Ram Navami 2023: ਸ਼ੁਭ ਯੋਗ ‘ਚ ਰਾਮਨਵਮੀ, ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਮਿਲਣਗੇ ਧਨ ਲਾਭ ਦੇ ਚੰਗੇ ਮੌਕੇ
Ram Navami Pooja: ਸਾਲ 2023 'ਚ ਭਗਵਾਨ ਰਾਮ ਦੇ ਜਨਮ ਦਿਨ ਮੌਕੇ ਇਕ ਬਹੁਤ ਹੀ ਸ਼ੁਭ ਅਤੇ ਦੁਰਲੱਭ ਸੰਜੋਗ ਬਣ ਰਿਹਾ ਹੈ। ਜਿਸ ਕਾਰਨ ਰਾਮ ਨੌਮੀ 'ਤੇ ਭਗਵਾਨ ਰਾਮ ਦੀ ਪੂਜਾ ਕਰਨਾ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੋਵੇਗਾ।
Ram Navami 2023: ਸ਼ੁਭ ਯੋਗ ‘ਚ ਰਾਮਨਵਮੀ, ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਮਿਲਣਗੇ ਧਨ ਲਾਭ ਦੇ ਚੰਗੇ ਮੌਕੇ
Ram Navami Pooja 2023: ਹਿੰਦੂ ਕਲੰਡਰ ਦੇ ਮੁਤਾਬਕ, ਭਗਵਾਨ ਰਾਮ ਦਾ ਜਨਮ ਦਿਨ ਹਰ ਸਾਲ ਚੈਤਰ ਮਹੀਨੇ ਦੇ ਸ਼ੁਕਲ ਪੱਖ ਦੀ ਨਵਮੀ ਤਿਥੀ ਨੂੰ ਮਨਾਇਆ ਜਾਂਦਾ ਹੈ। ਨਰਾਤਰੀਆਂ ਦਾ ਤਿਉਹਾਰ ਚੈਤਰ ਮਹੀਨੇ ਦੀ ਪ੍ਰਤਿਪਦਾ ਸ਼ੁਕਲ ਪੱਖ ਤੋਂ ਨਵਮੀ ਤਾਰੀਖ ਤੱਕ ਮਨਾਇਆ ਜਾਂਦਾ ਹੈ। ਨਵਰਾਤਰੀ ‘ਤੇ ਨੌਂ ਦਿਨ ਮਾਂ ਦੁਰਗਾ (Maa Durga) ਦੀ ਪੂਜਾ ਕਰਦੇ ਹੋਏ ਭਗਵਾਨ ਰਾਮ ਦਾ ਜਨਮ ਦਿਨ ਨਵਮੀ ਤਿਥੀ ਨੂੰ ਮਨਾਇਆ ਜਾਂਦਾ ਹੈ। ਭਗਵਾਨ ਰਾਮ ਨੂੰ ਭਗਵਾਨ ਵਿਸ਼ਨੂੰ ਦਾ ਸੱਤਵਾਂ ਅਵਤਾਰ ਮੰਨਿਆ ਜਾਂਦਾ ਹੈ।
ਇਸ ਵਾਰ ਰਾਮ ਨੌਮੀ ਦਾ ਤਿਉਹਾਰ 30 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਸ਼ਾਸਤਰਾਂ ਮੁਤਾਬਕ ਭਗਵਾਨ ਰਾਮ ਦਾ ਜਨਮ ਚੈਤਰ ਮਹੀਨੇ ਦੇ ਸ਼ੁਕਲ ਪੱਖ ਦੀ ਨਵਮੀ ਤਿਥੀ ਨੂੰ ਦੁਪਹਿਰ ਵੇਲੇ ਹੋਇਆ ਸੀ।


