ਆਖਰੀ ਸਾਹ ਤੋਂ ਪਹਿਲਾਂ ਦਿੱਖਦੇ ਹਨ ਇਹ ਸੰਕੇਤ, ਗਰੁੜ ਪੁਰਾਣ ‘ਚ ਹੈ ਵਰਣਨ
Death Signs In Garuda Purana: ਗਰੁੜ ਪੁਰਾਣ: ਹਰ ਜੀਵ ਜੋ ਨਾਸ਼ਵਾਨ ਸੰਸਾਰ 'ਚ ਪ੍ਰਵੇਸ਼ ਕਰਦਾ ਹੈ, ਉਸ ਦੀ ਮੌਤ ਅਟੱਲ ਹੈ। ਇੱਕ ਵਿਅਕਤੀ ਆਪਣੇ ਆਖਰੀ ਸਾਹ ਤੋਂ ਪਹਿਲਾਂ ਕਈ ਸੰਕੇਤਾਂ ਦਾ ਅਨੁਭਵ ਕਰਦਾ ਹੈ। ਇਸ ਦੁਆਰਾ ਮੌਤ ਦੇ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਗਰੁੜ ਪੁਰਾਣ 'ਚ ਮੌਤ ਤੋਂ ਪਹਿਲਾਂ ਹੋਣ ਵਾਲੇ ਸਾਰੇ ਸੰਕੇਤਾਂ ਦਾ ਵਰਣਨ ਦੱਸਿਆ ਹੈ।
ਗਰੁੜ ਪੁਰਾਣ ਨੂੰ ਹਿੰਦੂ ਧਰਮ ‘ਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਨੂੰ 18 ਮਹਾਂਪੁਰਾਣਾਂ ‘ਚ ਸ਼ਾਮਲ ਕੀਤਾ ਗਿਆ ਹੈ। ਗਰੁੜ ਪੁਰਾਣ ਇੱਕ ਵਿਅਕਤੀ ਦੀ ਅੰਤਿਮ ਯਾਤਰਾ, ਯਾਨੀ ਮੌਤ ਤੇ ਆਤਮਾ ਦੀ ਯਾਤਰਾ ਦਾ ਵਿਸਥਾਰ ‘ਚ ਵਰਣਨ ਕਰਦਾ ਹੈ। ਮੌਤ ਇੱਕ ਅਟੱਲ ਸੱਚ ਹੈ, ਜਿਸ ਨੂੰ ਨਾ ਤਾਂ ਟਾਲਿਆ ਜਾ ਸਕਦਾ ਹੈ ਤੇ ਨਾ ਹੀ ਇਸ ਤੋਂ ਭਜਿਆ ਜਾ ਸਕਦਾ ਹੈ ਤੇ ਨਾ ਹੀ ਬਚਿਆ ਜਾ ਸਕਦਾ ਹੈ।
ਹਰ ਜੀਵ ਜੋ ਨਾਸ਼ਵਾਨ ਸੰਸਾਰ ‘ਚ ਪ੍ਰਵੇਸ਼ ਕਰਦਾ ਹੈ, ਉਸ ਦੀ ਮੌਤ ਅਟੱਲ ਹੈ। ਇੱਕ ਵਿਅਕਤੀ ਆਪਣੇ ਆਖਰੀ ਸਾਹ ਤੋਂ ਪਹਿਲਾਂ ਕਈ ਸੰਕੇਤਾਂ ਦਾ ਅਨੁਭਵ ਕਰਦਾ ਹੈ। ਇਨ੍ਹਾਂ ਸੰਕੇਤਾਂ ਤੋਂ ਮੌਤ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਗਰੁੜ ਪੁਰਾਣ ਮੌਤ ਤੋਂ ਪਹਿਲਾਂ ਦੇ ਸਾਰੇ ਸੰਕੇਤਾਂ ਦਾ ਵਰਣਨ ਕਰਦਾ ਹੈ। ਆਓ ਇਨ੍ਹਾਂ ਦੀ ਵਿਸਥਾਰ ਨਾਲ ਪੜਚੋਲ ਕਰੀਏ।
ਪਰਛਾਵਾਂ ਨਹੀਂ ਦਿਖਣਾ
ਗਰੁੜ ਪੁਰਾਣ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਆਪਣਾ ਪਰਛਾਵਾਂ ਦੇਖਣਾ ਬੰਦ ਕਰ ਦਿੰਦਾ ਹੈ, ਤਾਂ ਇਸ ਨੂੰ ਮੌਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਮੌਤ ਬਹੁਤ ਦੂਰ ਨਹੀਂ ਹੈ।
ਪੂਰਵਜ ਨਜ਼ਰ ਆਉਣਾ
