Baisakhi 2023: ਅੱਜ ਹੈ ਵਿਸਾਖੀ, ਜਾਣੋ ਖੁਸ਼ੀਆਂ ਤੇ ਚੰਗੀ ਕਿਸਮਤ ਪ੍ਰਾਪਤ ਕਰਨ ਲਈ ਕਿਵੇਂ ਮਨਾਇਆ ਜਾਂਦਾ ਹੈ ਇਹ ਤਿਉਹਾਰ

Published: 

14 Apr 2023 11:42 AM

ਸਿੱਖ ਅਤੇ ਹਿੰਦੂ ਧਰਮਾਂ ਵਿੱਚ ਮੇਸ਼ ਸੰਕ੍ਰਾਂਤੀ ਦੇ ਦਿਨ ਮਨਾਈ ਜਾਣ ਵਾਲੀ ਵਿਸਾਖੀ ਦੀ ਮਹੱਤਤਾ ਕੀ ਹੈ। ਇਸ ਨੂੰ ਕਿਵੇਂ ਮਨਾਉਣ ਨਾਲ ਸਾਲ ਭਰ ਜੀਵਨ ਵਿੱਚ ਖੁਸ਼ੀਆਂ ਅਤੇ ਚੰਗੀ ਕਿਸਮਤ ਆਉਂਦੀ ਹੈ, ਇਹ ਜਾਣਨ ਲਈ ਇਹ ਲੇਖ ਪੜ੍ਹੋ।

Baisakhi 2023: ਅੱਜ ਹੈ ਵਿਸਾਖੀ, ਜਾਣੋ ਖੁਸ਼ੀਆਂ ਤੇ ਚੰਗੀ ਕਿਸਮਤ ਪ੍ਰਾਪਤ ਕਰਨ ਲਈ ਕਿਵੇਂ ਮਨਾਇਆ ਜਾਂਦਾ ਹੈ ਇਹ ਤਿਉਹਾਰ

ਵਿਸਾਖੀ ਦੇ ਤਿਉਹਾਰ ਦਾ ਧਾਰਮਿਕ ਅਤੇ ਅਧਿਆਤਮਕ ਮਹੱਤਵ (Image Credit Source: Freepik.Com)

Follow Us On

Baisakhi 2023: ਅੱਜ ਮੇਸ਼ ਸੰਕ੍ਰਾਂਤੀ ਦੇ ਦਿਨ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵਿਸਾਖੀ (Baisakhi ) ਨੂੰ ਮੁੱਖ ਤੌਰ ‘ਤੇ ਕਿਸਾਨਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਜੋ ਆਪਣੀਆਂ ਫਸਲਾਂ ਦੀ ਵਾਢੀ ‘ਤੇ ਇੱਕ ਦੂਜੇ ਨਾਲ ਖੁਸ਼ੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਮਨਾਉਂਦੇ ਹਨ। ਪੰਜਾਬ, ਹਰਿਆਣਾ, ਦਿੱਲੀ ਆਦਿ ਸੁਬਿਆਂ ਵਿੱਚ ਵਿਸਾਖੀ ਦੇ ਤਿਉਹਾਰ ਦੀਆਂ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ। ਪੰਜਾਬ ਵਿੱਚ ਵਿਸਾਖੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਇਸ ਦਿਨ ਤੋਂ ਸਿੱਖਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਆਓ ਜਾਣਦੇ ਹਾਂ ਵਿਸਾਖੀ ਦੇ ਤਿਉਹਾਰ ਦੀ ਧਾਰਮਿਕ ਮਹੱਤਤਾ, ਪੂਜਾ ਕਰਨ ਦੀਆਂ ਵਿਧੀਆਂ ਅਤੇ ਇਸ ਨਾਲ ਜੁੜੀਆਂ ਮਾਨਤਾਵਾਂ ਬਾਰੇ।

ਵਿਸਾਖੀ ਦੀ ਧਾਰਮਿਕ ਮਹੱਤਤਾ

ਵਿਸਾਖੀ ਦੇ ਪਵਿੱਤਰ ਤਿਉਹਾਰ ਦਾ ਹਿੰਦੂ ਅਤੇ ਸਿੱਖ ਦੋਹਾਂ ਧਰਮਾਂ ਵਿੱਚ ਬਹੁਤ ਮਹੱਤਵ ਹੈ। ਸਿੱਖ ਮਾਨਤਾਵਾਂ ਮੁਤਾਬਕ ਵਿਸਾਖੀ ਦੇ ਦਿਨ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ (Khalsa Panth) ਦੀ ਸਥਾਪਨਾ ਕੀਤੀ ਸੀ, ਜਦ ਕਿ ਹਿੰਦੂ ਧਾਰਮਿਕ ਮਾਨਤਾਵਾਂ ਮੁਤਾਬਕ ਇਸ ਦਿਨ ਸੂਰਜ ਮੀਨ ਰਾਸ਼ੀ ਤੋਂ ਮੀਨ ਰਾਸ਼ੀ ਵਿੱਚ ਦਾਖਲ ਹੁੰਦਾ ਹੈ ਅਤੇ ਇਸ ਦਿਨ ਸੂਰਜਦੇਵ ਅਤੇ ਲਕਸ਼ਮੀਨਾਰਾਇਣ ਪੂਜਾ ਕਰਨ ਨਾਲ ਸਾਧਕ ਨੂੰ ਸੁਖ ਅਤੇ ਸ਼ੁਭਕਾਮਨਾਵਾਂ ਮਿਲਦੀਆਂ ਹਨ।

