਾਅ
Follow Us
tv9-punjabi
| Updated On: 06 Feb 2023 14:58 PM IST
ਕਈਂ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਅਸੀਂ ਬਹੁਤ ਚੰਗੇ ਨਤੀਜੇ ਹਾਸਲ ਨਹੀਂ ਕਰ ਸਕਦੇ । ਸਾਨੂੰ ਬਾਰ ਬਾਰ ਨਾਕਾਮਯਾਬੀ ਹਾਸਿਲ ਹੁੰਦੀ ਹੈ । ਜੋਤਿਸ਼ ਸ਼ਾਸਤਰ ਇਸ ਪਿੱਛੇ ਸਾਡੇ ਗ੍ਰਹਿ ਦੀ ਦਸ਼ਾ ਦਸਦੇ ਹਨ । ਇਸ ਲਈ ਸਾਡੇ ਦੇਸ਼ ਵਿੱਚ ਜਿਆਦਾਤਰ ਲੋਕ ਧਰਮ ਦੇ ਨਾਲ-ਨਾਲ ਗ੍ਰਹਿ, ਤਾਰਾਮੰਡਲ ਆਦਿ ਨੂੰ ਵੀ ਖਾਸ ਤੋਰ ਤੇ ਮੰਨਦੇ ਹਨ। ਆਮ ਤੌਰ ‘ਤੇ ਜੇਕਰ ਕਿਸੇ ਨੇ ਕੋਈ ਵੀ ਵੱਡਾ ਜਾਂ ਸ਼ੁਭ ਕੰਮ ਕਰਨਾ ਹੁੰਦਾ ਹੈ ਤਾਂ ਉਹ ਜੋਤਸ਼ੀਆਂ ਤੋਂ ਆਪਣੇ ਭਵਿੱਖ ਦੇ ਗ੍ਰਹਿ ਅਤੇ ਤਾਰਾਮੰਡਲ ਦੀ ਜਾਣਕਾਰੀ ਜ਼ਰੂਰ ਲੈਂਦਾ ਹੈ। ਹਿੰਦੂ ਧਰਮ ਵਿੱਚ ਇੱਕ ਮਾਨਤਾ ਹੈ ਕਿ ਜੇਕਰ ਤੁਹਾਡਾ ਸ਼ਨੀ ਤੁਹਾਡੇ ਉੱਤੇ ਨਾਰਾਜ਼ ਚੱਲ ਰਿਹਾ ਹੈ ਤਾਂ ਇਸ ਦਾ ਤੁਹਾਡੇ ਜੀਵਨ ਉੱਤੇ ਬਹੁਤ ਮਾੜਾ ਅਸਰ ਪੈਣ ਵਾਲਾ ਹੈ। ਕਿਹਾ ਜਾਂਦਾ ਹੈ ਕਿ ਤੁਹਾਡੇ ‘ਤੇ ਸ਼ਨੀ ਦੀ ਬੁਰੀ ਨਜ਼ਰ ਤੁਹਾਡੇ ਸਾਰੇ ਕੰਮ ਖਰਾਬ ਕਰ ਸਕਦੀ ਹੈ। ਜੇਕਰ ਤੁਹਾਡੀ ਕੁੰਡਲੀ ਵਿੱਚ ਸ਼ਨੀ ਮਾੜੀ ਥਾਂ ਤੇ ਹੈ ਤਾਂ ਇਹ ਤੁਹਾਡੇ ਲਈ ਬਹੁਤ ਪਰੇਸ਼ਾਨੀ ਵਾਲਾ ਹੋ ਸਕਦਾ ਹੈ।

ਸ਼ਨੀ ਦੇ ਪ੍ਰਕੋਪ ਤੋਂ ਡਰਦੇ ਹਨ ਲੋਕ

ਸਾਡੇ ਦੇਸ਼ ਵਿੱਚ ਵੀ ਆਮ ਆਦਮੀ ਤੋਂ ਲੈ ਕੇ ਵੱਡੇ ਉਦਯੋਗਪਤੀ ਤੱਕ ਸ਼ਨੀ ਦੇਵ ਦੀ ਬੁਰੀ ਨਜ਼ਰ ਤੋਂ ਡਰਦੇ ਹਨ। ਸ਼ਨੀ ਨੂੰ ਸ਼ਾਂਤ ਕਰਨ ਲਈ ਦੇਸ਼ ਦੇ ਵੱਡੇ-ਵੱਡੇ ਉਦਯੋਗਪਤੀ ਦੇਸ਼ ਦੇ ਵੱਡੇ-ਵੱਡੇ ਮੰਦਿਰਾਂ ‘ਚ ਪੂਜਾ-ਪਾਠ ਕਰਵਾਉਂਦੇ ਹਨ। ਉਹ ਸ਼ਨੀ ਦੀ ਬੁਰੀ ਨਜਰ ਦੇ ਡਰੋਂ ਆਪਣੇ ਕਰੋੜਾਂ ਦੇ ਪ੍ਰੋਜੈਕਟ ਬੰਦ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਸ਼ਨੀ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ ਵੀ ਸਾਲ 2023 ‘ਚ ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਉਪਾਅ ਜ਼ਰੂਰ ਕਰੋ ਤਾਂ ਜੋ ਤੁਹਾਡਾ ਸਾਲ ਸਫਲਤਾ ਅਤੇ ਖੁਸ਼ੀਆਂ ‘ਚ ਬਤੀਤ ਹੋਵੇ।

