AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੋਹੜੀ ਦੀ ਪੂਜਾ ਦਾ ਇਹ ਹੈ ਸੰਜੋਗ, ਜਲਦੀ ਹੀ ਪੂਰੀ ਹੋਵੇਗੀ ਹਰ ਇੱਛਾ

ਲੋਹੜੀ ਦਾ ਤਿਉਹਾਰ ਜਿੱਥੇ ਹਰ ਵਿਅਕਤੀ ਲਈ ਖ਼ਾਸ ਹੈ ਤਾਂ ਉੱਥੇ ਹੀ ਜਿਸ ਘਰ ਵਿੱਚ ਨਵੇਂ ਬੱਚੇ ਦਾ ਜਨਮ ਹੋਇਆ ਹੋਵੇ ਤਾਂ ਉਸ ਘਰ ਵਿੱਚ ਇਸ ਤਿਉਹਾਰ ਦੀ ਮਹੱਤਤਾ ਹੋ ਵੀ ਵਧ ਜਾਂਦੀ ਹੈ ਤਾਂ ਅਕਸਰ ਹੀ ਮਨ ਵਿੱਚ ਸਵਾਲ ਰਹਿੰਦਾ ਹੈ ਕਿ ਇਸ ਤਿਉਹਾਰ ਮੌਕੇ ਪੂਜਾ ਕਰਨ ਲਈ ਕਿਹੜਾ ਟਾਈਮ ਸਭ ਤੋਂ ਵਧੀਆ ਤੇ ਸ਼ੁੱਭ ਰਹੇਗਾ। ਇਸ ਸਵਾਲ ਦੇ ਜਵਾਬ ਵਿੱਚ ਪੰਡਿਤ ਰਾਜੇਂਦਰ ਤਿਵਾੜੀ ਦਾ ਕਹਿਣਾ ਹੈ ਕਿ ਸੂਰਜ ਭਗਵਾਨ ਧਨੁ ਰਾਸ਼ੀ ਨੂੰ ਛੱਡ ਕੇ 15 ਜਨਵਰੀ ਨੂੰ ਦੇਰ ਰਾਤ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਜਿਸ ਲਈ ਪੰਡਿਤ ਰਾਜੇਂਦਰ ਤਿਵਾੜੀ ਨੇ ਤਿੰਨ ਸ਼ੁੱਭ ਸੰਜੋਗ ਦੱਸੇ ਹਨ।

ਲੋਹੜੀ ਦੀ ਪੂਜਾ ਦਾ ਇਹ ਹੈ ਸੰਜੋਗ, ਜਲਦੀ ਹੀ ਪੂਰੀ ਹੋਵੇਗੀ ਹਰ ਇੱਛਾ
tv9-punjabi
| Published: 08 Jan 2024 12:46 PM IST
Share
ਲੋਹੜੀ ਦਾ ਤਿਉਹਾਰ ਹਰ ਸਾਲ ਪੋਹ ਮਹੀਨੇ ਦੇ ਆਖਰੀ ਦਿਨ ਅਤੇ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਆਪਣੇ ਆਪ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਿੱਖ ਭਾਈਚਾਰੇ ਦੇ ਲੋਕ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ਅਤੇ ਜਿਸ ਘਰ ਵਿੱਚ ਨਵੇਂ ਬੱਚੇ ਦਾ ਜਨਮ ਹੋਇਆ ਹੋਵੇ ਉੱਥੇ ਤਾਂ ਇੱਕ ਤਿਉਹਾਰ ਵੈਸੇ ਹੀ ਖਾਸ ਹੋ ਜਾਂਦਾ ਹੈ। ਇਸ ਖਾਸ ਤਿਉਹਾਰ ਮੌਕੇ ਪੂਜਾ ਵੀ ਖਾਸ ਹੋਣ ਚਾਹੀਦੀ ਹੈ ਇਸ ਲਈ ਜੋਤਸ਼ੀਆਂ ਮੁਤਾਬਕ ਇਸ ਸਾਲ ਮਕਰ ਸੰਕ੍ਰਾਂਤੀ 15 ਜਨਵਰੀ ਨੂੰ ਹੈ। ਇਸ ਤੋਂ ਇਕ ਦਿਨ ਪਹਿਲਾਂ ਭਾਵ 14 ਜਨਵਰੀ ਨੂੰ ਲੋਹੜੀ ਮਨਾਈ ਜਾਵੇਗੀ। ਆਓ ਜਾਣਦੇ ਹਾਂ ਉਹ 3 ਸੰਜੋਗ ਕਿਹੜੇ ਹਨ ਜਿਨ੍ਹਾਂ ਨੇ ਇਸ ਲੋਹੜੀ ਤਿਉਹਾਰ ਦੀ ਮਹੱਤਤਾ ਨੂੰ ਵਧਾ ਦਿੱਤਾ ਹੈ। ਲੋਹੜੀ ਦੇ ਤਿਉਹਾਰ ਨੂੰ ਲੈਕੇ ਪੰਡਿਤ ਰਾਜੇਂਦਰ ਤਿਵਾੜੀ ਦਾ ਕਹਿਣਾ ਹੈ ਕਿ ਸੂਰਜ ਭਗਵਾਨ ਧਨੁ ਰਾਸ਼ੀ ਨੂੰ ਛੱਡ ਕੇ 15 ਜਨਵਰੀ ਨੂੰ ਦੇਰ ਰਾਤ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਇਸ ਲਈ ਇਸ ਸਾਲ 2024 ਵਿੱਚ ਮਕਰ ਸੰਕ੍ਰਾਂਤੀ 15 ਜਨਵਰੀ ਨੂੰ ਮਨਾਈ ਜਾਵੇਗੀ। ਇਸ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਸੰਕ੍ਰਾਂਤੀ ਤਿਥੀ ਸ਼ਾਮ 08 ਵਜ ਕੇ 57 ਮਿੰਟ ਤੇ ਹੈ।

