Om Banna Temple: ਰਾਜਸਥਾਨ ਦਾ ਉਹ ਮੰਦਿਰ, ਜਿੱਥੇ ਰੱਬ ਦੇ ਰੂਪ ‘ਚ ਪੂਜਿਆ ਜਾਂਦਾ ‘Bullet’ ਮੋਟਰਸਾਈਕਲ, ਦਿਲਚਸਪ ਹੈ ਕਹਾਣੀ
Bullet Baba Mandir Story: ਰਾਜਸਥਾਨ 'ਚ ਇੱਕ ਓਮ ਬੰਨਾ ਮੰਦਿਰ ਹੈ। ਇਸ ਨੂੰ 'ਬੁਲੇਟ ਬਾਬਾ ਮੰਦਿਰ' ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੋ ਵੀ ਇਸ ਮੰਦਿਰ 'ਚ ਪੂਜਾ ਕਰਨ ਜਾਂਦਾ ਹੈ, ਉਸ ਨੂੰ ਸੜਕ ਹਾਦਸਿਆਂ ਤੋਂ ਮੁਕਤੀ ਮਿਲ ਜਾਂਦੀ ਹੈ। ਇੱਥੇ, ਨਾ ਸਿਰਫ਼ ਬੁਲੇਟ ਬਾਈਕ ਦੀ ਪੂਜਾ ਕੀਤੀ ਜਾਂਦੀ ਹੈ, ਸਗੋਂ ਇਸ ਨੂੰ ਸ਼ਰਾਬ, ਨਾਰੀਅਲ ਤੇ ਫੁੱਲ ਵੀ ਚੜ੍ਹਾਏ ਜਾਂਦੇ ਹਨ।
Om Banna Temple Rajasthan: ਆਸਥਾ ਵਿਅਕਤੀ ਨੂੰ ਪਰਮਾਤਮਾ ਦੀ ਭਾਲ ਕਰਨ ਲਈ ਪ੍ਰੇਰਿਤ ਕਰਦੀ ਹੈ, ਪਰ ਰਾਜਸਥਾਨ ‘ਚ ਇੱਕ ਅਜਿਹਾ ਮੰਦਿਰ ਹੈ ਜਿੱਥੇ ਮੂਰਤੀ ਦੀ ਨਹੀਂ ਸਗੋਂ ਬੁਲੇਟ ਬਾਈਕ ਦੀ ਪੂਜਾ ਕੀਤੀ ਜਾਂਦੀ ਹੈ। ਤੁਸੀਂ ਇਹ ਸੁਣ ਕੇ ਹੈਰਾਨ ਹੋ ਸਕਦੇ ਹੋ, ਪਰ ਇਹ ਸੱਚ ਹੈ। ਇਸ ਮੰਦਿਰ ਨੂੰ ਓਮ ਬੰਨਾ ਮੰਦਿਰ ਕਿਹਾ ਜਾਂਦਾ ਹੈ। ਇਸ ਨੂੰ “ਬੁਲੇਟ ਬਾਬਾ ਮੰਦਿਰ” ਵੀ ਕਿਹਾ ਜਾਂਦਾ ਹੈ।
ਇਹ ਮੰਦਿਰ ਪਾਲੀ-ਜੋਧਪੁਰ ਹਾਈਵੇਅ ਦੇ ਨੇੜੇ ਸਥਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਜੋ ਵੀ ਇਸ ਮੰਦਿਰ ‘ਚ ਪੂਜਾ ਕਰਨ ਜਾਂਦਾ ਹੈ, ਉਸ ਨੂੰ ਸੜਕ ਹਾਦਸਿਆਂ ਤੋਂ ਮੁਕਤੀ ਮਿਲਦੀ ਹੈ। ਇੱਥੇ ਨਾ ਸਿਰਫ਼ ਬੁਲੇਟ ਬਾਈਕ ਦੀ ਪੂਜਾ ਕੀਤੀ ਜਾਂਦੀ ਹੈ, ਸਗੋਂ ਇਸ ਨੂੰ ਸ਼ਰਾਬ, ਨਾਰੀਅਲ ਤੇ ਫੁੱਲ ਵੀ ਚੜ੍ਹਾਏ ਜਾਂਦੇ ਹਨ। ਇਸ ਮੰਦਿਰ ਦੀ ਇੱਕ ਦਿਲਚਸਪ ਕਹਾਣੀ ਵੀ ਹੈ। ਆਓ ਜਾਣਦੇ ਹਾਂ।
ਥਾਣੇ ਤੋਂ ਚਲਾ ਜਾਂਦਾ ਸੀ ਮੋਟਰਸਾਈਕਲ
