ਲੋਹੜੀ ਦੀ ਪੂਜਾ ਦਾ ਇਹ ਹੈ ਸੰਜੋਗ, ਜਲਦੀ ਹੀ ਪੂਰੀ ਹੋਵੇਗੀ ਹਰ ਇੱਛਾ
ਲੋਹੜੀ ਦਾ ਤਿਉਹਾਰ ਜਿੱਥੇ ਹਰ ਵਿਅਕਤੀ ਲਈ ਖ਼ਾਸ ਹੈ ਤਾਂ ਉੱਥੇ ਹੀ ਜਿਸ ਘਰ ਵਿੱਚ ਨਵੇਂ ਬੱਚੇ ਦਾ ਜਨਮ ਹੋਇਆ ਹੋਵੇ ਤਾਂ ਉਸ ਘਰ ਵਿੱਚ ਇਸ ਤਿਉਹਾਰ ਦੀ ਮਹੱਤਤਾ ਹੋ ਵੀ ਵਧ ਜਾਂਦੀ ਹੈ ਤਾਂ ਅਕਸਰ ਹੀ ਮਨ ਵਿੱਚ ਸਵਾਲ ਰਹਿੰਦਾ ਹੈ ਕਿ ਇਸ ਤਿਉਹਾਰ ਮੌਕੇ ਪੂਜਾ ਕਰਨ ਲਈ ਕਿਹੜਾ ਟਾਈਮ ਸਭ ਤੋਂ ਵਧੀਆ ਤੇ ਸ਼ੁੱਭ ਰਹੇਗਾ। ਇਸ ਸਵਾਲ ਦੇ ਜਵਾਬ ਵਿੱਚ ਪੰਡਿਤ ਰਾਜੇਂਦਰ ਤਿਵਾੜੀ ਦਾ ਕਹਿਣਾ ਹੈ ਕਿ ਸੂਰਜ ਭਗਵਾਨ ਧਨੁ ਰਾਸ਼ੀ ਨੂੰ ਛੱਡ ਕੇ 15 ਜਨਵਰੀ ਨੂੰ ਦੇਰ ਰਾਤ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਜਿਸ ਲਈ ਪੰਡਿਤ ਰਾਜੇਂਦਰ ਤਿਵਾੜੀ ਨੇ ਤਿੰਨ ਸ਼ੁੱਭ ਸੰਜੋਗ ਦੱਸੇ ਹਨ।
ਲੋਹੜੀ ਦਾ ਤਿਉਹਾਰ ਹਰ ਸਾਲ ਪੋਹ ਮਹੀਨੇ ਦੇ ਆਖਰੀ ਦਿਨ ਅਤੇ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਆਪਣੇ ਆਪ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਿੱਖ ਭਾਈਚਾਰੇ ਦੇ ਲੋਕ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ਅਤੇ ਜਿਸ ਘਰ ਵਿੱਚ ਨਵੇਂ ਬੱਚੇ ਦਾ ਜਨਮ ਹੋਇਆ ਹੋਵੇ ਉੱਥੇ ਤਾਂ ਇੱਕ ਤਿਉਹਾਰ ਵੈਸੇ ਹੀ ਖਾਸ ਹੋ ਜਾਂਦਾ ਹੈ। ਇਸ ਖਾਸ ਤਿਉਹਾਰ ਮੌਕੇ ਪੂਜਾ ਵੀ ਖਾਸ ਹੋਣ ਚਾਹੀਦੀ ਹੈ ਇਸ ਲਈ ਜੋਤਸ਼ੀਆਂ ਮੁਤਾਬਕ ਇਸ ਸਾਲ ਮਕਰ ਸੰਕ੍ਰਾਂਤੀ 15 ਜਨਵਰੀ ਨੂੰ ਹੈ। ਇਸ ਤੋਂ ਇਕ ਦਿਨ ਪਹਿਲਾਂ ਭਾਵ 14 ਜਨਵਰੀ ਨੂੰ ਲੋਹੜੀ ਮਨਾਈ ਜਾਵੇਗੀ। ਆਓ ਜਾਣਦੇ ਹਾਂ ਉਹ 3 ਸੰਜੋਗ ਕਿਹੜੇ ਹਨ ਜਿਨ੍ਹਾਂ ਨੇ ਇਸ ਲੋਹੜੀ ਤਿਉਹਾਰ ਦੀ ਮਹੱਤਤਾ ਨੂੰ ਵਧਾ ਦਿੱਤਾ ਹੈ।
ਲੋਹੜੀ ਦੇ ਤਿਉਹਾਰ ਨੂੰ ਲੈਕੇ ਪੰਡਿਤ ਰਾਜੇਂਦਰ ਤਿਵਾੜੀ ਦਾ ਕਹਿਣਾ ਹੈ ਕਿ ਸੂਰਜ ਭਗਵਾਨ ਧਨੁ ਰਾਸ਼ੀ ਨੂੰ ਛੱਡ ਕੇ 15 ਜਨਵਰੀ ਨੂੰ ਦੇਰ ਰਾਤ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਇਸ ਲਈ ਇਸ ਸਾਲ 2024 ਵਿੱਚ ਮਕਰ ਸੰਕ੍ਰਾਂਤੀ 15 ਜਨਵਰੀ ਨੂੰ ਮਨਾਈ ਜਾਵੇਗੀ। ਇਸ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਸੰਕ੍ਰਾਂਤੀ ਤਿਥੀ ਸ਼ਾਮ 08 ਵਜ ਕੇ 57 ਮਿੰਟ ਤੇ ਹੈ।
ਇਹ ਹੈ ਸੰਜੋਗ ?
