Holi 2024: ਹੋਲੀ ‘ਤੇ ਕਿਉਂ ਬਣਾਈਆਂ ਜਾਂਦੀਆਂ ਹਨ ਗੁਜੀਆ? ਕਿਸ ਦੇਵਤਾ ਨੂੰ ਲਗਾਉਂਦੇ ਹਨ ਭੋਗ? ਜਾਣੋ ਮਿਥਿਹਾਸਕ ਕਥਾ
Importance Of Gujiya : ਹੋਲੀ 'ਤੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਪਰ ਇਸ ਤਿਉਹਾਰ ਦੀ ਇਕ ਖਾਸ ਮਿਠਾਈ ਹੈ ਗੁਜੀਆ ਜੋ ਹਰ ਘਰ 'ਚ ਬਣਾਈ ਜਾਂਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਹੋਲੀ ਵਿੱਚ ਗੁਜੀਆ ਦਾ ਇੰਨਾ ਮਹੱਤਵ ਕਿਉਂ ਹੈ? ਆਓ ਜਾਣਦੇ ਹਾਂ ਇਸ ਦੇ ਮਿਥਿਹਾਸਕ ਇਤਿਹਾਸ ਬਾਰੇ।

Holi 2024: ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਰੰਗਾਂ ਦੇ ਤਿਉਹਾਰ ਹੋਲੀ ‘ਤੇ ਗੁਜੀਆ ਦੀ ਗੱਲ ਨਾ ਹੋਵੇ। ਹਰ ਸਾਲ ਹੋਲੀ ਤੋਂ ਪਹਿਲਾਂ, ਦੇਸ਼ ਭਰ ਵਿੱਚ ਲੋਕ ਗੁਜੀਆ ਬਣਾਉਂਦੇ ਹਨ ਹੋਲੀ ਦੀ ਤਿਆਰੀ ਵਿੱਚ, ਵੱਖ-ਵੱਖ ਕਿਸਮਾਂ ਦੇ ਨਮਕੀਨ ਦੇ ਨਾਲ ਹਰ ਘਰ ਵਿੱਚ ਗੁਜੀਆ ਬਣਾਈਆਂ ਜਾਂਦੀਆਂ ਹਨ। ਗੁਜੀਆ ਅਤੇ ਹੋਲੀ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਗੁਜੀਆ ਭਾਰਤ ਦੇ ਅਤੀਤ ਦਾ ਪ੍ਰਤੀਬਿੰਬ ਹੈ – ਬਿਲਕੁਲ ਸਮੋਸੇ ਵਾਂਗ। ਜਿਸ ਤਰ੍ਹਾਂ ਸਮੋਸਾ ਨੇ ਪੱਛਮੀ ਏਸ਼ੀਆ ਤੋਂ ਮੱਧ ਭਾਰਤ ਤੱਕ ਦਾ ਸਫਰ ਕੀਤਾ, ਗੁਜੀਆ ਦਾ ਵੀ ਅਜਿਹਾ ਹੀ ਇਤਿਹਾਸ ਹੈ। ਆਓ ਜਾਣਦੇ ਹਾਂ ਹੋਲੀ ਦੇ ਮੁੱਖ ਪਕਵਾਨ ਗੁਜੀਆ ਦੀ ਦਿਲਚਸਪ ਕਹਾਣੀ ਅਤੇ ਇਤਿਹਾਸ।
ਹੋਲੀ ‘ਤੇ ਕਿਉਂ ਬਣਾਈਆਂ ਜਾਂਦੀਆਂ ਹਨ ਗੁਜੀਆ ?
