Muktsar Sahib: ਮੁਕਤਸਰ ਸਾਹਿਬ ਦੇ ਪਵਿੱਤਰ ਗੁਰਦੁਆਰੇ, ਜਿੱਥੇ ਗੁਰੂ ਨੇ ਦਿੱਤੇ ਸੀ ਮੁਕਤੀ ਦੇ ਵਰ
Gurudwara Muktsar Sahib History: ਗੁਰੂ ਸਾਹਿਬ ਨੇ ਜਖ਼ਮੀ ਪਏ ਭਾਈ ਮਹਾਂ ਸਿੰਘ (40 ਮੁਕਤਿਆਂ ਵਿੱਚ ਇੱਕ ਸਿੰਘ) ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਅਤੇ ਸਿੱਖ ਦੀ ਅਰਜ਼ੋਈ ਉੱਪਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲਿਖਿਆ ਬੇਦਾਵਾ ਪਾੜ ਕੇ ਟੁੱਟੀ ਨੂੰ ਗੰਢ ਲਿਆ ਸੀ। ਇਸੇ ਕਰਕੇ ਇਸ ਪਵਿੱਤਰ ਅਸਥਾਨ ਨੂੰ ਸੰਗਤਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਕਹਿ ਕੇ ਸਤਿਕਾਰਦੀਆਂ ਹਨ।

Muktsar sahib: ਮੁਕਤਸਰ ਸਾਹਿਬ ਦੇ ਪਵਿੱਤਰ ਗੁਰਦੁਆਰੇ, ਜਿੱਥੇ ਗੁਰੂ ਨੇ ਦਿੱਤੇ ਸੀ ਮੁਕਤੀ ਦੇ ਵਰ
ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਅਤੇ 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ। ਜਿੱਥੇ ਹਰ ਸਾਲ 1 ਮਾਘ ਨੂੰ ਮੇਲਾ ਲੱਗਦਾ ਹੈ। ਜਿਸ ਨੂੰ ਮੇਲਾ ਮਾਘੀ ਕਿਹਾ ਜਾਂਦਾ ਹੈ। ਇਸ ਸਾਲ ਵੀ ਇਹ ਮੇਲਾ ਸ਼ੁਰੂ ਹੋ ਗਿਆ ਹੈ। ਸਾਲ 2025 ਵਿੱਚ ਇਹ ਮੇਲਾ 12 ਜਨਵਰੀ ਤੋਂ 15 ਜਨਵਰੀ ਤੱਕ ਲੱਗ ਰਿਹਾ ਹੈ। ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ੁਸ਼ੋਭਿਤ ਉਹਨਾਂ ਗੁਰੂਘਰਾਂ ਬਾਰੇ ਜਾਣਨ ਦੀ ਕੋਸ਼ਿਸ ਕਰਦੇ ਹਾਂ। ਜਿਨ੍ਹਾਂ ਦਾ ਇਤਿਹਾਸ ਉਸ ਖਿਦਰਾਣੇ ਦੀ ਢਾਬ ਤੇ ਹੋਈ ਜੰਗ ਨਾਲ ਜਾ ਜੁੜਦਾ ਹੈ।
ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ 4 ਅਹਿਮ ਗੁਰਦੁਆਰੇ ਹਨ। ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਨਤਮਸਤਕ ਆਉਂਦੀਆਂ ਹਨ। ਇਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਅਤੇ ਸੰਭਾਲ ਦੀ ਜਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ।
ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸਿੱਖ ਅਤੇ ਗੁਰੂ ਦੇ ਰਿਸ਼ਤੇ ਦੀ ਅਨੌਖੀ ਮਿਸਾਲ ਇਤਿਹਾਸ ਵਿੱਚ ਦਰਜ ਹੋ ਗਈ। ਇਸ ਅਸਥਾਨ ਤੇ ਗੁਰੂ ਸਾਹਿਬ ਨੇ ਜਖ਼ਮੀ ਪਏ ਭਾਈ ਮਹਾਂ ਸਿੰਘ (40 ਮੁਕਤਿਆਂ ਵਿੱਚ ਇੱਕ ਸਿੰਘ) ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਅਤੇ ਸਿੱਖ ਦੀ ਅਰਜ਼ੋਈ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਖਿਆ ਬੇਦਾਵਾ ਪਾੜ ਕੇ ਟੁੱਟੀ ਨੂੰ ਗੰਢ ਲਿਆ ਸੀ। ਇਸੇ ਕਰਕੇ ਇਸ ਪਵਿੱਤਰ ਅਸਥਾਨ ਨੂੰ ਸੰਗਤਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਕਹਿ ਕੇ ਸਤਿਕਾਰਦੀਆਂ ਹਨ।
ਟੁੱਟੀ ਗੰਢੀ ਸਾਹਿਬ ਵਿੱਚ ਇੱਕ ਵੱਡਾ ਸਰੋਵਰ ਵੀ ਹੈ। ਜਿੱਥੇ ਸੰਗਤਾਂ ਇਸਨਾਨ ਕਰਦੀਆਂ ਹਨ। ਇਹ ਸਰੋਵਰ ਤਰਨਤਾਰਨ ਦੇ ਦਰਬਾਰ ਸਾਹਿਬ ਦੇ ਸਰੋਵਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਰੋਵਰ ਹੈ। ਇਸ ਤੋਂ ਇਲਾਵਾ ਇੱਥੇ ਇੱਕ ਰੁੱਖ ਵੀ ਮੌਜੂਦ ਹੈ। ਮੰਨਿਆ ਜਾਂਦਾ ਹੈ ਕਿ ਇਸੀ ਰੁੱਖ ਨਾਲ ਗੁਰੂ ਗੋਬਿੰਦ ਸਾਹਿਬ ਨੇ ਆਪਣਾ ਘੋੜ੍ਹਾ ਬੰਨ੍ਹਿਆ ਸੀ।

- ਗੁਰਦੁਆਰਾ ਟੁੱਟੀ ਗੰਢੀ ਸਾਹਿਬ
ਗੁਰਦੁਆਰਾ ਮਾਤਾ ਭਾਗ ਕੌਰ ਜੀ
ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਪਾਤਸ਼ਾਹ ਨੇ ਜੰਗ ਵਿੱਚ ਜਖ਼ਮੀ ਹੋਈ ਮਾਤਾ ਭਾਗੋ ਜੀ ਦੀ ਖੁਦ ਦੇਖ-ਭਾਲ ਕੀਤੀ ਸੀ। ਮਾਤਾ ਭਾਗੋ ਜੀ ਵੱਲੋਂ ਕਹਿ ਵਚਨਾਂ ਕਾਰਨ ਹੀ ਉਹ ਚਾਲੀ ਸਿੰਘ ਮੁੜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਸਨ ਅਤੇ ਮੁਕਤੇ ਹੋਣ ਦਾ ਵਰ ਮਿਲਿਆ।
- ਗੁਰਦੁਆਰਾ ਮਾਤਾ ਭਾਗ ਕੌਰ ਜੀ