ਲੋਹੜੀ ਦੇ ਤਿਉਹਾਰ ਮੌਕੇ ਸਭ ਤੋਂ ਪਹਿਲਾਂ ਗਰ ਕਰਣ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਜੋਗ ਦਾ ਨਿਰਮਾਣ ਸਵੇਰੇ 07 ਵਜਕੇ 59 ਮਿੰਟ ਤੱਕ ਰਹੇਗਾ। ਇਸ ਤੋਂ ਬਾਅਦ ਸਵੇਰੇ 10 ਵਜਕੇ 22 ਮਿੰਟ ਤੋਂ ਰਵੀ ਯੋਗ ਬਣ ਰਿਹਾ ਹੈ। ਇਸ ਯੋਗ ਦਾ ਨਿਰਮਾਣ 15 ਜਨਵਰੀ ਨੂੰ ਸਵੇਰੇ 7 ਵਜਕੇ 15 ਵਜੇ ਤੱਕ ਹੈ। ਨਾਲ ਹੀ ਸ਼ਾਮ 06 ਵਜਕੇ 27 ਮਿੰਟ ਤੋਂ ਵਣਜ ਕਰਣ ਦਾ ਨਿਰਮਾਣ ਹੋ ਰਿਹਾ ਹੈ। ਇਸ ਦਿਨ ਅਭਿਜੀਤ ਮੁਹੂਰਤ ਦੁਪਹਿਰ 12 ਵਜਕੇ 9 ਮਿੰਟ ਤੋਂ 12 ਵਜਕੇ 51 ਮਿੰਟ ਤੱਕ ਹੈ।
ਲੋਹੜੀ ਦੇ ਤਿਉਹਾਰ ਦੇ ਸ਼ੁਭ ਮਹੂਰਤ
ਬ੍ਰਹਮਾ ਮਹੂਰਤ – ਸਵੇਰੇ 05 ਵਜਕੇ 27 ਮਿੰਟ ਤੋਂ ਸਵੇਰੇ 06 ਵਜਕੇ 21 ਮਿੰਟ ਤੱਕ ਰਹੇਗਾ।
ਵਿਜੇ ਮਹੂਰਤ – ਦੁਪਹਿਰ 2 ਵਜਕੇ 15 ਮਿੰਟ ਤੋਂ 2 ਵਜਕੇ 57 ਮਿੰਟ ਤੱਕ ਹੋਵੇਗਾ।
ਗਊਧੂਲ ਮਹੂਰਤ – ਸ਼ਾਮ 05 ਵਜਕੇ 42 ਮਿੰਟ ਤੋਂ ਸ਼ਾਮ 06 ਵਜਕੇ 9 ਮਿੰਟ ਤੱਕ ਰਹੇਗਾ।
ਨਿਸ਼ਿਤਾ ਮਹੂਰਤ – ਦੁਪਹਿਰ 12 ਵਜਕੇ 3 ਮਿੰਟ ਤੋਂ ਦੁਪਹਿਰ 12 ਵਜਕੇ 57 ਮਿੰਟ ਤੱਕ ਹੋਵੇਗਾ।
ਲੋਹੜੀ ਦੇ ਤਿਉਹਾਰ ਮੌਕੇ ਤਿੰਨ ਖਾਸ ਸੰਜੋਗਾਂ ਦੇ ਹੋਣ ਕਾਰਨ ਇਸ ਮਹੱਤਤਾ ਹੋਰ ਵੀ ਵਧ ਗਈ ਹੈ। ਇਸ ਲਈ ਇਨ੍ਹਾਂ ਸੰਜੋਗਾਂ ਵਿੱਚ ਪੂਜਾ ਕਰਨ ਨਾਲ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ ਸ਼ੁੱਭ ਸੰਜੋਗਾਂ ਦੌਰਾਨ ਹੀ ਰੀਤੀ-ਰਿਵਾਜਾਂ ਅਨੁਸਾਰ ਲੋਹੜੀ ਦੀ ਪੂਜਾ ਕਰ ਸਕਦੇ ਹੋ।