ਭਾਰਤ ਵਿੱਚ ਲੋਕ ਸਾਲਾਂ ਤੋਂ ਹੋਲੀ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਹੋਲੀ ਦਾ ਨਾਮ ਸੁਣਦੇ ਹੀ ਲੋਕਾਂ ਦੇ ਦਿਮਾਗ ‘ਚ ਰੰਗ-ਬਿਰੰਗੇ ਗੁਲਾਲ ਆਉਣ ਲੱਗਦੇ ਹਨ। ਦੂਜੇ ਪਾਸੇ ਜੇਕਰ ਪਕਵਾਨਾਂ ਦੀ ਗੱਲ ਕਰੀਏ ਤਾਂ ਹੋਲੀ ‘ਤੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ ਪਰ ਤਿਉਹਾਰ ਦੀ ਇਕ ਖਾਸ ਮਿਠਾਈ ਹੈ ਗੁਜੀਆ, ਜੋ ਅੱਜਕਲ ਲਗਭਗ ਹਰ ਘਰ ‘ਚ ਬਣਾਈ ਜਾਂਦੀ ਹੈ। ਹੋਲੀ ਵਿੱਚ ਗੁਜੀਆ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ, ਇਸਦੇ ਨਾਲ ਹੀ ਇਸਦੇ ਪਿੱਛੇ ਇੱਕ ਮਿਥਿਹਾਸਕ ਇਤਿਹਾਸ ਵੀ ਹੈ। ਕਿਹਾ ਜਾਂਦਾ ਹੈ ਕਿ ਹੋਲੀ ਦੇ ਤਿਉਹਾਰ ‘ਤੇ ਗੁਜੀਆ ਬਣਾਉਣ ਦੀ ਪਰੰਪਰਾ ਸਦੀਆਂ ਪੁਰਾਣੀ ਹੈ।
ਹੋਲੀ ‘ਤੇ ਗੁਜੀਆ ਦਾ ਰਵਾਇਤੀ ਮਹੱਤਵ
ਮੰਨਿਆ ਜਾਂਦਾ ਹੈ ਕਿ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਇਹ ਮਿਠਾਈ ਸਭ ਤੋਂ ਪਹਿਲਾਂ ਬ੍ਰਜ ਵਿੱਚ ਠਾਕੁਰ ਜੀ ਭਾਵ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਚੜ੍ਹਾਈ ਜਾਂਦੀ ਹੈ। ਇਸਨੂੰ ਹੋਲੀ ਦੇ ਤਿਉਹਾਰ ਦੌਰਾਨ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾਂਦਾ ਹੈ। ਮਾਨਤਾ ਦੇ ਅਨੁਸਾਰ, ਗੁੱਜੀਆ ਦਾ ਰੁਝਾਨ ਸਭ ਤੋਂ ਪਹਿਲਾਂ ਬ੍ਰਜ ਤੋਂ ਹੀ ਆਇਆ ਸੀ ਅਤੇ ਬ੍ਰਜ ਵਿੱਚ ਹੀ ਹੋਲੀ ਦੇ ਦਿਨ ਪਹਿਲੀ ਵਾਰ ਗੁਜੀਆ ਦਾ ਭੋਗ ਅਰਪਿਤ ਕੀਤਾ ਗਿਆ, ਉਦੋਂ ਤੋਂ ਇਸ ਨੂੰ ਹੋਲੀ ਦੀਆਂ ਮੁੱਖ ਮਿਠਾਈਆਂ ਵਿੱਚੋਂ ਇੱਕ ਮੰਨਿਆ ਜਾਣ ਲੱਗਾ। ਇਸ ਲਈ ਹੋਲੀ ਵਾਲੇ ਦਿਨ ਲੱਡੂ ਗੋਪਾਲ ਨੂੰ ਗੁਜੀਆ ਜ਼ਰੂਰ ਚੜ੍ਹਾਉਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ – ਕਿਸ ਨੂੰ ਨਹੀਂ ਦੇਖਣਾ ਚਾਹੀਦਾ ਹੋਲਿਕਾ ਦਹਨ, ਜਾਣੋ ਕੀ ਹੈ ਇਸ ਦਾ ਧਾਰਮਿਕ ਕਾਰਨ