ਇਹ ਹੈ ਸੰਜੋਗ ?

ਲੋਹੜੀ ਦੇ ਤਿਉਹਾਰ ਮੌਕੇ ਸਭ ਤੋਂ ਪਹਿਲਾਂ ਗਰ ਕਰਣ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਜੋਗ ਦਾ ਨਿਰਮਾਣ ਸਵੇਰੇ 07 ਵਜਕੇ 59 ਮਿੰਟ ਤੱਕ ਰਹੇਗਾ। ਇਸ ਤੋਂ ਬਾਅਦ ਸਵੇਰੇ 10 ਵਜਕੇ 22 ਮਿੰਟ ਤੋਂ ਰਵੀ ਯੋਗ ਬਣ ਰਿਹਾ ਹੈ। ਇਸ ਯੋਗ ਦਾ ਨਿਰਮਾਣ 15 ਜਨਵਰੀ ਨੂੰ ਸਵੇਰੇ 7 ਵਜਕੇ 15 ਵਜੇ ਤੱਕ ਹੈ। ਨਾਲ ਹੀ ਸ਼ਾਮ 06 ਵਜਕੇ 27 ਮਿੰਟ ਤੋਂ ਵਣਜ ਕਰਣ ਦਾ ਨਿਰਮਾਣ ਹੋ ਰਿਹਾ ਹੈ। ਇਸ ਦਿਨ ਅਭਿਜੀਤ ਮੁਹੂਰਤ ਦੁਪਹਿਰ 12 ਵਜਕੇ 9 ਮਿੰਟ ਤੋਂ 12 ਵਜਕੇ 51 ਮਿੰਟ ਤੱਕ ਹੈ।

ਲੋਹੜੀ ਦੇ ਤਿਉਹਾਰ ਦੇ ਸ਼ੁਭ ਮਹੂਰਤ

ਬ੍ਰਹਮਾ ਮਹੂਰਤ – ਸਵੇਰੇ 05 ਵਜਕੇ 27 ਮਿੰਟ ਤੋਂ ਸਵੇਰੇ 06 ਵਜਕੇ 21 ਮਿੰਟ ਤੱਕ ਰਹੇਗਾ। ਵਿਜੇ ਮਹੂਰਤ – ਦੁਪਹਿਰ 2 ਵਜਕੇ 15 ਮਿੰਟ ਤੋਂ 2 ਵਜਕੇ 57 ਮਿੰਟ ਤੱਕ ਹੋਵੇਗਾ। ਗਊਧੂਲ ਮਹੂਰਤ – ਸ਼ਾਮ 05 ਵਜਕੇ 42 ਮਿੰਟ ਤੋਂ ਸ਼ਾਮ 06 ਵਜਕੇ 9 ਮਿੰਟ ਤੱਕ ਰਹੇਗਾ। ਨਿਸ਼ਿਤਾ ਮਹੂਰਤ – ਦੁਪਹਿਰ 12 ਵਜਕੇ 3 ਮਿੰਟ ਤੋਂ ਦੁਪਹਿਰ 12 ਵਜਕੇ 57 ਮਿੰਟ ਤੱਕ ਹੋਵੇਗਾ। ਲੋਹੜੀ ਦੇ ਤਿਉਹਾਰ ਮੌਕੇ ਤਿੰਨ ਖਾਸ ਸੰਜੋਗਾਂ ਦੇ ਹੋਣ ਕਾਰਨ ਇਸ ਮਹੱਤਤਾ ਹੋਰ ਵੀ ਵਧ ਗਈ ਹੈ। ਇਸ ਲਈ ਇਨ੍ਹਾਂ ਸੰਜੋਗਾਂ ਵਿੱਚ ਪੂਜਾ ਕਰਨ ਨਾਲ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ ਸ਼ੁੱਭ ਸੰਜੋਗਾਂ ਦੌਰਾਨ ਹੀ ਰੀਤੀ-ਰਿਵਾਜਾਂ ਅਨੁਸਾਰ ਲੋਹੜੀ ਦੀ ਪੂਜਾ ਕਰ ਸਕਦੇ ਹੋ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...