Religion: ਇਹ ਉਪਾਓ ਕਰਨ ਨਾਲ ਹੋਵੇਗੀ ਧਨ ਦੌਲਤ ਵਿੱਚ ਬਰਕਤ, ਅੱਜ ਤੋਂ ਹੀ ਕਰੋ ਸ਼ੁਰੂ

Updated On: 

19 Mar 2023 19:46 PM

Important News: ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਪੈਸੇ ਦੀ ਕਮੀ ਨਾ ਰਹੇ । ਇਸ ਲਈ ਅਸੀਂ ਖੂਬ ਮੇਹਨਤ ਕਰਦੇ ਹਾਂ। ਪਰ ਅਸੀਂ ਦੇਖਦੇ ਹਾਂ ਕਿ ਸਾਡੀ ਪੂਰੀ ਮੇਹਨਤ ਕਰਨ ਦੇ ਬਾਅਦ ਵੀ ਸਾਡੇ ਕੋਲ ਪੈਸੇ ਦੀ ਖੜੋਤ ਨਹੀਂ ਹੁੰਦੀ।

Religion: ਇਹ ਉਪਾਓ ਕਰਨ ਨਾਲ ਹੋਵੇਗੀ ਧਨ ਦੌਲਤ ਵਿੱਚ ਬਰਕਤ, ਅੱਜ ਤੋਂ ਹੀ ਕਰੋ ਸ਼ੁਰੂ

ਇਹ ਉਪਾਓ ਕਰਨ ਨਾਲ ਹੋਵੇਗੀ ਧਨ ਦੌਲਤ ਵਿੱਚ ਬਰਕਤ, ਅੱਜ ਤੋਂ ਹੀ ਕਰੋ ਸ਼ੁਰੂ।

Follow Us On

Religion: ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਪੈਸੇ ਦੀ ਕਮੀ ਨਾ ਰਹੇ । ਇਸ ਲਈ ਅਸੀਂ ਖੂਬ ਮੇਹਨਤ ਕਰਦੇ ਹਾਂ। ਪਰ ਅਸੀਂ ਦੇਖਦੇ ਹਾਂ ਕਿ ਸਾਡੀ ਪੂਰੀ ਮੇਹਨਤ ਕਰਨ ਦੇ ਬਾਅਦ ਵੀ ਸਾਡੇ ਕੋਲ ਪੈਸੇ ਦੀ ਖੜੋਤ ਨਹੀਂ ਹੁੰਦੀ। ਘਰ ਵਿੱਚ ਪੈਸੇ ਦੀ ਖੜੋਤ ਨੂੰ ਲੈ ਕੇ ਵਾਸਤੂ ਸ਼ਾਸ਼ਤਰ ਵਿੱਚ ਕੁੱਝ ਬਹੁਤ ਹੀ ਅਹਿਮ ਨਿਅਮ ਦਸੇ ਗਏ ਹਨ । (Hinduism) ਇਨ੍ਹਾਂ ਦੀ ਪਾਲਣਾ ਕਰਕੇ ਅਸੀਂ ਆਪਣੀ ਇਸ ਪਰੇਸ਼ਾਨੀ ਤੋਂ ਬੱਚ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦਸ ਰਹੇ ਹਾਂ ਇਨ੍ਹਾਂ ਹੀ (About some special rules) ਕੁੱਝ ਖਾਸ ਨਿਯਮਾਂ ਬਾਰੇ ।

ਘਰ ਵਿੱਚ ਰੱਖੋ ਸ੍ਰੀਫਲ

ਸ੍ਰੀਫਲ ਤੁਹਾਨੂੰ ਬਜ਼ਾਰ ‘ਚੋਂ ਆਸਾਨੀ ਨਾਲ ਮਿਲ ਜਾਵੇਗਾ। ਅਸਲ ਵਿੱਚ ਇਹ ਨਾਰੀਅਲ ਦਾ ਇੱਕ ਛੋਟਾ ਰੂਪ ਹੈ। ਜਿਸ ਨੂੰ ਜੋਤਿਸ਼ ਦੀ ਭਾਸ਼ਾ ਵਿੱਚ ਛੋਟਾ ਨਾਰੀਅਲ ਜਾਂ ਸ੍ਰੀਫਲ ਦਾ ਨਾਮ ਦਿੱਤਾ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਸਾਡੇ ਘਰ ਵਿੱਚ ਸ੍ਰੀਫਲ ਦਾ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਲਕਸ਼ਮੀ ਬਹੁਤ ਪ੍ਰਸੰਨ ਹੁੰਦੀ ਹੈ। ਇਸ ਲਈ ਜਿਨ੍ਹਾਂ ਘਰਾਂ ‘ਚ ਛੋਟੇ-ਛੋਟੇ ਨਾਰੀਅਲ ਰੱਖੇ ਜਾਂਦੇ ਹਨ, ਉਨ੍ਹਾਂ ‘ਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ। ਆਰਥਿਕ ਤੰਗੀ ਦੇ ਨਾਲ-ਨਾਲ ਇਹ ਅਨਾਜ ਭੰਡਾਰ ਵੀ ਭਰਦਾ ਹੈ।

