Baisakhi 2023: ਪੰਜਾਬ ‘ਚ ਕਿਉਂ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ ?, ਜਾਣੋ ਇਤਿਹਾਸ

Updated On: 

14 Apr 2023 07:44 AM

Baisakhi ਦਾ ਤਿਉਹਾਰ 14 ਅਪ੍ਰੈਲ 2023 ਨੂੰ ਮਨਾਇਆ ਜਾਵੇਗਾ। ਪੰਜਾਬ ਦੇ ਲੋਕ ਵਿਸਾਖੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਿੱਖ ਕੌਮ ਦੇ ਲੋਕ ਵਿਸਾਖੀ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਵਜੋਂ ਮਨਾਉਂਦੇ ਹਨ।

Baisakhi 2023: ਪੰਜਾਬ ਚ ਕਿਉਂ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ ?, ਜਾਣੋ  ਇਤਿਹਾਸ

Baisakhi 2023: ਪੰਜਾਬ 'ਚ ਕਿਉਂ ਮਨਾਇਆ ਜਾਂਦਾ ਹੈ ਵਿਸਾਖੀ ਦਾ ਤਿਉਹਾਰ ?, ਜਾਣੋ ਇਤਿਹਾਸ

Follow Us On

Baisakhi 2023: ਵਿਸਾਖੀ ਦਾ ਤਿਉਹਾਰ ਹਰ ਸਾਲ ਮੇਸ਼ ਸੰਕ੍ਰਾਂਤੀ ਨੂੰ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਪੰਜਾਬੀ ਭਾਈਚਾਰੇ ਦੇ ਲੋਕ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਪਰ ਵਿਸਾਖੀ (Baisakhi) ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਦੱਸ ਦਈਏ ਕਿ ਵਿਸਾਖੀ ਨੂੰ ਵਾਢੀ ਦੇ ਸੀਜ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਖੁਸ਼ਹਾਲੀ ਦਾ ਤਿਉਹਾਰ ਹੈ। ਇਸ ਨੂੰ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਅਸਾਮ ਵਿੱਚ ਬੀਹੂ, ਬੰਗਾਲ ਵਿੱਚ ਨਬਾ ਵਰਸ਼ਾ, ਕੇਰਲਾ ਵਿੱਚ ਪੂਰਮ ਵਿਸ਼ੂ।

ਸਿੱਖ ਧਰਮ ‘ਚ ਵਿਸਾਖੀ ਦਾ ਇਤਿਹਾਸ

ਸ੍ਰੀ ਅਨੰਦਪੁਰ ਸਾਹਿਬ ਵਿਖੇ 13 ਅਪ੍ਰੈਲ 1699 ਦੀ ਵਿਸਾਖੀ ਨੂੰ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh) ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਉਂਦਾ ਹੈ। ਖਾਲਸਾ ਪੰਥ ਦੀ ਸਥਾਪਨਾ ਦਾ ਮਕਸਦ ਧਰਮ ਅਤੇ ਧਾਰਮਿਕਤਾ ਦੇ ਆਦਰਸ਼ ਲਈ ਹਮੇਸ਼ਾ ਤਿਆਰ ਰਹਿਣਾ।

ਕਿਸਾਨਾਂ ਲਈ ਵਿਸਾਖੀ ਦੀ ਮਹੱਤਤਾ

ਕਿਸਾਨ ਵਿਸਾਖੀ ਦੇ ਤਿਉਹਾਰ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਕਿਸਾਨ ਕਣਕਾਂ ਦੀ ਵਾਢੀ ਕਰਦੇ ਹਨ ਫਸਲ ਦੇ ਘਰ ਆਉਣ ਦੀ ਖੁਸ਼ੀ ਵਿੱਚ ਰੱਬ ਅਤੇ ਕੁਦਰਤ ਦਾ ਧੰਨਵਾਦ ਕਰਦੇ ਹਨ। ਕਿਸਾਨ ਇਸ ਦਿਨ ਭੰਗੜਾ ਪਾਉਂਦੇ ਹਨ। ਵਿਸਾਖੀ ਸਿਰਫ਼ ਖੇਤੀਬਾੜੀ ਦਾ ਤਿਉਹਾਰ ਹੀ ਨਹੀਂ, ਸਗੋਂ ਸਿੱਖ ਕੌਮ ਲਈ ਇੱਕ ਧਾਰਮਿਕ ਤਿਉਹਾਰ ਵੀ ਹੈ।

ਇਸ ਤਰ੍ਹਾਂ ਪਿਆ ਵਿਸਾਖੀ ਨਾਮ

ਵਿਸਾਖੀ ਦੇ ਸਮੇਂ ਅਸਮਾਨ ਵਿੱਚ ਵਿਸਾਖ ਨਛੱਤਰ ਹੁੰਦਾ ਹੈ। ਵਿਸ਼ਾਖਾ ਨਛੱਤਰ ਪੂਰਨਮਾਸ਼ੀ ਹੋਣ ਕਾਰਨ ਇਸ ਮਹੀਨੇ ਨੂੰ ਵਿਸਾਖ ਕਿਹਾ ਜਾਂਦਾ ਹੈ। ਇਸ ਦਿਨ ਹਿੰਦੂ ਸੰਪਰਦਾ ਦੇ ਲੋਕ ਗੰਗਾ ਇਸ਼ਨਾਨ ਕਰਦੇ ਹਨ ਅਤੇ ਦੇਵੀ ਗੰਗਾ ਦਾ ਗੁਣਗਾਨ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਅਸ਼ਵੇਧ ਯੱਗ ਕਰਨ ਦੇ ਬਰਾਬਰ ਫਲ ਮਿਲਦਾ ਹੈ।

ਜਲਿਆਂਵਾਲੇ ਬਾਗ ਅੰਮ੍ਰਿਤਸਰ ਦਾ ਸਾਕਾ

13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ (Jallianwala Bagh) ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿਚ ਲਗਭਗ 20,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਬੱਚੇ, ਔਰਤਾਂ, ਬਜ਼ੁਰਗ ਆਦਿ ਸ਼ਾਮਿਲ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version