ਗਰੁੜ ਪੁਰਾਣ ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਨੂੰ ਆਪਣੇ ਪੁਰਖੇ ਨਜ਼ਰ ਆਉਣ ਲੱਗ ਪੈਣ ਤੇ ਉਹ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਂਦੇ ਹਨ ਤਾਂ ਇਹ ਮੌਤ ਦੇ ਨੇੜੇ ਆਉਣ ਦਾ ਸੰਕੇਤ ਹੈ। ਇਸ ਦਾ ਮਤਲਬ ਹੈ ਕਿ ਵਿਅਕਤੀ ਜਲਦੀ ਹੀ ਮਰਨ ਵਾਲਾ ਹੈ।
ਯਮਦੂਤਾਂ ਦਾ ਨਜ਼ਰ ਆਉਣਾ
ਗਰੁੜ ਪੁਰਾਣ ‘ਚ ਕਿਹਾ ਗਿਆ ਹੈ ਕਿ ਜਦੋਂ ਮੌਤ ਨੇੜੇ ਆਉਂਦੀ ਹੈ ਤਾਂ ਵਿਅਕਤੀ ਨੂੰ ਯਮਦੂਤ ਨਜ਼ਰ ਆਉਣ ਲੱਗ ਪੈਂਦੇ ਹਨ। ਅਜਿਹੇ ਸਮੇਂ, ਵਿਅਕਤੀ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਉਸ ਨੂੰ ਲੈਣ ਲਈ ਲਈ ਆ ਰਿਹਾ ਹੈ। ਅਜਿਹੀ ਸਥਿਤੀ ‘ਚ ਵਿਅਕਤੀ ਕਿਸੇ ਨਕਾਰਾਤਮਕ ਸ਼ਕਤੀ ਦੀ ਮੌਜੂਦਗੀ ਨੂੰ ਮਹਿਸੂਸ ਕਰਦਾ ਹੈ।
ਇਹ ਵੀ ਪੜ੍ਹੋ
ਚੰਗੇ ਤੇ ਮਾੜੇ ਕਰਮ ਨਜ਼ਰ ਆਉਣਾ
ਜੇਕਰ ਕਿਸੇ ਵਿਅਕਤੀ ਆਪਣੇ ਚੰਗੇ ਤੇ ਮਾੜੇ ਕਰਮ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਸ ਨੂੰ ਮੌਤ ਦੇ ਨੇੜੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ। ਗਰੁੜ ਪੁਰਾਣ ਦੇ ਅਨੁਸਾਰ, ਜੇਕਰ ਅਜਿਹਾ ਹੁੰਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਵਿਅਕਤੀ ਦਾ ਅੰਤ ਬਹੁਤ ਦੂਰ ਨਹੀਂ ਹੈ।
ਹੱਥਾਂ ਦੀਆਂ ਰੇਖਾਵਾਂ ਹਲਕੀਆਂ ਪੈ ਜਾਣਾ
ਹੱਥਾਂ ਦੀਆਂ ਰੇਖਾਵਾਂ ਦਾ ਹਲਕਾ ਪੈ ਜਾਣਾ ਵੀ ਮੌਤ ਦੇ ਨੇੜੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ। ਗਰੁੜ ਪੁਰਾਣ ‘ਚ ਕਿਹਾ ਗਿਆ ਹੈ ਕਿ ਕੁੱਝ ਲੋਕਾਂ ਦੇ ਹੱਥ ਦੀਆਂ ਰੇਖਾਵਾਂ ਵੀ ਦਿਖਾਈ ਨਹੀਂ ਦਿੰਦੀਆਂ।
ਇੱਕ ਰਹੱਸਮਈ ਦਰਵਾਜ਼ਾ ਦਿਖਾਈ ਦੇਣਾ
ਆਖਰੀ ਪਲ ਤੋਂ ਪਹਿਲਾਂ ਵਿਅਕਤੀ ਨੂੰ ਇੱਕ ਰਹੱਸਮਈ ਦਰਵਾਜ਼ਾ ਦਿਖਾਈ ਦਿੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਵਿਅਕਤੀ ਦੀ ਮੌਤ ਦਾ ਸਮਾਂ ਆਉਣ ਵਾਲਾ ਹੈ।
(Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਧਾਰਮਿਕ ਵਿਸ਼ਵਾਸਾਂ ਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। TV9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।)