ਘਰ ‘ਚ ਧਾਤੂ ਦਾ ਕੱਛੂ ਰੱਖਣਾ ਸ਼ੁਭ

ਜੇਕਰ ਤੁਸੀਂ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ Vastu Shastra ਵਾਸਤੂ ਸ਼ਾਸਤਰ ਤੁਹਾਨੂੰ ਇਕ ਹੋਰ ਉਪਾਅ ਕਰਨ ਦਾ ਸੁਝਾਅ ਦਿੰਦਾ ਹੈ, ਇਹ ਹੈ ਧਾਤੂ ਦਾ ਕੱਛੂ। ਤੁਸੀਂ ਆਪਣੇ ਘਰ ਵਿੱਚ ਇੱਕ ਧਾਤੂ ਦਾ ਕੱਛੂ ਰੱਖ ਸਕਦੇ ਹੋ। ਤੁਹਾਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਚਾਂਦੀ, ਪਿੱਤਲ ਜਾਂ ਕਾਂਸੀ ਦੀ ਕਿਸੇ ਵੀ ਧਾਤੂ ਦਾ ਕੱਛੂ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਘਰ ਤੋਂ ਵਿੱਤੀ ਸੰਕਟ ਦੂਰ ਹੋ ਜਾਵੇਗਾ ਅਤੇ ਖੁਸ਼ਹਾਲੀ ਵੱਸੇਗੀ।

ਘਰ ਵਿੱਚ ਕ੍ਰਿਸਟਲ ਦਾ ਪਿਰਾਮਿਡ ਰੱਖੋ

ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਘਰ ਵਿੱਚ ਆਰਥਿਕ ਖੁਸ਼ਹਾਲੀ ਲਈ ਸਾਨੂੰ ਆਪਣੇ ਘਰ ਵਿੱਚ ਕ੍ਰਿਸਟਲ ਦਾ ਪਿਰਾਮਿਡ ਰੱਖਣਾ ਚਾਹੀਦਾ ਹੈ। ਜਿਸ ਘਰ ‘ਚ ਇਸ ਨੂੰ ਰੱਖਿਆ ਜਾਂਦਾ ਹੈ, ਉਸ ਘਰ ਦੇ ਮੈਂਬਰਾਂ ਦੀ ਆਮਦਨ ਤੇਜ਼ੀ ਨਾਲ ਵਧਦੀ ਹੈ ਅਤੇ ਆਰਥਿਕ ਖੁਸ਼ਹਾਲੀ ਵਧਦੀ ਹੈ। ਕ੍ਰਿਸਟਲ ਦਾ ਪਿਰਾਮਿਡ ਘਰ ਦੇ ਮੈਂਬਰਾਂ ਵਿੱਚ ਸਕਾਰਾਤਮਕ ਊਰਜਾ ਭਰਦਾ ਹੈ। ਵਾਸਤੂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪਿਰਾਮਿਡ ਘਰ ਵਿਚ ਉਸ ਜਗ੍ਹਾ ਰੱਖਣਾ ਚਾਹੀਦਾ ਹੈ ਜਿੱਥੇ ਪਰਿਵਾਰ ਦੇ ਮੈਂਬਰ ਜ਼ਿਆਦਾ ਸਮਾਂ ਬਿਤਾਉਂਦੇ ਹਨ।

ਗੋਮਤੀ ਚੱਕਰ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ

ਵਾਸਤੂ ਸ਼ਾਸਤਰ ਦੇ ਅਨੁਸਾਰ, ਗੋਮਤੀ ਚੱਕਰ ਉਨ੍ਹਾਂ ਪਰਿਵਾਰਾਂ ਲਈ ਬਹੁਤ ਮਹੱਤਵਪੂਰਨ ਹੈ ਜੋ ਕਮਾਈ ਦੇ ਬਾਵਜੂਦ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਘਰ ਵਿੱਚ ਗੋਮਤੀ ਚੱਕਰ ਰੱਖਣ ਨਾਲ ਘਰ ਵਿੱਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਅਸਲ ਵਿੱਚ ਗੋਮਤੀ ਚੱਕਰ ਗੋਮਤੀ ਨਦੀ ਵਿੱਚ ਇੱਕ ਪਹੀਏ ਦੀ ਸ਼ਕਲ ਵਿੱਚ ਪਾਇਆ ਜਾਣ ਵਾਲਾ ਪੱਥਰ ਹੈ। ਵਾਸਤੂ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ 11 ਗੋਮਤੀ ਚੱਕਰ ਨੂੰ ਪੀਲੇ ਕੱਪੜੇ ਵਿੱਚ ਲਪੇਟ ਕੇ ਘਰ ਦੀ ਤਿਜੋਰੀ ਵਿੱਚ ਰੱਖਣਾ ਸ਼ੁਭ ਹੁੰਦਾ ਹੈ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਪ੍ਰਸੰਨ ਹੁੰਦੀ ਹੈ ਅਤੇ ਉਹ ਆਪਣੇ ਭਗਤਾਂ ‘ਤੇ ਆਪਣਾ ਵਿਸ਼ੇਸ਼ ਆਸ਼ੀਰਵਾਦ ਦਿੰਦੀ ਹੈ। ਅਜਿਹਾ ਕਰਨ ਨਾਲ ਤੁਸੀਂ ਆਰਥਿਕ ਪਰੇਸ਼ਾਨੀਆਂ ਤੋਂ ਮੁਕਤ ਰਹੋਗੇ ਅਤੇ ਤੁਹਾਡੇ ਘਰ ‘ਚ ਧਨ ਦੀ ਬਰਸਾਤ ਹੁੰਦੀ ਰਹੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