AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Hukamnama Sri Darbar Sahib 30th October 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 30 ਅਕਤੂਬਰ 2026

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 30th October 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 30 ਅਕਤੂਬਰ 2026
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 30 ਅਕਤੂਬਰ 2026
lalit-sharma
| Published: 30 Oct 2026 06:30 AM IST
Share

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਧਨਾਸਰੀ ਮਹਲਾ ੪ ॥

ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

ਪਦਅਰਥ: ਦਰਸਨ ਸੁਖੁ = ਦਰਸਨ ਦਾ ਆਤਮਕ ਆਨੰਦ। ਹੋਇ = ਮਿਲ ਜਾਏ। ਬੇਦਨਿ = (ਦਿਲ ਦੀ) ਪੀੜ।e ਅਵਰੁ ਕੋਇ = ਹੋਰ ਕੋਈ।ਰਹਾਉ। ਸਚੁ = ਸਦਾ-ਥਿਰ ਰਹਿਣ ਵਾਲਾ। ਕਉ = ਨੂੰ। ਕਿਸ ਕਉ = {ਲਫ਼ਜ਼ ‘ਕਿਸੁ’ ਦਾ ੁ ਸੰਬੰਧਕ ‘ਕਉ’ ਦੇ ਕਾਰਨ ਉੱਡ ਗਿਆ ਹੈ}।੧। ਵਰਤਦਾ = ਮੌਜੂਦ। ਸਭਿ = ਸਾਰੇ। ਥਾਵਹੁ = ਪਾਸੋਂ। ਤੂ ਇਕ = ਇਕ ਤੂ ਹੀ।੨। ਸਭੁ ਕੋ = ਹਰੇਕ ਜੀਵ। ਤੇ = ਤੋਂ। ਜੀਅ = {ਲਫ਼ਜ਼ ‘ਜੀਵ’ ਤੋਂ ਬਹੁ-ਵਚਨ}। ਮਾਹਿ = ਵਿਚ।੩। ਸਾਹ = ਹੇ ਸ਼ਾਹ! ਪਾਤਿਸ਼ਾਹ = ਹੇ ਪਾਤਿਸ਼ਾਹ! ਸਚੁ = ਸਦਾ-ਥਿਰ।੪।

ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Follow Us
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...