ਵਿਸਾਖੀ ਪੂਜਾ ਉਪਾਅ

ਹਿੰਦੂ ਧਰਮ ਵਿੱਚ ਵਿਸਾਖੀ ਨੂੰ ਇੱਕ ਪੁੰਨ ਦਾ ਤਿਉਹਾਰ ਮੰਨਿਆ ਗਿਆ ਹੈ। ਇਹੀ ਕਾਰਨ ਹੈ ਕਿ ਇਸ ਦਿਨ ਸਾਰੇ ਸਨਾਤਨੀ ਕਿਸੇ ਪਵਿੱਤਰ ਨਦੀ ਜਾਂ ਝੀਲ ‘ਤੇ ਜਾ ਕੇ ਇਸ਼ਨਾਨ ਕਰਦੇ ਹਨ ਅਤੇ ਦਾਨ ਕਰਦੇ ਹਨ। ਵਿਸਾਖੀ ਦੇ ਦਿਨ ਭਗਵਾਨ ਵਿਸ਼ਨੂੰ (Lord Vishnu) ਦੀ ਪੂਜਾ ਕਰਨਾ ਅਤੇ ਉਨ੍ਹਾਂ ਦੇ ਮੰਤਰਾਂ ਦਾ ਜਾਪ ਕਰਨਾ ਬਹੁਤ ਲਾਭਕਾਰੀ ਦੱਸਿਆ ਗਿਆ ਹੈ। ਭਗਵਾਨ ਸ਼੍ਰੀ ਵਿਸ਼ਨੂੰ ਦਾ ਰੂਪ ਮੰਨੇ ਜਾਣ ਵਾਲੇ ਸੂਰਜ ਨਾਰਾਇਣ ਦੀ ਅਸ਼ੀਰਵਾਦ ਪ੍ਰਾਪਤ ਕਰਨ ਲਈ ਵਿਸਾਖੀ ਵਾਲੇ ਦਿਨ ਆਦਿਤਿਆ ਹਿਰਦੈ ਸਟੋਤਰ ਦਾ ਪਾਠ ਕਰਨਾ ਚਾਹੀਦਾ ਹੈ।

ਦਾਨ ਨਾਲ ਦੂਰ ਹੋ ਜਾਣਗੇ ਸਾਰੇ ਦੂੱਖ

ਹਿੰਦੂ ਮਾਨਤਾਵਾਂ ਮੁਤਾਬਕ ਵਿਸਾਖੀ ਦੇ ਦਿਨ ਦਾਨ ਦਾ ਬਹੁਤ ਮਹੱਤਵ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਵਿਸਾਖੀ ਵਾਲੇ ਦਿਨ ਲੋਕਾਂ ਨੂੰ ਭੋਜਨ ਅਤੇ ਕੱਪੜੇ ਦਾਨ ਕੀਤੇ ਜਾਣ ਤਾਂ ਵਿਅਕਤੀ ਦੇ ਜੀਵਨ ਵਿੱਚ ਪੂਰਾ ਸਾਲ ਖੁਸ਼ੀਆਂ ਅਤੇ ਸ਼ੁਭਕਾਮਨਾਵਾਂ ਬਣੀਆਂ ਰਹਿੰਦੀਆਂ ਹਨ। ਜੋਤਿਸ਼ ਸ਼ਾਸਤਰ ਮੁਤਾਬਕ ਵਿਸਾਖੀ ਵਾਲੇ ਦਿਨ ਖਾਸ ਕਰਕੇ ਕਣਕ ਦਾ ਦਾਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕਿਸਾਨ ਹੋ ਤਾਂ ਤੁਹਾਨੂੰ ਆਪਣੀ ਨਵੀਂ ਫਸਲ ਵਿੱਚੋਂ ਕਣਕ ਕੱਢ ਕੇ ਦਾਨ ਕਰਨਾ ਚਾਹੀਦਾ ਹੈ।

ਸੇਵਾ ਦੇ ਨਾਲ ਚਮਕੇਗੀ ਕਿਸਮਤ

ਸਿੱਖ ਪਰੰਪਰਾ ਵਿੱਚ ਵਿਸਾਖੀ ਦਾ ਬਹੁਤ ਮਹੱਤਵ ਹੈ। ਇਸ ਦਿਨ ਲੋਕ ਤਨ ਅਤੇ ਮਨ ਤੋਂ ਸ਼ੁੱਧ ਹੋ ਕੇ ਸਵੇਰੇ ਗੁਰਦੁਆਰੇ ਜਾਂਦੇ ਹਨ ਅਤੇ ਉਥੇ ਕਾਰ ਸੇਵਾ ਕਰਦੇ ਹਨ। ਸਿੱਖ ਪਰੰਪਰਾ ਵਿੱਚ ਸੇਵਾ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਸੇਵਾ ਕਰਨ ਨਾਲ ਗੁਰੂ ਦੀ ਬਖਸ਼ਿਸ਼ ਹੁੰਦੀ ਹੈ।

ਵਿਸਾਖੀ ਵਾਲੇ ਦਿਨ ਗੁਰਦੁਆਰੇ ਵਿੱਚ ਸਾਰਾ ਦਿਨ ਸ਼ਬਦ-ਕੀਰਤਨ (Shabad Kirtan) ਚੱਲਦਾ ਹੈ। ਇਸ ਦਿਨ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਨ ਅਤੇ ਕੜਾਹ ਪ੍ਰਸ਼ਾਦ ਲੈਂਦੇ ਹਨ ਅਤੇ ਕਾਮਨਾ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਵਿੱਚ ਸਾਰਾ ਸਾਲ ਖੁਸ਼ਹਾਲੀ ਆਵੇ। ਵਿਸਾਖੀ ਦੇ ਦਿਨ ਦੇਸ਼ ਦੇ ਸਾਰੇ ਗੁਰਦੁਆਰਿਆਂ ਵਿੱਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version