AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Hukamnama Sri Darbar Sahib 21 October 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 21 ਅਕਤੂਬਰ 2026

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 21 October 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 21 ਅਕਤੂਬਰ 2026
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 21 ਅਕਤੂਬਰ 2026
lalit-sharma
| Updated On: 21 Oct 2026 06:24 AM IST
Share

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥ ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥

ਪਦ ਅਰਥ: ਜੋ ਜੋ—ਜੇਹੜਾ ਜੇਹੜਾ (ਜੀਵ)। ਤਿਹ ਤਿਹ—ਉਸੇ ਉਸੇ (ਜੂਨ) ਵਿਚ। ਉਰਝਾਇਓ—(ਮਾਇਆ ਦੇ ਮੋਹ ਵਿਚ) ਫਸਿਆ ਹੋਇਆ ਹੈ। ਸੰਜੋਗਿ—ਚੰਗੀ ਕਿਸਮਤ ਨਾਲ। ਤਾਕੀ ਹੈ—(ਮੈਂ) ਤੱਕੀ ਹੈ। ਸਾਧ—ਹੇ ਗੁਰੂ! ਦੇ ਕਰਿ—ਦੇ ਕੇ। ਹਾਥ—{ਬਹੁ-ਵਚਨ} ਦੋਵੇਂ ਹੱਥ। ਹਰਿ ਰਾਇਆ—ਪ੍ਰਭੂ ਪਾਤਿਸ਼ਾਹ।1। ਭ੍ਰਮਿ—ਭਟਕ ਕੇ। ਥਿਤਿ—{iÔQiq} ਟਿਕਾਉ। ਪਾਈ—ਲੱਭੀ। ਕਰਉ—ਕਰਉਂ, ਮੈਂ ਕਰਦਾ ਹਾਂ। ਗੁਰ—ਹੇ ਗੁਰੂ! ਲਾਗਉਂ,ਮੈਂ ਲੱਗਦਾ ਹਾਂ। ਮਾਰਗੁ—ਰਸਤਾ। ਬਤਾਈ ਦੇਹੁ—ਬਤਾਇ ਦੇਹੁ।1। ਰਹਾਉ। ਉਪਾਵ—{ਲਫ਼ਜ਼ ਉਪਾਉ ਤੋਂ ਬਹੁ-ਵਚਨ} ਹੀਲੇ। ਕਉ—ਦੀ ਖ਼ਾਤਰ। ਬਚਿਤਿ—ਚਿੱਤ ਵਿਚ ਚੰਗੀ ਤਰ੍ਹਾਂ। ਚਿਤਿ—ਚਿੱਤ ਵਿਚ। ਧਰਉ—ਧਰਉਂ, ਮੈਂ ਧਰਦਾ ਹਾਂ। ਕਰਤ—ਕਰਦਿਆਂ। ਸਦ—ਸਦਾ। ਰੇ—ਹੇ ਭਾਈ! ਭੇਟੈ—ਮਿਲ ਪਏ। ਲਾਹੈ—ਦੂਰ ਕਰ ਦੇਵੇ। ਸਿਉ—ਨਾਲ। ਰੰਗੁ—ਪਿਆਰ। ਲਾਵੈ—ਜੋੜ ਦੇਵੇ।2। ਰੇ—ਹੇ ਭਾਈ! ਸਗਲ—ਸਾਰੇ। ਚੂਕੈ—ਮੁੱਕਦਾ। ਭੇਦ—ਵਿੱਥ। ਧੀਰਹਿ—ਧੀਰਜ ਕਰਦੇ। ਪੰਚਾ—ਗਿਆਨ-ਇੰਦ੍ਰੇ। ਰਹਤੁ—ਨਿਰਲੇਪ। ਅੰਮ੍ਰਿਤ—ਆਤਮਕ ਜੀਵਨ ਦੇਣ ਵਾਲਾ। ਰਿਦੈ—ਹਿਰਦੇ ਵਿਚ। ਸਿੰਚਾ—ਸਿੰਜ ਦੇਵੇ।3।

ਅਰਥ: ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ। ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ।1। ਰਹਾਉ। ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ। ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ। ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ। ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ। ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ।1। ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ ਮੇਰੀ ਮਾਇਆ, ਮੇਰੀ ਮਾਇਆ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ। (ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ।2। ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ। ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ।3।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Follow Us
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ...
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...