ਸ਼ਨੀਵਾਰ ਨੂੰ ਦਾਨ ਕਰਨਾ ਮੰਨਿਆ ਗਿਆ ਸ਼ੁਭ

ਜੋਤਿਸ਼ ਸ਼ਾਸਤਰ ਅਨੁਸਾਰ ਹਰ ਵਿਅਕਤੀ ਨੂੰ ਗ੍ਰਹਿ ਆਪਣੇ ਅਨੁਸਾਰ ਫਲ ਦਿੰਦੇ ਹਨ। ਪਰ ਜੋਤਿਸ਼ ਨੇ ਗ੍ਰਹਿਆਂ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਕਈ ਤਰੀਕੇ ਵੀ ਦੱਸੇ ਹਨ। ਇਨ੍ਹਾਂ ਵਿੱਚੋਂ ਇੱਕ ਉਪਾਅ ਹੈ ਜਿਸ ਨਾਲ ਤੁਸੀਂ ਸ਼ਨੀ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ। ਇਹ ਸ਼ਨੀਵਾਰ ਨੂੰ ਦਾਨ ਕਰਨਾ ਹੈ। ਜੇਕਰ ਤੁਸੀਂ ਸ਼ਨੀ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਾਲਾ ਕੰਬਲ, ਛੱਤਰੀ, ਕਾਲੀ ਜੁੱਤੀ, ਖਿਚੜੀ ਆਦਿ ਲੋੜਵੰਦ ਲੋਕਾਂ ਨੂੰ ਦਾਨ ਕਰ ਸਕਦੇ ਹੋ।

ਮਾਸ, ਸ਼ਰਾਬ ਅਤੇ ਬੁਰੇ ਕਮਾਂ ਤੋਂ ਰਹੋ ਦੂਰ

ਜੇਕਰ ਤੁਸੀਂ ਸ਼ਨੀ ਦੇ ਬੁਰੇ ਪ੍ਰਭਾਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਕੁੰਡਲੀ ਦੇ ਹਿਸਾਬ ਨਾਲ ਉਪਾਅ ਕਰੋ। ਜੇਕਰ ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਬੁਰੀ ਨਜਰ ਚੱਲ ਰਹੀ ਹੈ, ਤਾਂ ਤੁਹਾਨੂੰ ਮਾਸ ਸ਼ਰਾਬ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼ਨੀ ਮੰਤਰ ਦਾ ਜਾਪ ਕਰਦੇ ਰਹੋ ਅਤੇ ਮਾੜੇ ਕੰਮਾਂ ਤੋਂ ਬਚੋ। ਕਿਉਂਕਿ ਸ਼ਨੀ ਦੇਵ ਨੂੰ ਬੁਰਾ ਕੰਮ ਕਰਨ ਵਾਲੇ ਲੋਕਾਂ ‘ਤੇ ਜ਼ਿਆਦਾ ਗੁੱਸਾ ਆਉਂਦਾ ਹੈ।

ਸਰ੍ਹੋਂ ਦਾ ਤੇਲ ਕਰੋ ਦਾਨ

ਜੇਕਰ ਤੁਸੀਂ ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹਰ ਸ਼ਨੀਵਾਰ ਸਰ੍ਹੋਂ ਦੇ ਤੇਲ ਦਾ ਦਾਨ ਕਰੋ। ਸ਼ਨੀ ਦੇਵ ਸਰ੍ਹੋਂ ਦੇ ਤੇਲ ਦੇ ਦਾਨ ਨਾਲ ਜਲਦੀ ਖੁਸ਼ ਹੋ ਜਾਂਦੇ ਹਨ। ਇਸ ਦੇ ਨਾਲ ਹੀ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋਣ ਲੱਗ ਪੈਣਗੀਆਂ ।

ਭਗਵਾਨ ਸ਼ਿਵ ਦੀ ਕਰੋ ਪੂਜਾ

ਜੇਕਰ ਤੁਹਾਡੀ ਕੁੰਡਲੀ ‘ਚ ਸ਼ਨੀ ਦੋਸ਼ ਕਾਰਨ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਤੁਹਾਨੂੰ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ। ਭਗਵਾਨ ਸ਼ਿਵ ਨੂੰ ਦੇਵਤਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਸ਼ਿਵਲਿੰਗ ‘ਤੇ ਜਲ ਚੜ੍ਹਾਓ। ਸ਼ਮੀ ਪੱਤਰ ਚੜ੍ਹਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਸ਼ਨੀ ਦੋਸ਼ ਵੀ ਦੂਰ ਹੋ ਜਾਂਦਾ ਹੈ ਅਤੇ ਸ਼ਨੀ ਸਾਧਸਤੀ ਤੋਂ ਜਲਦੀ ਮੁਕਤੀ ਮਿਲਦੀ ਹੈ।

ਜਰੂਰ ਕਰੋ ਹਨੂੰਮਾਨ ਜੀ ਦੀ ਪੂਜਾ

ਹਿੰਦੂ ਧਰਮ ਗ੍ਰੰਥਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਨੂੰਮਾਨ ਜੀ ਸ਼ਨੀ ਦੋਸ਼ ਤੋਂ ਵੀ ਸਾਡੀ ਰੱਖਿਆ ਕਰਦੇ ਹਨ। ਇਸ ਦੇ ਸ਼ਨੀ ਦੋਸ਼ ਤੋਂ ਬੱਚਣ ਲਈ ਸਾਨੂੰ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਹਨੂੰਮਾਨ ਚਾਲੀਸਾ ਦਾ ਪਾਠ ਹਰ ਰੋਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵੀ ਸ਼ਨੀ ਦੇਵ ਸ਼ਾਂਤ ਹੁੰਦੇ ਹਨ।

ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...