Baisakhi 2023: ਕਦੋਂ ਅਤੇ ਕਿਉਂ ਮਨਾਈ ਜਾਂਦੀ ਹੈ ਵਿਸਾਖੀ, ਇੱਕ ਕਲਿੱਕ ਵਿੱਚ ਜਾਣੋ

Updated On: 

10 Apr 2023 19:13 PM

Baisakhi Festival: ਵਿਸਾਖੀ ਦਾ ਮਹਾਨ ਤਿਉਹਾਰ ਕਦੋਂ ਮਨਾਇਆ ਜਾਵੇਗਾ? ਇਸ ਦਾ ਕਿਸਾਨਾਂ ਨਾਲ ਕੀ ਸਬੰਧ ਹੈ? ਵਿਸਾਖੀ ਦੇ ਤਿਉਹਾਰ ਦੇ ਧਾਰਮਿਕ ਅਤੇ ਸਮਾਜਿਕ ਮਹੱਤਵ ਬਾਰੇ ਜਾਣਨ ਲਈ ਇਹ ਲੇਖ ਜ਼ਰੂਰ ਪੜ੍ਹਨਾ ਚਾਹੀਦਾ ਹੈ।

Baisakhi 2023: ਕਦੋਂ ਅਤੇ ਕਿਉਂ ਮਨਾਈ ਜਾਂਦੀ ਹੈ ਵਿਸਾਖੀ, ਇੱਕ ਕਲਿੱਕ ਵਿੱਚ ਜਾਣੋ

ਵਿਸਾਖੀ 2023 Image Credit Source: Freepik.Com

Follow Us On

Baisakhi Celebration: ਵਿਸਾਖੀ ਨੂੰ ਕਿਸਾਨਾਂ ਦਾ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਪੰਚਾਂਗ ਦੇ ਅਨੁਸਾਰ, ਸੰਕ੍ਰਾਂਤੀ ਦੇ ਦਿਨ ਮਨਾਇਆ ਜਾਣ ਵਾਲਾ ਇਹ ਤਿਉਹਾਰ ਇਸ ਸਾਲ 14 ਅਪ੍ਰੈਲ ਨੂੰ ਆਵੇਗਾ। ਇਹ ਤਿਉਹਾਰ ਮੁੱਖ ਤੌਰ ‘ਤੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਾਢੀ (Harvesting) ਦੀ ਖੁਸ਼ੀ ‘ਚ ਮਨਾਏ ਜਾਣ ਵਾਲੇ ਇਸ ਸ਼ੁਭ ਤਿਉਹਾਰ ‘ਤੇ ਕਿਸਾਨਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਸ ਦਿਨ ਤੋਂ ਹੀ ਕਿਸਾਨ ਆਪਣੀ ਨਵੀਂ ਫਸਲ ਦੀ ਤਿਆਰੀ ਵੀ ਸ਼ੁਰੂ ਕਰ ਦਿੰਦੇ ਹਨ।
ਪੰਜਾਬ ਵਿੱਚ ਵਿਸਾਖੀ ਦੇ ਦਿਨ ਜਿੱਥੇ ਕਿਸਾਨ ਆਪਣੀ ਨਵੀਂ ਫ਼ਸਲ ਦਾ ਜਸ਼ਨ ਮਨਾਉਂਦੇ ਹਨ, ਉੱਥੇ ਹੀ ਦੇਸੀ ਮਹਿਨੀਆਂ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ਵੀ ਵੱਡੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਆਓ ਵਿਸਾਖੀ ਦੇ ਤਿਉਹਾਰ ਦੇ ਧਾਰਮਿਕ ਮਹੱਤਵ ਨੂੰ ਹੋਰ ਵਿਸਥਾਰ ਵਿੱਚ ਸਮਝੀਏ।

ਕਿਸਾਨਾਂ ਲਈ ਕਿਉਂ ਖਾਸ ਹੈ ਵਿਸਾਖੀ ?