ਓਮ ਬੰਨਾ ਮੰਦਿਰ ਦੇ ਪਿੱਛੇ ਇੱਕ ਬੁਲੇਟ ਬਾਈਕ ਖੜੀ ਹੈ। ਇਸ ਦਾ ਨੰਬਰ RNJ 7773 ਹੈ। ਲੋਕ ਇਸ ਨੂੰ ਫੁੱਲ, ਨਾਰੀਅਲ, ਸ਼ਰਾਬ ਤੇ ਪੈਸੇ ਚੜ੍ਹਾਉਂਦੇ ਹਨ। ਕਿਹਾ ਜਾਂਦਾ ਹੈ ਕਿ ਇਹ ਬੁਲੇਟ ਬਾਈਕ ਕਦੇ ਓਮ ਬੰਨਾ ਨਾਮ ਦਾ ਵਿਅਕਤੀ ਚਲਾ ਰਿਹਾ ਸੀ। ਉਸ ਦੀ ਮੌਤ ਇੱਕ ਸੜਕ ਹਾਦਸੇ ‘ਚ ਹੋ ਗਈ। ਕਿਹਾ ਜਾਂਦਾ ਹੈ ਕਿ ਓਮ ਬੰਨਾ ਇਸੇ ਬੁਲੇਟ ਬਾਈਕ ‘ਤੇ ਸਵਾਰ ਸੀ। ਹਾਦਸੇ ਤੋਂ ਬਾਅਦ, ਪੁਲਿਸ ਬੁਲੇਟ ਬਾਈਕ ਨੂੰ ਪੁਲਿਸ ਸਟੇਸ਼ਨ ਲੈ ਆਈ, ਪਰ ਹਰ ਰੋਜ਼ ਬਾਈਕ ਉਸੇ ਜਗ੍ਹਾ ਜਾਂਦੀ ਸੀ, ਜਿੱਥੇ ਓਮ ਬੰਨਾ ਦੀ ਮੌਤ ਹੋ ਗਈ ਸੀ।
ਮੰਦਿਰ ਬਣਾਇਆ ਗਿਆ
ਇਹ ਵਾਰ-ਵਾਰ ਹੋਣ ਲੱਗਾ। ਪੁਲਿਸ ਨੇ ਬਾਈਕ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਤਾਲਾ ਲਗਾ ਦਿੱਤਾ। ਉਨ੍ਹਾਂ ਨੇ ਬਾਈਕ ਤੋਂ ਪੈਟਰੋਲ ਵੀ ਕੱਢ ਦਿੱਤਾ, ਪਰ ਫਿਰ ਮੋਟਰਸਾਈਕਲ ਰਹੱਸਮਈ ਢੰਗ ਨਾਲ ਉਸ ਜਗ੍ਹਾ ‘ਤੇ ਪੁਹੰਚ ਜਾਂਦਾ ਸੀ, ਜਿੱਥੇ ਓਮ ਬੰਨਾ ਦੀ ਮੌਤ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ, ਸਥਾਨਕ ਲੋਕ ਇਕੱਠੇ ਹੋਏ ਤੇ ਉਸ ਜਗ੍ਹਾ ‘ਤੇ ਓਮ ਬੰਨਾ ਦਾ ਮੰਦਰ ਬਣਾਇਆ। ਉਸ ਦਾ ਮੋਟਰਸਾਈਕਲ ਵੀ ਹਮੇਸ਼ਾ ਲਈ ਉੱਥੇ ਰੱਖ ਦਿੱਤਾ ਗਿਆ।
ਓਮ ਬੰਨਾ ਦੀ ਮੌਤ 2 ਦਸੰਬਰ, 1988 ਨੂੰ ਹੋਈ। ਲੋਕਾਂ ਨੂੰ ਇਸ ਪੁਰਾਣੇ ਮੰਦਰ ‘ਚ ਵਿਸ਼ਵਾਸ ਹੈ। ਰਾਜਸਥਾਨ ਭਰ ਤੋਂ ਲੋਕ ਇੱਥੇ ਪੂਜਾ ਕਰਨ ਆਉਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਓਮ ਬੰਨਾ ਇਸ ਮੰਦਰ ‘ਚ ਆਉਣ ਵਾਲੇ ਹਰ ਵਿਅਕਤੀ ਦੀ ਰੱਖਿਆ ਕਰਦਾ ਹੈ।
ਇਹ ਵੀ ਪੜ੍ਹੋ
Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਧਾਰਮਿਕ ਵਿਸ਼ਵਾਸਾਂ ‘ਤੇ ਅਧਾਰਤ ਹੈ। TV9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।