ਗੁਜੀਆ ਅਤੇ ਗੁਝੀਆ ਵਿੱਚ ਫਰਕ
ਹੋਲੀ ‘ਤੇ ਬਣੇ ਗੁਜੀਆ ਨੂੰ ਲੋਕ ਅਕਸਰ ਦੋ ਨਾਵਾਂ ਨਾਲ ਜਾਣਦੇ ਹਨ। ਕਈ ਲੋਕ ਇਸਨੂੰ ਗੁਜੀਆ ਕਹਿੰਦੇ ਹਨ ਅਤੇ ਕਈ ਲੋਕ ਇਸਨੂੰ ਗੁਝੀਆ ਕਹਿੰਦੇ ਹਨ। ਪਰ ਇਹ ਦੋਵੇਂ ਮਿਠਾਈਆਂ ਵੱਖਰੀਆਂ ਹਨ ਅਤੇ ਇਨ੍ਹਾਂ ਨੂੰ ਬਣਾਉਣ ਦਾ ਤਰੀਕਾ ਵੀ ਵੱਖਰਾ ਹੈ। ਇਨ੍ਹਾਂ ਦੋਵਾਂ ਮਠਿਆਈਆਂ ਵਿੱਚ ਆਟੇ ਦੇ ਅੰਦਰ ਖੋਆ ਜਾਂ ਸੂਜੀ ਅਤੇ ਸੁੱਕੇ ਮੇਵੇ ਦੀ ਭਰਾਈ ਹੁੰਦੀ ਹੈ ਪਰ ਦੋਵਾਂ ਦਾ ਸੁਆਦ ਥੋੜ੍ਹਾ ਵੱਖਰਾ ਹੁੰਦਾ ਹੈ। ਗੁਜੀਆ ਆਟੇ ਦੇ ਅੰਦਰ ਖੋਆ ਭਰ ਕੇ ਬਣਾਈਆਂ ਜਾਂਦੀਆਂ ਹਨ, ਪਰ ਗੁਝੀਆ ਵਿੱਚ ਆਟੇ ਦੀ ਪਰਤ ਉੱਤੇ ਚੀਨੀ ਦਾ ਸ਼ਰਬਤ ਵੀ ਪਾਇਆ ਜਾਂਦਾ ਹੈ ਜੋ ਮਿਠਾਈ ਦੀਆਂ ਦੁਕਾਨਾਂ ਵਿੱਚ ਆਸਾਨੀ ਨਾਲ ਉਪਲਬਧ ਹੈ।
ਇਹ ਵੀ ਪੜ੍ਹੋ
ਭਾਰਤ ਵਿੱਚ ਗੁਜੀਆ ਦਾ ਇਤਿਹਾਸ
ਭਾਰਤ ਵਿੱਚ, ਗੁਜੀਆ ਬੁੰਦੇਲਖੰਡ ਦੀ ਦੇਣ ਮੰਨੀ ਜਾਂਦੀ ਹੈ। ਇਸ ਇਲਾਕੇ ‘ਚ ਹੋਲੀ ‘ਤੇ ਮੈਦੇ ਦੀ ਪਰਤ ‘ਚ ਖੋਆ ਭਰ ਕੇ ਗੁਜੀਆ ਬਣਾਈਆਂ ਜਾਂਦੀਆਂ ਸਨ, ਜਿਸ ਤੋਂ ਬਾਅਦ ਇਹ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਹੋਰ ਇਲਾਕਿਆਂ ‘ਚ ਪਹੁੰਚੀ। ਗੁਜੀਆ ਅਤੇ ਚੰਦਰਕਲਾ ਵਰਿੰਦਾਵਨ ਦੇ ਰਾਧਾ ਰਮਨ ਮੰਦਰ ਦੇ ਸਭ ਤੋਂ ਖਾਸ ਪਕਵਾਨ ਹਨ, ਜੋ ਸ਼ਹਿਰ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਘੱਟੋ-ਘੱਟ 500 ਸਾਲ ਪੁਰਾਣੀ ਪਰੰਪਰਾ ਦਾ ਹਿੱਸਾ ਹੈ।