ਪੰਜਾਬ ਅਤੇ ਹਰਿਆਣਾ ਵਿੱਚ ਵਿਸਾਖੀ (Baisakhi) ਨੂੰ ਕਿਸਾਨਾਂ ਦਾ ਮਹਾਨ ਤਿਉਹਾਰ ਮੰਨਿਆ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਇਸ ਦਿਨ ਇੱਥੇ ਕਿਸਾਨ ਆਪਣੀ ਫ਼ਸਲ ਦੀ ਕਟਾਈ ਤੋਂ ਬਾਅਦ ਇਕੱਠੇ ਕੀਤੇ ਅਨਾਜ ਦੀ ਵਿਸ਼ੇਸ਼ ਪੂਜਾ ਕਰਦੇ ਹਨ। ਇਹ ਤਿਉਹਾਰ ਕੁਦਰਤ ਅਤੇ ਪ੍ਰਮਾਤਮਾ ਦੀ ਸ਼ੁਕਰਗੁਜ਼ਾਰੀ ਅਤੇ ਆਉਣ ਵਾਲੇ ਸਾਲ ਲਈ ਸ਼ੁਭਕਾਮਨਾਵਾਂ ਨਾਲ ਜੁੜਿਆ ਹੋਇਆ ਹੈ। ਵਿਸਾਖੀ ਦਾ ਤਿਉਹਾਰ ਕਿਸਾਨਾਂ ਦੀ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ।

ਸਿੱਖ ਪਰੰਪਰਾ ‘ਚ ਵਿਸਾਖੀ ਦਾ ਹੈ ਬਹੁਤ ਮਹੱਤਵ

ਵਿਸਾਖੀ ਦੇ ਤਿਉਹਾਰ ਦਾ ਸਬੰਧ ਸਿੱਖਾਂ ਦੇ ਨਵੇਂ ਸਾਲ ਨਾਲ ਵੀ ਹੈ। ਸਿੱਖ ਧਰਮ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਵਿਸਾਖੀ ਨਾਲ ਹੁੰਦੀ ਹੈ। ਇਹ ਹੀ ਕਾਰਨ ਹੈ ਕਿ ਇਸ ਦਿਨ ਪੰਜਾਬ ਦੇ ਲੋਕ ਇਸ ਤਿਉਹਾਰ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬਹੁਤ ਧੂਮ-ਧਾਮ ਨਾਲ ਮਨਾਉਂਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਵਿਸਾਖੀ ਵਾਲੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ (Khalsa Panth) ਦੀ ਸਥਾਪਨਾ ਕੀਤੀ ਸੀ। ਇਹ ਹੀ ਕਾਰਨ ਹੈ ਕਿ ਵਿਸਾਖੀ ਵਾਲੇ ਦਿਨ ਪੰਜਾਬ ਸਮੇਤ ਦੇਸ਼ ਭਰ ਦੇ ਸਾਰੇ ਗੁਰਦੁਆਰਿਆਂ ਵਿੱਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਕਿਵੇਂ ਮਨਾਇਆ ਜਾਂਦਾ ਹੈ ਵਿਸਾਖੀ ਦਾ ਮਹਾਨ ਤਿਉਹਾਰ ?

ਸਿੱਖ ਪਰੰਪਰਾ ਮੁਤਾਬਕ ਵਿਸਾਖੀ ਵਾਲੇ ਦਿਨ ਲੋਕ ਸਵੇਰੇ ਉੱਠ ਕੇ ਇਸ਼ਨਾਨ ਅਤੇ ਸਿਮਰਨ ਕਰਨ ਉਪਰੰਤ ਗੁਰਦੁਆਰੇ ਜਾਂਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਗੁਰੂਵਾਣੀ, ਸ਼ਬਦ, ਕੀਰਤਨ ਸੁਣਦੇ ਹਨ। ਇਸ ਦਿਨ ਗੁਰੂ ਦੀ ਕਿਰਪਾ ਪ੍ਰਾਪਤ ਕਰਨ ਲਈ ਗੁਰਦੁਆਰਿਆਂ ਆਦਿ ਵਿੱਚ ਲੰਗਰ ਲਗਾ ਕੇ ਵਿਸ਼ੇਸ਼ ਤੌਰ ‘ਤੇ ਸੰਗਤਾਂ ਨੂੰ ਪ੍ਰਸ਼ਾਦ ਵਰਤਾਇਆ ਜਾਂਦਾ ਹੈ।